ਮੁੰਬਈ- ਰਸ਼ਮਿਕਾ ਮੰਦਾਨਾ ਦੀ ਆਉਣ ਵਾਲੀ ਫਿਲਮ ‘ਮਾਇਸਾ’ ਨੂੰ ਲੈ ਕੇ ਉਤਸ਼ਾਹ ਲਗਾਤਾਰ ਵੱਧ ਰਿਹਾ ਹੈ। ਪ੍ਰਤਿਭਾਸ਼ਾਲੀ ਅਤੇ ਖੂਬਸੂਰਤ ਰਸ਼ਮਿਕਾ ਦੀ ਇਸ ਫਿਲਮ ਦਾ ਦਮਦਾਰ ਟੀਜ਼ਰ ਅਤੇ ਹੁਣੇ ਜਿਹੇ ਆਇਆ ਪੋਸਟਰ ਪਹਿਲਾਂ ਹੀ ਖੂਬ ਚਰਚਾ ਵਿਚ ਹੈ। ਹੁਣ ਮੇਕਰਸ ਨੇ ਇਕ ਵੱਡਾ ਐਲਾਨ ਕੀਤਾ ਹੈ ਕਿ ‘ਮਾਇਸਾ’ ਦੀ ਪਹਿਲੀ ਝਲਕ 24 ਦਸੰਬਰ ਨੂੰ ਸਾਹਮਣੇ ਆਵੇਗੀ। ਸੋਸ਼ਲ ਮੀਡੀਆ ’ਤੇ ‘ਮਾਇਸਾ’ ਦੇ ਮੇਕਰਸ ਨੇ ਰਸ਼ਮਿਕਾ ਮੰਦਾਨਾ ਦਾ ਇਕ ਪੋਸਟਰ ਸ਼ੇਅਰ ਕਰਦੇ ਹੋਏ 24 ਦਸੰਬਰ, 2025 ਨੂੰ ਫਸਟ ਗਲਿੰਪਸ ਰਿਲੀਜ਼ ਹੋਣ ਦੀ ਜਾਣਕਾਰੀ ਦਿੱਤੀ। ਇਸ ਦੇ ਨਾਲ ਲਿਖਿਆ, “ਜ਼ਖਮਾਂ ਤੋਂ ਤਾਕਤ ਤੱਕ। ਦਰਦ ਤੋਂ ਆਜ਼ਾਦੀ ਤੱਕ। ਦੁਨੀਆ # ਨਾਂ ਯਾਦ ਰੱਖੇਗੀ। ‘ਮਾਇਸਾ’ ਦੀ ਪਹਿਲੀ ਝਲਕ 24.12.25 ਨੂੰ।”
ਇਸ ਉਤਸ਼ਾਹ ਨੂੰ ਹੋਰ ਵਧਾਉਂਦੇ ਹੋਏ ਮੇਕਰਸ ਨੇ ਦੱਸਿਆ ਕਿ ਫੈਨਜ਼ ਲਈ ਛੇਤੀ ਫਿਲਮ ਦੀ ਖਾਸ ਝਲਕ ਵੀ ਰਿਲੀਜ਼ ਕੀਤੀ ਜਾਵੇਗੀ। ‘ਮਾਇਸਾ’ ਨੂੰ ਇਸ ਸਾਲ ਦੀਆਂ ਸਭ ਤੋਂ ਰੋਮਾਂਚਕ ਫਿਲਮਾਂ ਵਿਚੋਂ ਇਕ ਮੰਨਿਆ ਜਾ ਰਿਹਾ ਹੈ। ਅਨਫਾਰਮੂਲਾ ਫਿਲਮਜ਼ ਦੇ ਬੈਨਰ ਹੇਠ ਬਣੀ ਅਤੇ ਰਵਿੰਦਰ ਪੁੱਲੇ ਦੇ ਨਿਰਦੇਸ਼ਨ ਵਿਚ ਤਿਆਰ ‘ਮਾਇਸਾ’ ਇਕ ਭਾਵਨਾਤਮਕ ਐਕਸ਼ਨ ਥ੍ਰਿਲਰ ਫਿਲਮ ਹੈ। ਇਸ ਦੀ ਕਹਾਣੀ ਆਦਿਵਾਸੀ ਇਲਾਕਿਆਂ ਉੱਤੇ ਆਧਾਰਿਤ ਹੈ, ਜਿਸ ਵਿਚ ਦਮਦਾਰ ਦ੍ਰਿਸ਼, ਮਜ਼ਬੂਤ ਕਹਾਣੀ ਅਤੇ ਰਸ਼ਮਿਕਾ ਮੰਦਾਨਾ ਦਾ ਯਾਦਗਾਰ ਅਭਿਨੈ ਦੇਖਣ ਨੂੰ ਮਿਲੇਗਾ।
ਫਟੇ-ਪੁਰਾਣੇ ਕੱਪੜਿਆਂ 'ਚ ਸੜਕਾਂ 'ਤੇ ਘੁੰਮ ਰਿਹਾ ਮਸ਼ਹੂਰ ਬਾਲ ਕਲਾਕਾਰ, ਚਿਹਰੇ ਦੀ ਮਾਸੂਮੀਅਤ ਵੇਖ... (ਵੀਡੀਓ)
NEXT STORY