ਬਾਲੀਵੁੱਡ ਡੈਸਕ- ਨੀਰੂ ਬਾਜਵਾ ਪੰਜਾਬੀ ਇੰਡਸਟਰੀ ਦੀ ਮਸ਼ਹੂਰ ਅਦਾਕਾਰਾਂ ’ਚੋਂ ਇਕ ਹੈ। ਅਦਾਕਾਰਾ ਇਸ ਸਮੇਂ ਆਪਣੀ ਫ਼ਿਲਮ ‘ਲੌਗ ਲਾਚੀ 2’ ਦੀ ਸ਼ੂਟਿੰਗ ’ਚ ਰੁੱਝੀ ਹੋਈ ਹੈ। ਇਸ ਦੇ ਨਾਲ ਅਦਾਕਾਰਾ ਸੋਸ਼ਲ ਮੀਡੀਆ ’ਤੇ ਵੀ ਕਾਫ਼ੀ ਐਕਟਿਵ ਰਹਿੰਦੀ ਹੈ। ਅਦਾਕਾਰਾ ਸੋਸ਼ਲ ਮੀਡੀਆ ’ਤੇ ਆਪਣੀਆਂ ਤਸਵੀਰਾਂ ਅਤੇ ਵੀਡੀਓ ਸਾਂਝੀਆਂ ਕਰਦੀ ਰਹਿੰਦੀ ਹੈ। ਹਾਲ ਹੀ ’ਚ ਨੀਰੂ ਬਾਜਵਾ ਦੀ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਕਾਫ਼ੀ ਵਾਇਰਲ ਹੋ ਰਹੀ ਹੈ। ਜਿਸ ’ਚ ਨੀਰੂ ਆਪਣੇ ਪਤੀ ਹੈਰੀ ਨਾਲ ਸਮਾਂ ਬਿਤਾਉਂਦੀ ਹੋਈ ਨਜ਼ਰ ਆਈ।
ਇਹ ਵੀ ਪੜ੍ਹੋ : ਗਾਇਕਾ ਆਕ੍ਰਿਤੀ ਕੱਕੜ ਨੇ ਸੁਸ਼ਮਿਤਾ ਸੇਨ ਨਾਲ ਸਾਂਝੀ ਕੀਤੀ ਆਪਣੀ ਪੁਰਾਣੀ ਯਾਦ, ਥ੍ਰੋਬੈੱਕ ਤਸਵੀਰ ਆਈ ਸਾਹਮਣੇ
ਇਸ ਵੀਡੀਓ ’ਚ ਦੋਵੇਂ ਰੋਮਾਂਟਿਕ ਮੂਡ ’ਚ ਨਜ਼ਰ ਆ ਰਹੇ ਹਨ। ਇਹ ਵੀਡੀਓ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਸਾਂਝੀ ਕੀਤੀ ਹੈ ਜਿਸ ’ਚ ਅਦਾਕਾਰਾ ਆਪਣੇ ਪਤੀ ਨਾਲ ਕਾਰ ’ਚ ਬੈਠੀ ਹੋਈ ਹੈ। ਵੀਡੀਓ ’ਚ ਨੀਰੂ ਆਪਣੇ ਪ੍ਰਸ਼ੰਸਕਾਂ ਦਾ ਮਨੋਰੰਜਨ ਕਰ ਰਹੀ ਹੈ।
ਵੀਡੀਓ ’ਚ ਦੇਖ ਸਕਦੇ ਹੋ ਕਿ ਨੀਰੂ ਅਤੇ ਹੈਰੀ ਦੋਵੇਂ ‘ਗੁਲਾਬ’ ਗੀਤ ਗਾ ਰਹੇ ਹਨ। ਇਕ ਗੀਤ ਕਾਫ਼ੀ ਰੋਮਾਂਟਿਕ ਹੈ ਅਤੇ ਗਾਇਕ ਅਖ਼ਿਲ ਵੱਲੋਂ ਗਾਇਆ ਗਿਆ ਹੈ। ਇਸ ਦੇ ਨਾਲ ਅਦਾਕਾਰਾ ਨੀਰੂ ਬਾਜਵਾ ਨੇ ਇਕ ਕੈਪਸ਼ਨ ਵੀ ਦਿੱਤੀ ਹੈ। ਜਿਸ ’ਚ ਲਿਖਿਆ ਹੈ ਕਿ ‘ਮੇਰਾ ਗੁਲਾਬ, ਤੇਰੀ ਮੇਰੀ ਗਲ ਬਣ ਗਈ, 9 ਸਤੰਬਰ ਨੂੰ ਰਿਲੀਜ਼ ਹੋ ਰਹੀ ਹੈ’
ਇਹ ਵੀ ਪੜ੍ਹੋ : ਸੋਨਾਲੀ ਫੋਗਾਟ ਮਾਮਲੇ ਦੀ ਜਾਂਚ ਰਿਪੋਰਟ ਹਰਿਆਣਾ ਸਰਕਾਰ ਨੂੰ ਸੌਂਪੀ: CM ਪ੍ਰਮੋਦ ਸਾਵੰਤ
ਦਰਅਸਲ ਇਹ ਗੀਤ ਆਉਣ ਵਾਲੀ ਫ਼ਿਲਮ ‘ਤੇਰੀ ਮੇਰੀ ਗੱਲ ਬਣ ਗਈ’ ਦਾ ਹੈ। ਜਿਸ ’ਚ ਨੀਰੂ ਦੀ ਭੈਣ ਰੁਬੀਨਾ ਐਕਟਿੰਗ ਕਰਦੀ ਨਜ਼ਰ ਆਉਣ ਵਾਲੀ ਹੈ।ਇਸ ਦੇ ਨਾਲ ਅਖ਼ਿਲ ਫ਼ਿਲਮ ’ਚ ਰੁਬੀਨਾ ਬਾਜਵਾ ਨਾਲ ਮੁੱਖ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ। ਇਹ ਫ਼ਿਲਮ 9 ਸਤੰਬਰ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਣ ਜਾ ਰਹੀ ਹੈ। ਇਹ ਵੀ ਦਸ ਦਈਏ ਕਿ ਨੀਰੂ ਬਾਜਵਾ ਆਪਣੀ ਭੈਣ ਦੀ ਫ਼ਿਲਮ ਦਾ ਜੰਮ ਕੇ ਪ੍ਰਮੋਸ਼ਨ ਕਰ ਰਹੀ ਹੈ।
ਅਕਸ਼ੈ ਕੁਮਾਰ ਤੇ ਰਕੁਲਪ੍ਰੀਤ ਨਾਲ 'ਕਟਪੁਤਲੀ' 'ਚ ਡੈਬਿਊ ਕਰ ਰਹੀ ਹੈ ਸਰਗੁਣ ਮਹਿਤਾ
NEXT STORY