ਮੁੰਬਈ (ਬਿਊਰੋ)– ਗਾਇਕਾ ਨੇਹਾ ਕੱਕੜ ਨੇ ਸ਼ੁੱਕਰਵਾਰ ਨੂੰ ਆਪਣੇ ਤੇ ਪਤੀ ਰੋਹਨਪ੍ਰੀਤ ਸਿੰਘ ਦੇ ਤਲਾਕ ਦੀਆਂ ਖ਼ਬਰਾਂ ’ਤੇ ਰੋਕ ਲਗਾ ਦਿੱਤੀ ਹੈ। ਨੇਹਾ ਨੇ ਸੋਸ਼ਲ ਮੀਡੀਆ ਅਕਾਊਂਟ ’ਤੇ ਆਪਣੇ ਪਤੀ ਨਾਲ ਰੋਮਾਂਟਿਕ ਤਸਵੀਰਾਂ ਸਾਂਝੀਆਂ ਕੀਤੀਆਂ ਹਨ।
ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਲੱਗਦਾ ਹੈ ਕਿ ਇਹ ਜੋੜਾ ਛੁੱਟੀਆਂ ’ਤੇ ਇਕੱਲੇ ਸਮਾਂ ਬਿਤਾ ਰਿਹਾ ਸੀ। ਹਾਲ ਹੀ ’ਚ ਨੇਹਾ ਦੇ ਜਨਮਦਿਨ ’ਤੇ ਰੋਹਨਪ੍ਰੀਤ ਦੀ ਮੌਜੂਦਗੀ ਨਾ ਦੇਖਣ ਤੋਂ ਬਾਅਦ ਪ੍ਰਸ਼ੰਸਕਾਂ ਨੇ ਉਨ੍ਹਾਂ ਦੇ ਤਲਾਕ ਦੀਆਂ ਕਿਆਸ ਅਰਾਈਆਂ ਸ਼ੁਰੂ ਕਰ ਦਿੱਤੀਆਂ ਸਨ।
ਰੋਹਨਪ੍ਰੀਤ ਨੇ ਪੋਸਟ ’ਤੇ ਜਵਾਬ ਦਿੱਤਾ
ਸ਼ੁੱਕਰਵਾਰ ਨੂੰ ਛੁੱਟੀਆਂ ਦੌਰਾਨ ਨੇਹਾ ਵਲੋਂ ਸ਼ੇਅਰ ਕੀਤੀਆਂ ਗਈਆਂ ਤਸਵੀਰਾਂ ’ਚ ਰੋਹਨਪ੍ਰੀਤ ਉਸ ਦੀਆਂ ਗੱਲ੍ਹਾਂ ਨੂੰ ਚੁੰਮਦੀ ਨਜ਼ਰ ਆ ਰਹੀ ਹੈ। ਇਸ ਨੂੰ ਸ਼ੇਅਰ ਕਰਦਿਆਂ ਨੇਹਾ ਨੇ ਲਿਖਿਆ, ‘‘ਮੈਂ ਆਪਣੇ ਪਤੀ ਨਾਲ ਸਭ ਤੋਂ ਵਧੀਆ ਛੁੱਟੀਆਂ ਬਿਤਾਉਣ ਤੋਂ ਬਾਅਦ ਸ਼ਹਿਰ ਵਾਪਸ ਆਈ ਹਾਂ।’’ ਇਸ ਪੋਸਟ ’ਤੇ ਨੇਹਾ ਨੂੰ ਜਵਾਬ ਦਿੰਦਿਆਂ ਰੋਹਨਪ੍ਰੀਤ ਨੇ ਲਿਖਿਆ, ‘‘ਵੱਟ੍ਹ ਏ ਟ੍ਰਿਪ ਮਾਈ ਲਵ...!’’ ਨੇਹਾ ਦੇ ਭਰਾ ਟੋਨੀ ਕੱਕੜ ਨੇ ਵੀ ਕੁਮੈਂਟ ਕੀਤਾ, ‘‘ਦੋਵੇਂ ਕਿੰਨੇ ਪਿਆਰੇ...।’’
ਦੋਵਾਂ ਨੂੰ ਮੁੜ ਇਕੱਠੇ ਦੇਖ ਕੇ ਪ੍ਰਸ਼ੰਸਕ ਖ਼ੁਸ਼
ਕਈ ਪ੍ਰਸ਼ੰਸਕ ਇਸ ਜੋੜੀ ਨੂੰ ਦੁਬਾਰਾ ਇਕੱਠੇ ਦੇਖ ਕੇ ਰਾਹਤ ਮਹਿਸੂਸ ਕਰ ਰਹੇ ਹਨ। ਇਕ ਫੈਨ ਨੇ ਲਿਖਿਆ, ‘‘ਤੁਸੀਂ ਇਸ ਫੋਟੋ ਨੂੰ ਸ਼ੇਅਰ ਕਰਕੇ ਕਈ ਜਾਨਾਂ ਬਚਾਈਆਂ ਹਨ। ਨਹੀਂ ਤਾਂ ਲੋਕਾਂ ਦਾ ਹਮਲਾ ਸੀ ਕਿ ਤੁਹਾਡੇ ਜਨਮਦਿਨ ’ਤੇ ਰੋਹਨਪ੍ਰੀਤ ਕਿਥੇ ਹੈ?’’ ਇਕ ਯੂਜ਼ਰ ਨੇ ਲਿਖਿਆ, ‘‘ਸ਼ਾਬਾਸ਼ ਭੈਣ, ਤੁਸੀਂ ਪੋਸਟ ਪਾ ਦਿੱਤੀ, ਨਹੀਂ ਤਾਂ ਲੋਕਾਂ ਨੇ ਤੁਹਾਨੂੰ ਤਲਾਕ ਦੇ ਦਿੱਤਾ ਸੀ।’’
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਕਰਨ ਦਿਓਲ ਦੀ ਸੰਗੀਤ ਸੈਰੇਮਨੀ 'ਚ ਰਣਵੀਰ ਦੀ ਗ੍ਰੈਂਡ ਐਂਟਰੀ, ਲਾੜੇ ਨੂੰ ਗੋਦੀ ਚੁੱਕ ਕੀਤਾ ਧਮਾਕੇਦਾਰ ਡਾਂਸ
NEXT STORY