ਮੁੰਬਈ - ਪੰਜਾਬੀ ਫ਼ਿਲਮ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਨੀਰੂ ਬਾਜਵਾ ਨੇ ਹਾਲ ਹੀ ਵਿਚ ਆਪਣੀਆਂ ਜੁੜਵਾਂ ਧੀਆਂ, ਆਕੀਰਾ ਅਤੇ ਆਲੀਆ ਦਾ 6ਵਾਂ ਜਨਮਦਿਨ ਬੜੇ ਉਤਸ਼ਾਹ ਨਾਲ ਮਨਾਇਆ। ਇਸ ਖ਼ਾਸ ਮੌਕੇ ਨੂੰ ਅਦਾਕਾਰਾ ਨੇ "6 ਸਾਲਾਂ ਦੇ ਜਾਦੂ, ਚਮਤਕਾਰ ਅਤੇ ਸ਼ਕਤੀਸ਼ਾਲੀ ਦਿਲਾਂ" ਦੇ ਰੂਪ ਵਿਚ ਯਾਦ ਕੀਤਾ।
'ਵਾਰੀਅਰ ਪ੍ਰਿੰਸੈਸ' ਨੂੰ ਦਿੱਤੀ ਸ਼ਾਨਦਾਰ ਪਾਰਟੀ
ਨੀਰੂ ਬਾਜਵਾ ਨੇ ਆਪਣੀਆਂ ਧੀਆਂ ਲਈ ਇਕ ਯੂਨੀਕੋਰਨ-ਥੀਮ ਵਾਲੀ ਬਰਥਡੇ ਪਾਰਟੀ ਦਾ ਆਯੋਜਨ ਕੀਤਾ ਸੀ, ਜਿਸ ਵਿਚ ਖੂਬਸੂਰਤ ਸਜਾਵਟ ਅਤੇ ਸੁਆਦੀ ਕੇਕ ਦਾ ਪ੍ਰਬੰਧ ਕੀਤਾ ਗਿਆ ਸੀ। ਅਦਾਕਾਰਾ ਨੇ ਸੋਸ਼ਲ ਮੀਡੀਆ 'ਤੇ ਆਪਣੀਆਂ ਧੀਆਂ ਨੂੰ 'ਲਿਟਲ ਵਾਰੀਅਰ ਪ੍ਰਿੰਸੈਸ' (ਛੋਟੀਆਂ ਯੋਧਾ ਰਾਜਕੁਮਾਰੀਆਂ) ਕਹਿ ਕੇ ਸੰਬੋਧਨ ਕੀਤਾ। ਉਨ੍ਹਾਂ ਦੱਸਿਆ ਕਿ ਇਹ ਬੱਚੀਆਂ ਸਮੇਂ ਤੋਂ ਪਹਿਲਾਂ ਪੈਦਾ ਹੋਈਆਂ ਸਨ ਅਤੇ ਉਨ੍ਹਾਂ ਨੇ ਬਹੁਤ ਬਹਾਦਰੀ ਨਾਲ ਸੰਘਰਸ਼ ਕੀਤਾ ਹੈ।
ਪਰਿਵਾਰਕ ਔਰਤਾਂ ਦਾ ਕੀਤਾ ਧੰਨਵਾਦ
ਇਸ ਮੌਕੇ ਨੀਰੂ ਨੇ ਆਪਣੀ ਜ਼ਿੰਦਗੀ ਦੀਆਂ ਮਜ਼ਬੂਤ ਔਰਤਾਂ-ਆਪਣੀ ਮਾਂ, ਸੱਸ, ਭੈਣਾਂ ਅਤੇ ਨਨਾਣਾਂ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ। ਉਨ੍ਹਾਂ ਨੇ ਲਿਖਿਆ ਕਿ "ਮਜ਼ਬੂਤ ਔਰਤਾਂ ਹੀ ਮਜ਼ਬੂਤ ਕੁੜੀਆਂ ਨੂੰ ਪਾਲਦੀਆਂ ਹਨ।" ਪਾਰਟੀ ਵਿਚ ਨੀਰੂ ਦਾ ਭਤੀਜਾ ਵੀਰ ਵੀ ਨਜ਼ਰ ਆਇਆ।
ਨਿੱਜੀ ਜ਼ਿੰਦਗੀ ਅਤੇ ਸੋਸ਼ਲ ਮੀਡੀਆ
ਜ਼ਿਕਰਯੋਗ ਹੈ ਕਿ ਨੀਰੂ ਬਾਜਵਾ ਨੇ 8 ਫਰਵਰੀ 2015 ਨੂੰ ਹੈਰੀ ਸਿੰਘ ਜਵੰਧਾ ਨਾਲ ਵਿਆਹ ਕਰਵਾਇਆ ਸੀ। ਉਨ੍ਹਾਂ ਦੀ ਵੱਡੀ ਧੀ ਦਾ ਜਨਮ ਅਗਸਤ 2015 ਵਿਚ ਹੋਇਆ ਸੀ, ਜਦਕਿ ਜੁੜਵਾਂ ਧੀਆਂ ਦਾ ਜਨਮ 2020 ਵਿਚ ਹੋਇਆ। ਨੀਰੂ ਅਕਸਰ ਸੋਸ਼ਲ ਮੀਡੀਆ 'ਤੇ ਆਪਣੀ ਰੋਜ਼ਾਨਾ ਜ਼ਿੰਦਗੀ ਦੀਆਂ ਝਲਕੀਆਂ ਸਾਂਝੀਆਂ ਕਰਦੀ ਰਹਿੰਦੀ ਹੈ। ਹਾਲ ਹੀ ਵਿਚ ਉਨ੍ਹਾਂ ਨੇ ਮਜ਼ਾਕੀਆ ਅੰਦਾਜ਼ ਵਿਚ ਦੱਸਿਆ ਕਿ ਉਨ੍ਹਾਂ ਦਾ ਪੁਸ਼-ਅੱਪਸ ਨਾਲ 'ਕੰਪਲੀਕੇਟਡ' (ਗੁੰਝਲਦਾਰ) ਰਿਸ਼ਤਾ ਚੱਲ ਰਿਹਾ ਹੈ, ਜਿਸ ਨੂੰ ਉਹ ਬਿਹਤਰ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ।
ਮਾਂ ਬਣਨ ਤੋਂ ਬਾਅਦ ਪਹਿਲਾਂ ਵਰਗਾ ਬਣਨਾ ਹੁਣ ਅਸੰਭਵ : ਆਲੀਆ ਭੱਟ
NEXT STORY