ਮੁੰਬਈ-ਬਾਲੀਵੁੱਡ ਦੀ ਮਸ਼ਹੂਰ ਗਾਇਕਾ ਨੇਹਾ ਕੱਕੜ ਦੇ ਪਹਿਲੇ ਗੁਰੂ ਅੱਜ ਬਦਹਾਲੀ 'ਚ ਆਪਣਾ ਜੀਵਨ ਗੁਜ਼ਾਰ ਰਹੇ ਹਨ। ਇਹ ਉਹੀ ਗੁਰੂ ਹਨ ਜਿਨ੍ਹਾਂ ਨੇ ਨੇਹਾ ਨੂੰ ਜਦੋਂ ਛੋਟੀ ਸੀ ਉਸ ਵੇਲੇ ਇਕ ਜਗਰਾਤੇ 'ਚ ਮਾਈਕ ਫੜਾ ਕੇ ਗਾਣ ਦਾ ਮੌਕਾ ਦਿੱਤਾ ਸੀ। ਪਹਿਲਾ ਬ੍ਰੇਕ ਵੀ ਇਨ੍ਹਾਂ ਨੇ ਹੀ ਨੇਹਾ ਨੂੰ ਦਿੱਤਾ। ਲੋਕਾਂ ਨੂੰ ਇਨ੍ਹਾਂ ਬਾਰੇ ਉਦੋਂ ਪਤਾ ਚੱਲਿਆ ਜਦੋਂ ਨੇਹਾ ਨੇ ਸੋਸ਼ਲ ਮੀਡੀਆ 'ਤੇ ਤਸਵੀਰ ਸ਼ੇਅਰ ਕੀਤੀ।
ਬਿਸ਼ਨ ਆਜ਼ਾਦ ਨੇ ਦਿੱਤਾ ਸੀ ਪਹਿਲਾ ਬ੍ਰੇਕ
ਕੁਝ ਦਿਨ ਪਹਿਲਾਂ ਹੀ ਨੇਹਾ ਕੱਕੜ ਨੇ ਆਪਣੀ ਇਕ ਤਸਵੀਰ ਬਿਸ਼ਨ ਆਜ਼ਾਦ ਦੇ ਨਾਲ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਸੀ। 4 ਮਈ ਨੂੰ ਨੇਹਾ ਕੱਕੜ ਨੇ ਇਕ ਪੋਸਟ ਲਿਖੀ ਸੀ ਜਿਸ ਵਿਚ ਉਨ੍ਹਾਂ ਬੀਤੇ ਦਿਨਾਂ ਦੀ ਗੱਲ ਦੱਸੀ ਸੀ। ਬਚਪਨ ਦੀ ਤਸਵੀਰ 'ਚ ਨੇਹਾ ਸਟੇਜ 'ਤੇ ਖੜ੍ਹੀ ਜਗਰਾਤੇ 'ਚ ਗਾਣਾ ਗਾਉਂਦੀ ਨਜ਼ਰ ਆ ਰਹੀ ਹੈ। ਇਸ ਤਸਵੀਰ ਨੂੰ ਪੋਸਟ ਕਰਨ ਦੇ ਨਾਲ ਹੀ ਨੇਹਾ ਨੇ ਆਪਣੇ ਗੁਰੂ ਬਿਸ਼ਨ ਆਜ਼ਾਦ ਨੂੰ ਜ਼ਿੰਦਗੀ 'ਚ ਪਹਿਲੀ ਵਾਰ ਮਾਈਕ ਫੜਾਉਣ ਲਈ ਧੰਨਵਾਦ ਵੀ ਕਿਹਾ ਸੀ।
ਬਦਹਾਲੀ 'ਚ ਜੀਅ ਰਹੇ ਹਨ ਗੁਰੂ
ਨੇਹਾ ਕੱਕੜ ਦੇ ਗੁਰੂ ਬਿਸ਼ਨ ਆਜ਼ਾਦ ਇਸ ਵੇਲੇ ਦੇਹਰਾਦੂਨ ਦੇ ਮੋਤੀ ਬਾਜ਼ਾਰ 'ਚ ਇਕ ਦਿਨ ਸ਼ੈੱਡ ਹੇਠਾਂ ਰਹਿੰਦੇ ਹਨ। 75 ਸਾਲ ਦੇ ਬਿਸ਼ਨ ਆਜ਼ਾਦ ਦਾ ਕਹਿਣਾ ਹੈ ਕਿ ਕਰੀਬ 25 ਸਾਲ ਪਹਿਲਾਂ ਉਹ ਜਗਰਾਤਾ ਪਾਰਟੀਆਂ 'ਚ ਭਜਨ ਗਾਉਂਦੇ ਸਨ ਜਿਸ ਵਿਚ ਅਕਸਰ ਨੇਹਾ ਕੱਕੜ ਦੇ ਮਾਤਾ-ਪਿਤਾ ਵੀ ਜਾਂਦੇ ਸਨ। ਬਿਸ਼ਨ ਆਜ਼ਾਦ ਦੀ ਇਸ ਵੇਲੇ ਮਾਲੀ ਹਾਲਤ ਠੀਕ ਨਹੀਂ ਹੈ। ਘਰ ਦੇ ਨਾਂ 'ਤੇ ਇਕ ਟੀਨ ਸ਼ੈੱਡ ਤੇ ਦਰਵਾਜ਼ੇ ਦੇ ਨਾਂ 'ਤੇ ਪਰਦਾ ਲੱਗਾ ਹੈ, ਉਹ ਇਸੇ ਤਰ੍ਹਾਂ ਆਪਣੀ ਜੀਵਨ-ਕੱਟੀ ਕਰ ਰਹੇ ਹਨ।
ਸੋਸ਼ਲ ਮੀਡੀਆ 'ਤੇ ਮਸ਼ਹੂਰ ਹੈ ਨੇਹਾ
ਉੱਥੇ ਹੀ ਗੁਆਂਢੀਆਂ ਦਾ ਵੀ ਕਹਿਣਾ ਹੈ ਕਿ ਉਨ੍ਹਾਂ ਨੂੰ ਬਿਸ਼ਨ ਆਜ਼ਾਦ ਬਾਰੇ ਉਦੋਂ ਜਾਣਕਾਰੀ ਮਿਲੀ ਜਦੋਂ ਨੇਹਾ ਕੱਕੜ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਉਨ੍ਹਾਂ ਦੇ ਨਾਲ ਤਸਵੀਰ ਸ਼ੇਅਰ ਕੀਤੀ। ਤੁਹਾਨੂੰ ਦੱਸ ਦੇਈਏ ਕਿ ਨੇਹਾ ਕੱਕੜ ਕਾਫ਼ੀ ਮਸ਼ਹੂਰ ਸਿੰਗਰ ਹਨ ਇਹੀ ਨਹੀਂ ਉਨ੍ਹਾਂ ਦੀ ਭੈਣ ਤੇ ਭਰਾ ਵੀ ਗਾਇਕ ਹਨ। ਨੇਹਾ ਦੀ ਸੋਸ਼ਲ ਮੀਡੀਆ 'ਤੇ ਕਾਫ਼ੀ ਫੈਲ ਫਾਲੋਇੰਗ ਹੈ।
ਕੋਰੋਨਾ ਪਾਜ਼ੇਟਿਵ ਹੋਣ ਵੇਲੇ ਅਜਿਹੀ ਸੀ ਮਲਾਇਕਾ ਅਰੋੜਾ ਦੀ ਹਾਲਤ, ਕਿਹਾ– ‘ਦੋ ਕਦਮ ਚੱਲਣਾ ਵੀ ਸੀ ਮੁਸ਼ਕਿਲ’
NEXT STORY