ਜਲੰਧਰ (ਵੈੱਬ ਡੈਸਕ) — ਫ਼ਿਲਮੀ ਸਿਤਾਰੇ ਆਪਣੇ-ਆਪ ਨੂੰ ਫਿੱਟ ਰੱਖਣ ਲਈ ਕਿੰਨੀ ਮਿਹਨਤ ਕਰਦੇ ਹਨ, ਇਸ ਦਾ ਅੰਦਾਜ਼ਾ ਤੁਸੀਂ ਸੋਸ਼ਲ ਮੀਡੀਆ 'ਤੇ ਨੀਰੂ ਬਾਜਵਾ ਦੀ ਵਾਇਰਲ ਹੋ ਰਹੀ ਵੀਡੀਓ ਤੋਂ ਲਾ ਸਕਦੇ ਹੋ। ਇਸ ਵੀਡੀਓ 'ਚ ਨੀਰੂ ਬਾਜਵਾ ਆਪਣੇ ਬੇਟੀ ਨੂੰ ਚੁੱਕ ਕੇ ਐਕਸਰਸਾਈਜ਼ (ਕਸਰਤ) ਕਰਦੀ ਹੋਈ ਨਜ਼ਰ ਆ ਰਹੀ ਹੈ। ਇਹ ਵੀਡੀਓ ਆਪਣੇ-ਆਪ 'ਚ ਬਹੁਤ ਹੀ ਖ਼ਾਸ ਹੈ। ਇਸ 'ਚ ਨੀਰੂ ਆਪਣੀ ਸਭ ਤੋਂ ਛੋਟੀ ਬੇਟੀ ਦਾ ਖ਼ਿਆਲ ਵੀ ਰੱਖ ਰਹੀ ਅਤੇ ਇਸ ਦੇ ਨਾਲ ਹੀ ਐਕਸਰਸਾਈਜ਼ ਵੀ ਕਰ ਰਹੀ ਹੈ।
ਦੱਸ ਦਈਏ ਕਿ ਹਾਲ ਹੀ 'ਚ ਨੀਰੂ ਬਾਜਵਾ ਨੇ ਜੁੜਵਾ ਬੇਟੀਆਂ ਨੂੰ ਜਨਮ ਦਿੱਤਾ ਹੈ। ਨੀਰੂ ਬਾਜਵਾ ਆਪਣੀ ਫਿਟਨੈੱਸ ਦਾ ਪੂਰਾ ਖ਼ਿਆਲ ਰੱਖਦੀ ਹੈ। ਉਹ ਅਕਸਰ ਇਸ ਤਰ੍ਹਾਂ ਦੀਆਂ ਵੀਡੀਓ ਸਾਂਝੀਆਂ ਕਰਦੇ ਰਹਿੰਦੇ, ਜਿਸ 'ਚ ਉਹ ਵਰਕ ਆਊਟ ਕਰਦੀ ਨਜ਼ਰ ਆਉਂਦੀ ਹੈ। ਉਹ ਦੂਜਿਆਂ ਨੂੰ ਵੀ ਆਪਣੀ ਸਿਹਤ ਦਾ ਖ਼ਿਆਲ ਰੱਖਣ ਨੂੰ ਕਹਿੰਦੀ ਹੈ। ਕੁਝ ਦਿਨ ਪਹਿਲਾਂ ਹੀ ਉਸ ਨੇ ਇੱਕ ਵੀਡੀਓ ਸਾਂਝੀ ਕੀਤੀ ਸੀ, ਜਿਸ 'ਚ ਨੀਰੂ ਬਾਜਵਾ ਦਾ ਪੂਰਾ ਪਰਿਵਾਰ ਜਿੰਮ 'ਚ ਐਕਸਰਸਾਈਜ਼ ਕਰਦਾ ਨਜ਼ਰ ਆਇਆ ਸੀ। ਬੀਤੇ ਦਿਨੀਂ ਨੀਰੂ ਬਾਜਵਾ ਨੇ ਆਪਣੇ ਪਤੀ ਨਾਲ ਧੀ ਦੀ ਕਿਊਟ ਵੀਡੀਓ ਸਾਂਝੀ ਕੀਤੀ ਸੀ, ਜੋ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀ ਹੈ।
ਨਸ਼ੇ ਕਾਰਨ ਮਰੇ ਪੰਜਾਬੀ ਗਾਇਕ ਦੀ ਮੌਤ ਦੇ ਮਾਮਲੇ 'ਚ ਪੁਲਸ ਨੇ ਕੀਤੀ ਇਹ ਕਾਰਵਾਈ
NEXT STORY