ਮੁੰਬਈ (ਏਜੰਸੀ)- ਅਦਾਕਾਰਾ ਨਿਧੀ ਅਗਰਵਾਲ ਦੇ ਜਨਮਦਿਨ 'ਤੇ ਫਿਲਮ 'ਦਿ ਰਾਜਾ ਸਾਹਿਬ' ਦਾ ਨਵਾਂ ਪੋਸਟਰ ਰਿਲੀਜ਼ ਕੀਤਾ ਗਿਆ ਹੈ। ਪ੍ਰਭਾਸ ਦੀ ਮਚ-ਅਵੇਟਡ ਹਾਰਰ ਫੈਂਟੇਸੀ ਫਿਲਮ 'ਦਿ ਰਾਜਾ ਸਾਹਿਬ' ਦਾ ਕ੍ਰੇਜ਼ ਦਿਨ-ਬ-ਦਿਨ ਵਧਦਾ ਜਾ ਰਿਹਾ ਹੈ। ਜਿੱਥੇ ਪਿਛਲੇ ਮਹੀਨੇ ਪ੍ਰਸ਼ੰਸਕਾਂ ਨੂੰ ਸੰਜੇ ਦੱਤ ਅਤੇ ਮਾਲਵਿਕਾ ਮੋਹਨਨ ਦੀ ਝਲਕ ਦਿਖਾਈ ਗਈ ਸੀ, ਉਥੇ ਹੀ ਟੀਮ ਨੇ ਨਿਧੀ ਦੇ ਜਨਮਦਿਨ 'ਤੇ ਉਨ੍ਹਾਂ ਦਾ ਨਵਾਂ ਪੋਸਟਰ ਜਾਰੀ ਕਰਕੇ ਧਮਾਕਾ ਕਰ ਦਿੱਤਾ।
ਪੋਸਟਰ ਵਿੱਚ ਨਿਧੀ ਬਹੁਤ ਹੀ ਨਾਜ਼ੁਕ ਅਤੇ ਸੁੰਦਰ ਦਿਖਾਈ ਦੇ ਰਹੀ ਹੈ। ਉਨ੍ਹਾਂ ਦਾ ਇਹ ਲੁੱਕ ਇੱਕੋ ਸਮੇਂ ਸ਼ਾਂਤੀ, ਸ਼ੁੱਧਤਾ ਅਤੇ ਰਹੱਸਮਈ ਆਭਾ ਬਿਖੇਰਦਾ ਹੈ। ਪਿਆਰੀ ਮੁਸਕਰਾਹਟ ਅਤੇ ਮੋਮਬੱਤੀਆਂ ਦੀ ਰੌਸ਼ਨੀ ਪੋਸਟਰ ਨੂੰ ਜਾਦੂਈ ਬਣਾਉਂਦੀ ਹੈ। ਇਸ ਮਾਸੂਮੀਅਤ ਦੇ ਪਿੱਛੇ, ਹਾਰਰ ਫੈਂਟੇਸੀ ਦੀ ਰਹੱਸਮਈ ਕਹਾਣੀ ਦੀ ਝਲਕ ਵੀ ਸਾਫ਼ ਦਿਖਾਈ ਦਿੰਦੀ ਹੈ। ਮਾਰੂਤੀ ਦੁਆਰਾ ਨਿਰਦੇਸ਼ਤ ਅਤੇ ਪੀਪਲ ਮੀਡੀਆ ਫੈਕਟਰੀ ਦੇ ਬੈਨਰ ਹੇਠ ਬਣਾਈ ਗਈ, ਫਿਲਮ 'ਦਿ ਰਾਜਾ ਸਾਹਿਬ' ਵਿੱਚ ਪ੍ਰਭਾਸ, ਸੰਜੇ ਦੱਤ, ਮਾਲਵਿਕਾ ਮੋਹਨਨ, ਨਿਧੀ ਅਗਰਵਾਲ ਅਤੇ ਬੋਮਨ ਈਰਾਨੀ ਅਹਿਮ ਭੂਮਿਕਾਵਾਂ ਵਿੱਚ ਹਨ। ਰਾਜਾ ਸਾਹਿਬ 5 ਭਾਸ਼ਾਵਾਂ (ਤੇਲਗੂ, ਹਿੰਦੀ, ਤਾਮਿਲ, ਮਲਿਆਲਮ, ਕੰਨੜ) ਵਿੱਚ ਰਿਲੀਜ਼ ਹੋਣ ਲਈ ਤਿਆਰ ਹੈ।
ਘਰ 'ਤੇ ਹੋਈ ਫਾਇਰਿੰਗ ਮਗਰੋਂ ਐਲਵਿਸ਼ ਯਾਦਵ ਨੇ ਤੋੜੀ ਚੁੱਪੀ ! ਦਿੱਤਾ ਪਹਿਲਾ ਬਿਆਨ
NEXT STORY