ਐਂਟਰਟੇਨਮੈਂਟ ਡੈਸਕ- ਬਾਲੀਵੁੱਡ ਇੰਡਸਟਰੀ 'ਚ ਆਏ ਦਿਨ ਕਿਸੇ ਨਾ ਕਿਸੇ ਕਾਰਨ ਹਲਚੱਲ ਹੋ ਰਹੀ ਹੈ। ਹੁਣ ਖ਼ਬਰ ਆ ਰਹੀ ਹੈ ਕਿ ਅਦਾਕਾਰਾ ਸੁਮੀ ਹਰ ਚੌਧਰੀ, ਜਿਨ੍ਹਾਂ ਨੇ ਅਨੁਭਵੀ ਅਦਾਕਾਰ ਨਸੀਰੂਦੀਨ ਸ਼ਾਹ ਨਾਲ ਕੰਮ ਕੀਤਾ ਹੈ, ਨੂੰ ਪੱਛਮੀ ਬੰਗਾਲ ਦੇ ਪੂਰਬਾ ਬਰਧਮਾਨ ਜ਼ਿਲ੍ਹੇ ਦੇ ਅਮੀਲਾ ਬਾਜ਼ਾਰ ਦੇ ਨੇੜੇ ਸੜਕ ਕਿਨਾਰੇ ਘੁੰਮਦੇ ਦੇਖਿਆ ਗਿਆ। ਉਨ੍ਹਾਂ ਨੇ ਕਾਲੇ ਰੰਗ ਦੀ ਪੂਰੀ ਬਾਹਾਂ ਵਾਲੀ ਕਮੀਜ਼ ਪਾਈ ਹੋਈ ਸੀ। ਉਨ੍ਹਾਂ ਦੀ ਤਰਸਯੋਗ ਹਾਲਤ ਨੂੰ ਵੇਖਦਿਆਂ ਬੰਗਾਲ ਪੁਲਸ ਨੇ ਉਨ੍ਹਾਂ ਦੀ ਪਛਾਣ ਦੀ ਪੁਸ਼ਟੀ ਕੀਤੀ ਅਤੇ ਉਨ੍ਹਾਂ ਨੂੰ ਇੱਕ ਸ਼ੈਲਟਰ ਹੋਮ ਭੇਜ ਦਿੱਤਾ।

ਇਕ ਰਿਪੋਰਟ ਦੇ ਅਨੁਸਾਰ ਸਥਾਨਕ ਲੋਕਾਂ ਨੇ ਸੁਮੀ ਹਰ ਚੌਧਰੀ ਨੂੰ ਸ਼ਾਰਟਸ ਅਤੇ ਕਾਲੇ ਰੰਗ ਦੀ ਪੂਰੀਆਂ ਬਾਹਾਂ ਵਾਲੀ ਕਮੀਜ਼ ਪਹਿਨੇ ਬਰਧਮਾਨ-ਅਰਾਮਬਾਗ ਰਾਜ ਮਾਰਗ 'ਤੇ ਘੁੰਮਦੇ ਦੇਖਿਆ। ਕਿਹਾ ਜਾ ਰਿਹਾ ਹੈ ਕਿ ਉਹ ਹਾਈਵੇਅ ਦੇ ਕਿਨਾਰੇ ਇੱਕ ਪੈੱਨ ਅਤੇ ਕਾਗਜ਼ ਲੈ ਕੇ ਬੈਠੀ ਸੀ। ਉਹ ਬੰਗਾਲੀ ਅਤੇ ਅੰਗਰੇਜ਼ੀ ਵਿੱਚ ਅਸਪੱਸ਼ਟ ਭਾਸ਼ਾਂ 'ਚ ਬੋਲ ਰਹੀ ਸੀ। ਅਜਿਹਾ ਲੱਗਦਾ ਸੀ ਕਿ ਉਨ੍ਹਾਂ ਨੇ ਆਪਣੇ ਪਰਿਵਾਰ ਨੂੰ ਛੱਡ ਦਿੱਤਾ ਹੈ। ਕੋਲਕਾਤਾ ਦੇ ਬੇਹਾਲਾ ਪੁਲਸ ਸਟੇਸ਼ਨ ਨੂੰ ਵੀ ਇੱਕ ਸੁਨੇਹਾ ਭੇਜਿਆ ਗਿਆ ਹੈ।

ਇਹ ਧਿਆਨ ਦੇਣ ਯੋਗ ਹੈ ਕਿ ਸੁਮੀ ਹਰ ਚੌਧਰੀ ਇੱਕ ਬੰਗਾਲੀ ਟੀਵੀ ਅਤੇ ਫਿਲਮ ਅਦਾਕਾਰਾ ਹੈ ਜਿਨ੍ਹਾਂ ਨੇ ਕਈ ਬੰਗਾਲੀ ਟੀਵੀ ਸੀਰੀਅਲਾਂ ਅਤੇ ਫਿਲਮਾਂ ਵਿੱਚ ਸਹਾਇਕ ਭੂਮਿਕਾਵਾਂ ਨਿਭਾਈਆਂ ਹਨ। ਉਨ੍ਹਾਂ ਨੇ "ਖਾਸ਼ੀ ਕਥਾ: ਅ ਗਾਟ ਸਾਗਾ" ਵਿੱਚ ਬਾਲੀਵੁੱਡ ਅਦਾਕਾਰ ਨਸੀਰੂਦੀਨ ਸ਼ਾਹ ਨਾਲ ਵੀ ਕੰਮ ਕੀਤਾ ਹੈ। ਪੁਲਸ ਉਨ੍ਹਾਂ ਦੇ ਪਰਿਵਾਰ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ।
'ਸਟੂਡੈਂਟ ਆਫ ਦਿ ਈਅਰ' ਦੇ ਤਿੰਨੋਂ ਸਟਾਰ ਬਣੇ ਮਾਪੇ, ਸੰਯੋਗ ਅਜਿਹਾ ਕਿ ਸੋਸ਼ਲ ਮੀਡੀਆ 'ਤੇ ਹੋ ਰਹੀ ਖੂਬ ਚਰਚਾ
NEXT STORY