ਲੋਹੀਆਂ ਖਾਸ, (ਸੁਖਪਾਲ ਰਾਜਪੂਤ) : ਸਥਾਨਕ ਪੁਲਸ ਕੋਲ ਅਵਤਾਰ ਸਿੰਘ ਚੰਦੀ ਪ੍ਰਧਾਨ ਵਪਾਰ ਮੰਡਲ ਮਾਰਫਤ ਚੰਦੀ ਸਵੀਟ ਸ਼ਾਪ ਪੁੱਤਰ ਕੇਵਲ ਸਿੰਘ ਵਾਸੀ ਮੁਸਤਫਾਬਾਦ ( ਲੋਹੀਆਂ ਖਾਸ ) ਨੇ ਬਿਆਨ ਦਰਜ ਕਰਵਾਉਂਦਿਆ ਕਿਹਾ ਕਿ ਉਸ ਨੂੰ ਵਿਦੇਸ਼ੀ ਨੰਬਰ ਵਟਸਐਪ ਤੋਂ 30 ਨਵੰਬਰ 2025 ਨੂੰ ਕਾਲ ਆਈ ਕਿਹਾ 'ਮੈਂ ਲਾਰੈਂਸ ਬਿਸ਼ਨੋਈ ਦਾ ਬੰਦਾ ਬੋਲਦਾ' । ਇਹ ਸੁਣ ਅਵਤਾਰ ਚੰਦੀ ਨੇ ਕਾਲ ਕੱਟ ਦਿੱਤੀ ਤੇ ਉਕਤ ਫੋਨ ਨੰਬਰ ਨੂੰ ਬਲੈਕ ਲਿਸਟ 'ਚ ਪਾ ਦਿੱਤਾ। 5 ਦਸੰਬਰ 2025 ਨੂੰ ਮੇਰੇ ਵੱਡੇ ਭਰਾ ਤਰਸੇਮ ਸਿੰਘ ਨੂੰ ਫੋਨ ਵ੍ਹਟਸਐਪ 'ਤੇ ਕਾਲ ਆਈ 'ਤੇ ਕਹਿਣ ਲੱਗਾ ਕਿ ਤੇਰੇ ਭਰਾ ਅਵਤਾਰ ਸਿੰਘ ਨੇ ਮੇਰਾ ਫੋਨ ਨੰਬਰ ਬਲੈਕ ਲਿਸਟ ਪਾਇਆ ਹੈ ਉਸ ਨੂੰ ਕਹੋ ਮੇਰਾ ਨੰਬਰ ਅਨਬਲੋਕ ਕਰੇ ਨਹੀਂ ਤਾਂ ਅੰਜਾਮ ਦੇਖ ਲੈਣਾ। ਫਿਰ 8 ਦਸੰਬਰ 2025 ਨੂੰ ਵਟਸਐਪ 'ਤੇ ਕਾਲ ਆਈ ਤੇ ਕਾਲਰ ਕਹਿਣ ਲੱਗਾ ਕਿ ਤੂੰ ਮੇਰਾ ਫੋਨ ਨਹੀਂ ਚੁੱਕਿਆ ਤੈਨੂੰ ਫੋਨ ਚੁੱਕਣਾ ਪਵੇਗਾ ਤੇ 5 ਕਰੋੜ ਦੇਣਾ ਪਵੇਗਾ ਨਹੀਂ ਤੇ ਅੰਜਾਮ ਦੇਖ ਲੈਣਾ ਮੈਂ ਤੇਰੇ ਸਾਰੇ ਪਰਿਵਾਰ ਕੋ ਮਰਵਾ ਦੂਗਾ, ਇਹ ਮੇਰੀ ਧਮਕੀ ਨਾ ਸਮਝਣਾ 'ਮੈਂ ਜੋ ਕਹਿਤਾ ਹੂੰ ਕਰ ਕੇ ਦਿਖਾਤਾ ਹੂੰ ਕਹੀ ਪੇ ਬੀ, ਕਹੀ ਬੀ ਗੋਲੀ ਪੜ੍ਹ ਸਕਦੀ ਹੈ'। ਫਿਰ 11 ਦਸੰਬਰ 2025 ਨੂੰ ਵਟਸਐਪ 'ਤੇ ਕਾਲ ਆਈ ਜੋ ਮੈਨੂੰ ਤੇ ਮੇਰੇ ਪਰਿਵਾਰ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਦਿੱਤੀਆਂ ਤੇ ਧਮਕੀ ਭਰੀ ਇਸ ਕਾਲ 'ਚੋਂ ਵੀ ਮੇਰੇ ਪਾਸੋਂ 5 ਕਰੋੜ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਗਈ ।
ਸਥਾਨਕ ਪੁਲਸ ਕੋਲ ਅਵਤਾਰ ਸਿੰਘ ਚੰਦੀ ਨੇ ਉਕਤ ਵਿਅਕਤੀ ਵੱਲੋਂ ਕੀਤੀਆਂ ਕਾਲਾ ਦੀ ਰਿਕਾਰਡਿੰਗ ਅਤੇ ਵਾਈਸ ਮੈਸੇਜ ਦੀ ਰਿਕਾਰਡਿੰਗ ਪੁਲਸ ਨੂੰ ਦਿੰਦਿਆਂ ਕਾਰਵਾਈ ਕਰਨ ਦੀ ਮੰਗ ਕੀਤੀ ਸਥਾਨਕ ਪੁਲਸ ਵੱਲੋਂ ਭਾਰਤੀ ਨਿਆਏ ਸੰਸਥਾ ਦੀਆਂ ਧਰਾਵਾਂ 308 (5) 351(3 ) ਤਹਿਤ ਨਾਮਲੂਮ ਵਿਅਕਤੀ ਦੇ ਖਿਲਾਫ਼ ਪਰਚਾ ਦਰਜ ਕਰ ਲਿਆ ਗਿਆ।
3 ਭੈਣਾਂ ਦੇ ਇਕਲੌਤੇ ਭਰਾ ਦੀ ਸੜਕ ਹਾਦਸੇ 'ਚ ਦਰਦਨਾਕ ਮੌਤ, ਪਰਿਵਾਰ ਨੇ ਹਾਈਵੇ ’ਤੇ ਕਰ 'ਤਾ ਚੱਕਾ ਜਾਮ
NEXT STORY