ਜਲੰਧਰ (ਬਿਊਰੋ)– ਨੇਹਾ ਕੱਕੜ ਤੇ ਰੋਹਨਪ੍ਰੀਤ ਸਿੰਘ ਵਿਆਹ ਤੋਂ ਬਾਅਦ ਇਸ ਸਮੇਂ ਦੁਬਈ ’ਚ ਹਨੀਮੂਨ ਮਨਾ ਰਹੇ ਹਨ। ਸੋਸ਼ਲ ਮੀਡੀਆ ’ਤੇ ਰੋਹਨ ਦੀ ਇਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ’ਚ ਉਹ ਆਪਣੇ ਗੀਤ ‘ਐਕਸ ਕਾਲਿੰਗ’ ’ਤੇ ਡਾਂਸ ਕਰਦੇ ਨਜ਼ਰ ਆ ਰਹੇ ਹਨ। ਵੀਡੀਓ ਨੂੰ ਦੇਖ ਕੇ ਇੰਝ ਲੱਗ ਰਿਹਾ ਹੈ ਕਿ ਇਸ ਵੀਡੀਓ ਨੂੰ ਨੇਹਾ ਕੱਕੜ ਨੇ ਸ਼ੂਟ ਕੀਤਾ ਹੈ।
ਹੋਟਲ ਰੂਮ ਦੇ ਬਾਥਰੂਮ ’ਚ ਬਣਾਈ ਇਹ ਵੀਡੀਓ ਰੋਹਨ ਨੇ ਸ਼ੇਅਰ ਕੀਤੀ ਹੈ। ਉਸ ਨੇ ਲਿਖਿਆ, ‘ਤੂੰ ਮੇਰੇ ਲਈ ਮੇਰੀ ਐਕਸ ਤੋਂ ਵੀ ਵੱਧ ਕੇ ਹੋ (ਮਜ਼ਾਕ ’ਚ)।’ ਇਸ ’ਤੇ ਨੇਹਾ ਕੱਕੜ ਨੇ ਵੀ ਕਿਊਟ ਕੁਮੈਂਟ ਕੀਤਾ ਹੈ। ਉਹ ਲਿਖਦੀ ਹੈ, ‘ਉਸ ਤੋਂ ਵੱਧ ਕੇ ਹੋਰ ਹੋਣੀ ਵੀ ਨਹੀਂ ਚਾਹੀਦੀ ਕੋਈ।’ ਫਿਰ ਰੋਹਨ ਨੇਹਾ ਦੇ ਕੁਮੈਂਟ ਦੇ ਰਿਪਲਾਈ ’ਚ ਲਿਖਦੇ ਹਨ, ‘ਹਾ ਹਾ ਹਾ ਹਾਏ, ਓ ਮੇਰਾ ਬਾਬੂ, ਮੈਂ ਸਿਰਫ ਤੁਹਾਡੇ ਨਾਲ ਪਿਆਰ ਕਰਦਾ ਹਾਂ।’
ਦੱਸਣਯੋਗ ਹੈ ਕਿ ਦੁਬਈ ਤੋਂ ਨੇਹਾ ਤੇ ਰੋਹਨ ਸੋਸ਼ਲ ਮੀਡੀਆ ’ਤੇ ਤਸਵੀਰਾਂ ਤੇ ਵੀਡੀਓਜ਼ ਸ਼ੇਅਰ ਕਰ ਰਹੇ ਹਨ। ਫੈਨਜ਼ ਨੂੰ ਦੋਵਾਂ ਦੀ ਮਸਤੀ ਤੇ ਰੋਮਾਂਟਿਕ ਤਸਵੀਰਾਂ ਕਾਫੀ ਪਸੰਦ ਆ ਰਹੀਆਂ ਹਨ। ਹਾਲ ਹੀ ’ਚ ਦੋਵਾਂ ਦੀਆਂ ਦੀਵਾਲੀ ਮੌਕੇ ਪੋਸਟ ਕੀਤੀਆਂ ਤਸਵੀਰਾਂ ਵੀ ਖੂਬ ਵਾਇਰਲ ਹੋਈਆਂ ਸਨ।
'ਲਾਲ ਡਰੈੱਸ' 'ਚ ਅੰਕਿਤਾ ਲੋਖੰਡੇ ਦੀਆਂ ਖ਼ੂਬਸੂਰਤ ਅਦਾਵਾਂ, ਤਸਵੀਰਾਂ ਵੇਖ ਵਧੀ ਪ੍ਰਸ਼ੰਸਕਾਂ ਦੇ ਦਿਲਾਂ ਦੀ ਧੜਕਣ
NEXT STORY