Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    THU, JUL 02, 2026

    6:25:43 PM

  • sri sahib two brother

    ਵਾਰਦਾਤ ਨਾਲ ਕੰਬ ਉਠਿਆ ਪੰਜਾਬ, ਸ੍ਰੀ ਸਾਹਿਬ ਨਾਲ...

  • daughter young girl

    ਚਾਵਾਂ ਨਾਲ ਵਿਆਹੀ ਧੀ ਨੂੰ ਮ੍ਰਿਤ ਦੇਖ ਬੋਲਿਆ ਪਿਤਾ,...

  • husband and wife  bathinda police

    ਸ਼ੱਕ ਨੇ ਉਜਾੜ 'ਤਾ ਘਰ, ਬਠਿੰਡਾ 'ਚ ਪਤੀ ਨੇ ਪਿੰਡ...

  • da may increase by 3  from july

    ਕੇਂਦਰੀ ਕਰਮਚਾਰੀਆਂ ਲਈ ਖੁਸ਼ਖਬਰੀ! ਜੁਲਾਈ ਤੋਂ 3%...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Entertainment News
  • ‘ਦਿ ਪਿਰਾਮਿਡ ਸਕੀਮ’ ਬਿਹਤਰ ਜ਼ਿੰਦਗੀ ਦੀ ਭਾਲ ’ਚ ਮਲਟੀ-ਲੈਵਲ ਮਾਰਕੀਟਿੰਗ ਦੇ ਜਾਲ ’ਚ ਫਸਣ ਦੀ ਕਹਾਣੀ

ENTERTAINMENT News Punjabi(ਤੜਕਾ ਪੰਜਾਬੀ)

‘ਦਿ ਪਿਰਾਮਿਡ ਸਕੀਮ’ ਬਿਹਤਰ ਜ਼ਿੰਦਗੀ ਦੀ ਭਾਲ ’ਚ ਮਲਟੀ-ਲੈਵਲ ਮਾਰਕੀਟਿੰਗ ਦੇ ਜਾਲ ’ਚ ਫਸਣ ਦੀ ਕਹਾਣੀ

  • Edited By Cherry,
  • Updated: 11 Jun, 2026 09:36 AM
Entertainment
new series the pyramid scheme
  • Share
    • Facebook
    • Tumblr
    • Linkedin
    • Twitter
  • Comment

ਐਂਟਰਟੇਨਮੈਂਟ ਡੈਸਕ - ਨੈੱਟਵਰਕ ਮਾਰਕੀਟਿੰਗ ਅਤੇ ਤੁਰੰਤ ਅਮੀਰ ਬਣਨ ਦੇ ਸੁਪਨਿਆਂ ਪਿੱਛੇ ਲੁਕੇ ਸੱਚ ਨੂੰ ਉਜਾਗਰ ਕਰਦੀ ਹੈ ਟੀ.ਵੀ.ਐੱਫ. ਦੀ ਨਵੀਂ ਸੀਰੀਜ਼ ‘ਦਿ ਪਿਰਾਮਿਡ ਸਕੀਮ’। ਇਹ ਕਹਾਣੀ ਇਕ ਅਜਿਹੇ ਨੌਜਵਾਨ ਦੀ ਹੈ ਜੋ ਬਿਹਤਰ ਜ਼ਿੰਦਗੀ ਦੀ ਭਾਲ ਵਿਚ, ਮਲਟੀ-ਲੈਵਲ ਮਾਰਕੀਟਿੰਗ ਦੇ ਜਾਲ ਵਿਚ ਫਸ ਜਾਂਦਾ ਹੈ। ‘ਦਿ ਪਿਰਾਮਿਡ ਸਕੀਮ’ ਵਿਚ ਦਿਖਾਇਆ ਗਿਆ ਹੈ ਕਿ ਕਿਵੇਂ ਵੱਡੇ ਸੁਪਨੇ ਅਤੇ ਲਾਲਚ ਹੌਲੀ-ਹੌਲੀ ਇਨਸਾਨ ਦੀ ਜ਼ਿੰਦਗੀ ਅਤੇ ਰਿਸ਼ਤਿਆਂ ’ਤੇ ਭਾਰੀ ਪੈਣ ਲੱਗਦੇ ਹਨ। ਸ਼੍ਰੇਯਾਂਸ਼ ਪਾਂਡੇ, ਆਸ਼ੀਸ਼ ਆਰ. ਸ਼ੁਕਲਾ ਵੱਲੋਂ ਰਿਲੀਜ਼ ਇਹ ਸੀਰੀਜ਼ 5 ਜੂਨ ਨੂੰ ਪ੍ਰਾਈਮ ਵੀਡੀਓ ’ਤੇ ਰਿਲੀਜ਼ ਹੋ ਚੁੱਕੀ ਹੈ। ਸੀਰੀਜ਼ ਬਾਰੇ ਪਰਮਵੀਰ ਸਿੰਘ ਚੀਮਾ, ਰਣਵੀਰ ਸ਼ੌਰੀ, ਅਲਫੀਆ ਜਾਫਰੀ ਤੇ ਦੋਵਾਂ ਨਿਰਦੇਸ਼ਕਾਂ ਨੇ ਪੰਜਾਬ ਕੇਸਰੀ/ਨਵੋਦਿਆ ਟਾਈਮਜ਼/ਜਗਬਾਣੀ/ਹਿੰਦ ਸਮਾਚਾਰ ਨਾਲ ਖ਼ਾਸ ਗੱਲਬਾਤ ਕੀਤੀ ਅਤੇ ਦਿਲਚਸਪ ਗੱਲਾਂ ਸਾਂਝੀਆਂ ਕੀਤੀਆਂ...

ਅਸੀਂ ਭਾਵਨਾਤਮਕ ਨੁਕਸਾਨ ਦੀ ਕਹਾਣੀ ਕਹਿਣਾ ਚਾਹੁੰਦੇ ਸੀ : ਰਣਵੀਰ ਸ਼ੌਰੀ

ਪ੍ਰ. ਸੀਰੀਜ਼ ਨੂੰ ਦਰਸ਼ਕਾਂ ਲਈ ਕਿਸ ਤਰ੍ਹਾਂ ਖ਼ਾਸ ਬਣਾਇਆ ਗਿਆ ਹੈ?

ਸਾਰੇ ਜਾਣਦੇ ਹਨ ਕਿ ਪਿਰਾਮਿਡ ਸਕੀਮ ਕਿਵੇਂ ਕੰਮ ਕਰਦੀ ਹੈ ਅਤੇ ਇਕ ਦਿਨ ਢਹਿ ਜਾਂਦੀ ਹੈ। ਸਵਾਲ ਇਹ ਸੀ ਕਿ ਇਸ ਕਹਾਣੀ ਨੂੰ ਵੱਖ ਕੀ ਬਣਾਉਂਦਾ ਹੈ। ਲੰਬੀ ਖੋਜ ਤੋਂ ਬਾਅਦ ਸਾਨੂੰ ਮਹਿਸੂਸ ਹੋਇਆ ਕਿ ਇਹ ਪੈਸੇ ਗੁਆਉਣ ਦੀ ਕਹਾਣੀ ਨਹੀਂ ਹੈ ਸਗੋਂ ਉਨ੍ਹਾਂ ਰਿਸ਼ਤਿਆਂ ਦੀ ਕਹਾਣੀ ਹੈ ਜੋ ਅਜਿਹੇ ਸਕੈਮ ਕਾਰਨ ਟੁੱਟ ਜਾਂਦੇ ਹਨ। ਜਦੋਂ ਲੋਕ ਇਸ ’ਚ ਫਸਦੇ ਹਨ ਅਤੇ ਸਭ ਕੁਝ ਖਿੱਲਰ ਜਾਂਦਾ ਹੈ ਤਾਂ ਭਾਵਨਾਤਮਕ ਅਤੇ ਸਮਾਜਿਕ ਨੁਕਸਾਨ ਹੁੰਦਾ ਹੈ, ਉਹ ਅਕਸਰ ਨਾ ਪੂਰਾ ਹੋਣ ਵਾਲਾ ਹੁੰਦਾ ਹੈ। ਅਸੀਂ ਨੁਕਸਾਨ ਦੀ ਕਹਾਣੀ ਕਹਿਣਾ ਚਾਹੁੰਦੇ ਸੀ ਅਤੇ ਉਸ ਨੂੰ ਵਿਅੰਗ, ਹਾਸਰਸ ਅਤੇ ਡਰਾਮੇ ਨਾਲ ਪੇਸ਼ ਕਰਨਾ ਚਾਹੁੰਦੇ ਸੀ। ਇਹ ਸਭ ਤੋਂ ਔਖਾ ਹਿੱਸਾ ਸੀ।

ਪ੍ਰ. ਸੀਰੀਜ਼ ਤੋਂ ਤੁਹਾਨੂੰ ਵਿਅਕਤੀਗਤ ਤੌਰ ’ਤੇ ਕੀ ਸਿੱਖਣ ਨੂੰ ਮਿਲਿਆ?

ਰਿਸ਼ਤੇ ਲੈਣ-ਦੇਣ ’ਤੇ ਆਧਾਰਤ ਨਹੀਂ ਹੋਣੇ ਚਾਹੀਦੇ। ਜੇ ਮੈਂ ਤੁਹਾਡੇ ਨਾਲ ਬੈਠ ਕੇ ਸਮਾਂ ਬਿਤਾ ਰਿਹਾ ਹਾਂ ਤਾਂ ਸਿਰਫ਼ ਇਸ ਲਈ ਨਹੀਂ ਕਿ ਮੈਨੂੰ ਤੁਹਾਡੇ ਤੋਂ ਕੰਮ ਚਾਹੀਦਾ ਹੈ। ਇਸ ਤਰ੍ਹਾਂ ਜੇ ਤੁਸੀਂ ਕਿਸੇ ਪਾਰਟੀ ਵਿਚ ਜਾ ਰਹੇ ਹੋ ਤਾਂ ਸਿਰਫ਼ ਇਸ ਸੋਚ ਨਾਲ ਨਾ ਜਾਓ ਕਿ ਉੱਥੇ ਕਿਸ ਨਾਲ ਮਿਲਣਾ ਹੈ ਤੇ ਕੀ ਫ਼ਾਇਦਾ ਹੋਵੇਗਾ। ਜੀਵਨ ਅਤੇ ਰਿਸ਼ਤਿਆਂ ਨੂੰ ਥੋੜ੍ਹਾ ਸਹਿਜ ਰਹਿਣ ਦੇਣਾ ਚਾਹੀਦਾ। ਕਈ ਵਾਰ ਸਭ ਤੋਂ ਚੰਗੇ ਮੌਕੇ ਉੱਥੋਂ ਹੀ ਆਉਂਦੇ ਹਨ, ਜਿੱਥੇ ਤੁਸੀਂ ਸਿਰਫ਼ ਇਨਸਾਨੀਅਤ ਅਤੇ ਦੋਸਤੀ ਲਈ ਜੁੜੇ ਹੁੰਦੇ ਹੋ।

ਲੋਕ ਜੁੜਦੇ ਜਾਂਦੇ ਹਨ, ਪਿਰਾਮਿਡ ਬਣਦਾ ਹੈ: ਪਰਮਵੀਰ ਸਿੰਘ ਚੀਮਾ

ਪ੍ਰ. ਇਸ ਸ਼ੋਅ ਵਿਚ ਤੁਹਾਡਾ ਕਿਰਦਾਰ ਅਜਿਹੇ ਲੋਕਾਂ ਦਰਮਿਆਨ ਹੈ, ਜੋ ਇਕ-ਦੂਜੇ ਦੇ ਸੁਪਨਿਆਂ ਨੂੰ ਸੁਪੋਰਟ ਕਰਦੇ ਹਨ। ਤੁਸੀਂ ਇਸ ਨੂੰ ਕਿਵੇਂ ਦੇਖਦੇ ਹੋ?

ਇਹ ਕਹਾਣੀ ਸੁਪਨਿਆਂ ਦੀ ਵੀ ਹੈ। ਮੇਰਾ ਸੁਪਨਾ ਪੈਸਾ ਕਮਾਉਣਾ ਹੈ, ਕਿਸੇ ਹੋਰ ਦਾ ਸੁਪਨਾ ਕੁਝ ਹੋਰ ਹੋ ਸਕਦਾ ਹੈ। ਫਿਰ ਅਜਿਹੇ ਲੋਕ ਇਕ-ਦੂਜੇ ਨਾਲ ਜੁੜਦੇ ਹਨ ਅਤੇ ਹੋਰ ਪਿਰਾਮਿਡ ਬਣਦਾ ਜਾਂਦਾ ਹੈ। ਇਹੀ ਚੀਜ਼ ਇਸ ਤਰ੍ਹਾਂ ਦੀਆਂ ਸਕੀਮਾਂ ਦੀ ਸਭ ਤੋਂ ਵੱਡੀ ਤਾਕਤ ਹੁੰਦੀ ਹੈ। ਲੋਕਾਂ ਨੂੰ ਉਨ੍ਹਾਂ ਦੇ ਸੁਪਨੇ ਵੇਚੇ ਜਾਂਦੇ ਹਨ ਅਤੇ ਫਿਰ ਵੀ ਲੋਕ ਅੱਗੇ ਜਾ ਕੇ ਦੂਜਿਆਂ ਨੂੰ ਉਹੀ ਸੁਪਨੇ ਵੇਚਦੇ ਹਨ। ਇਹੀ ਇਸ ਕਹਾਣੀ ਦਾ ਮੂਲ ਹੈ। ਅਸੀਂ ਸਾਰੇ 6 ਮਹੀਨੇ ਵਿਚ ਹੈਲੀਕਾਪਟਰ ਖ਼ਰੀਦਣ ਦੇ ਸੁਪਨੇ ਦੇਖਣ ਲੱਗਦੇ ਹਾਂ। ਇਹ ਸ਼ੋਅ ਇਸੇ ਮਾਨਸਿਕਤਾ ਅਤੇ ਉਸ ਪਿੱਛੇ ਲੁਕੀ ਖੇਡ ਨੂੰ ਦਿਖਾਉਂਦਾ ਹੈ।

ਪ੍ਰ. ਇਹ ਸਾਲ ਤੁਹਾਡੇ ਲਈ ਬੇਹੱਦ ਸ਼ਾਨਦਾਰ ਸਾਲ ਰਿਹਾ ਹੈ। ਤੁਸੀਂ ਕੀ ਵੱਖ ਕਰ ਰਹੇ ਹੋ?

ਸਭ ਤੋਂ ਪਹਿਲੀ ਚੀਜ਼ ਹੈ ਈਮਾਨਦਾਰੀ। ਜੋ ਵੀ ਕੰਮ ਕਰੋ, ਚੰਗੇ ਇਰਾਦੇ ਨਾਲ ਕਰੋ। ਜੇ ਕਿਸੇ ਕੰਮ ਨੂੰ ਲੈ ਕੇ ਤੁਹਾਡੇ ਮਨ ’ਚ ਦੋ ਰਾਏ ਹੈ ਤਾਂ ਉਸ ਨੂੰ ਨਾ ਕਰੋ। ਕੰਮ ਪ੍ਰਤੀ ਵਫ਼ਾਦਾਰ ਰਹੋ, ਨਿਰਦੇਸ਼ਕਾਂ ’ਤੇ ਭਰੋਸਾ ਕਰੋ, ਸਹੀ ਲੋਕਾਂ ਦੀ ਚੋਣ ਕਰੋ। ਹਰ ਦਿਨ ਖ਼ੁਦ ’ਤੇ ਕੰਮ ਕਰਦੇ ਰਹੋ।

ਪ੍ਰ. ਇਸ ਸ਼ੋਅ ’ਚ ਦੋ ਨਿਰਦੇਸ਼ਕ ਸਨ। ਇਹ ਅਨੁਭਵ ਕਿਵੇਂ ਦਾ ਰਿਹਾ?

ਦੋਵੇਂ ਨਿਰਦੇਸ਼ਕ ਹਰ ਦ੍ਰਿਸ਼ ਨੂੰ ਮਿਲ ਕੇ ਨਿਰਦੇਸ਼ਿਤ ਕਰ ਰਹੇ ਸੀ। ਕਦੇ ਅਜਿਹਾ ਮਹਿਸੂਸ ਨਹੀਂ ਹੋਇਆ ਕਿ ਦੋਵਾਂ ਦਾ ਵਿਜ਼ਨ ਵੱਖ ਹੈ। ਦੋਵੇਂ ਹਮੇਸ਼ਾ ਇਕ ਹੀ ਪੇਜ ’ਤੇ ਰਹਿੰਦੇ ਸਨ।

ਸ਼ੋਅ ਨੂੰ ਗ੍ਰੀਨਲਾਈਟ ਮਿਲਣਾ ਸਭ ਤੋਂ ਔਖਾ ਸੀ: ਸ਼੍ਰੇਆਂਸ਼ ਪਾਂਡੇ

ਪ੍ਰ. ਜਦੋਂ ਕੋਈ ਨਿਰਦੇਸ਼ਕ ਅਤੇ ਲੇਖਕ ਮਿਲ ਕੇ ਕਿਸੇ ਸ਼ੋਅ ’ਤੇ ਕੰਮ ਕਰਦੇ ਹਨ ਤਾਂ ਸਭ ਤੋਂ ਮੁਸ਼ਕਲ ਪੜਾਅ ਕਿਹੜਾ ਹੁੰਦਾ ਹੈ?

ਦੋਵੇਂ ਹੀ ਬੇਹੱਦ ਮੁਸ਼ਕਲ ਹੁੰਦੇ ਹਨ ਪਰ ਇਸ ਸ਼ੋਅ ਦੇ ਮਾਮਲੇ ’ਚ ਕਹਾਂ ਤਾਂ ਗ੍ਰੀਨ ਲਾਈਟ ਮਿਲਣਾ ਮੁਸ਼ਕਲ ਸੀ ਕਿਉਂਕਿ ਇਸ ਨੂੰ ਬਣਨ ’ਚ 15 ਸਾਲ ਲੱਗੇ। ਅਕਸ਼ੇਂਦਰ ਨੇ 2012 ’ਚ ਲਿਖਣਾ ਸ਼ੁਰੂ ਕੀਤਾ ਸੀ। 2016 ਤੱਕ ਮੈਂ ਇਸ ਨੂੰ ਲੈ ਕੇ ਵੱਖ-ਵੱਖ ਪ੍ਰੋਡਕਸ਼ਨ ਹਾਊਸ ’ਚ ਜਾਂਦਾ ਰਿਹਾ ਪਰ ਗੱਲ ਨਹੀਂ ਬਣੀ। ਆਖ਼ਰਕਾਰ ਸ਼ੌਰੀ ਨੇ ਕਿਹਾ ਕਿ ਜੇ ਕੋਈ ਇਸ ਨੂੰ ਨਹੀਂ ਬਣਾ ਰਿਹਾ ਤਾਂ ਉਹ ਕੋਸ਼ਿਸ਼ ਕਰਨਗੇ, ਇਸ ਲਈ ਇਸ ਸ਼ੋਅ ਨੂੰ ਗ੍ਰੀਨ ਲਾਈਟ ਮਿਲਣ ਵਿਚ ਹੀ ਬਹੁਤ ਲੰਬਾ ਸਮਾਂ ਲੱਗ ਗਿਆ।

ਨਵੇਂ-ਨਵੇਂ ਤਰੀਕਿਆਂ ਨਾਲ ਹੋ ਰਹੇ ਸਕੈਮ: ਆਸ਼ੀਸ਼ ਆਰ. ਸ਼ੁਕਲਾ

ਪ੍ਰ. ਸ਼ੋਅ ਲਈ ਤਿਆਰੀ ਕਰਦੇ ਸਮੇਂ ਕੀ ਤੁਸੀਂ ਮਹਿਸੂਸ ਕੀਤਾ ਕਿ ਅਜਿਹੀਆਂ ਸਕੀਮਾਂ ਅੱਜ ਵੀ ਓਨੀਆਂ ਹੀ ਸਰਗਰਮ ਹਨ, ਜਿੰਨੀਆਂ ਪਹਿਲਾਂ ਹੁੰਦੀਆਂ ਸਨ?

ਬਿਲਕੁਲ। ਸਾਡੇ ਸਾਰਿਆਂ ਕੋਲ ਅਜਿਹੀਆਂ ਕਹਾਣੀਆਂ ਸੀ ਕਿਸੇ ਦੀ ਮਾਂ, ਕਿਸੇ ਦੇ ਚਾਚਾ, ਕਿਸੇ ਦੇ ਦੋਸਤ ਜਾਂ ਗੁਆਂਢੀ ਇਸ ਤਰ੍ਹਾਂ ਦੇ ਜਾਲ ’ਚ ਫਸ ਚੁੱਕੇ ਸੀ। ਸਾਨੂੰ ਵੀ ਲੱਗਦਾ ਸੀ ਕਿ ਸ਼ਾਇਦ ਇਹ ਪੁਰਾਣੀ ਗੱਲ ਹੋ ਗਈ ਹੋਵੇਗੀ ਪਰ ਜੇ ਅੱਜ ਤੁਸੀਂ ਸੋਸ਼ਲ ਮੀਡੀਆ ’ਤੇ ਥੋੜ੍ਹਾ ਸਮਾਂ ਬਿਤਾਓ ਅਤੇ ਇਸ ਤਰ੍ਹਾਂ ਦੇ ਕੰਟੈਂਟ ਦੇ ਐਲਗੋਰਿਦਮ ’ਚ ਫਸ ਜਾਓ ਤਾਂ ਤੁਹਾਡੀ ਪੂਰੀ ਫੀਡ ਅਜਿਹੀਆਂ ਹੀ ਵੀਡੀਓਜ਼ ਨਾਲ ਭਰ ਜਾਵੇਗੀ। ਭਾਰਤ ਵਿਚ ਅੱਜ ਵੀ ਇਹ ਬਹੁਤ ਵੱਡੇ ਪੈਮਾਨੇ ’ਤੇ ਹੋ ਰਿਹਾ ਹੈ। ਹਰ ਦਿਨ ਨਵੇਂ-ਨਵੇਂ ਤਰੀਕੇ ਨਾਲ ਸਕੈਮ ਸਾਹਮਣੇ ਆਉਂਦੇ ਹਨ। ਲੋਕ ਸੋਸ਼ਲ ਮੀਡੀਆ ’ਤੇ ਕਰੋੜਾਂ ਦੇ ਲਾਈਫ-ਸਟਾਈਲ ਦਿਖਾਉਂਦੇ ਹਨ, ਮਹਿੰਗੀਆਂ ਘੜੀਆਂ,ਲਗਜ਼ਰੀ ਕਾਰਾਂ, ਹੈਲੀਕਾਪਟਰ ਤੱਕ ਦਿਖਾਉਂਦੇ ਹਨ ਅਤੇ ਨੌਜਵਾਨਾਂ ਨੂੰ ਸੁਪਨਾ ਵੇਚਦੇ ਹਨ ਕਿ ਕੁਝ ਮਹੀਨਿਆਂ ’ਚ ਉਨ੍ਹਾਂ ਦੀ ਜ਼ਿੰਦਗੀ ਬਦਲ ਜਾਵੇਗੀ। ਇਹੀ ਇਸ ਕਹਾਣੀ ਦੀ ਪ੍ਰਸੰਗਿਕਤਾ ਹੈ।

ਮੇਰਾ ਕਿਰਦਾਰ ਸਿਰਫ਼ ਸਕੀਮ ਵੇਚਣ ਵਾਲੀ ਕੁੜੀ ਦਾ ਨਹੀਂ: ਅਲਫੀਆ ਜਾਫਰੀ

ਪ੍ਰ. ਕਲਾਕਾਰਾਂ ਨੂੰ ਦੋ ਸ਼੍ਰੇਣੀਆਂ ਵਿਚ ਵੰਡਿਆ ਜਾਂਦਾ ਹੈ, ਕੁਝ ਨੂੰ ਬਚਪਨ ਤੋਂ ਐਕਟਿੰਗ ਦਾ ਸ਼ੌਂਕ ਹੁੰਦਾ ਹੈ, ਕੁਝ ਦੂਜੇ ਖੇਤਰਾਂ ਤੋਂ ਆਉਂਦੇ ਹਨ। ਤੁਸੀਂ ਖ਼ੁਦ ਨੂੰ ਕਿਸ ਸ਼੍ਰੇਣੀ ’ਚ ਮੰਨਦੇ ਹੋ?

ਬਚਪਨ ਤੋਂ ਮੈਨੂੰ ਲੱਗਦਾ ਸੀ ਕਿ ਮੈਂ ਇਕ ਟਿਪੀਕਲ ਹੀਰੋਇਨ ਬਣਾਂਗੀ, ਬਿਲਕੁਲ ਕਰਿਸ਼ਮਾ ਕਪੂਰ ਦੀ ਤਰ੍ਹਾਂ ਪਰ ਜਿਉਂ-ਜਿਉਂ ਵੱਡੀ ਹੋਈ, ਮੈਨੂੰ ਮਹਿਸੂਸ ਹੋਇਆ ਕਿ ਸ਼ਾਇਦ ਮੈਂ ਉਹ ਨਹੀਂ ਕਰਨਾ ਚਾਹੁੰਦੀ। ਮੈਂ ਕਈ ਸਾਲ ਤੱਕ ਕਾਸਟਿੰਗ ’ਚ ਕੰਮ ਕੀਤਾ ਅਤੇ ਉਸ ਕੰਮ ’ਚ ਵੀ ਖ਼ੁਸ਼ ਸੀ ਪਰ ਕੈਮਰੇ ਦੇ ਸਾਹਮਣੇ ਆਉਣ ਦਾ ਇਕ ਵੱਖਰਾ ਹੀ ਆਕਰਸ਼ਣ ਹੁੰਦਾ ਹੈ।

ਪ੍ਰ. ਤੁਹਾਡੇ ਕਿਰਦਾਰ ਬਾਰੇ ਅਜਿਹੀ ਕਿਹੜੀ ਗੱਲ ਹੈ, ਜੋ ਟ੍ਰੇਲਰ ’ਚ ਦਿਖਾਈ ਨਹੀਂ ਦਿੰਦੀ?

ਮੈਂ ਸਿਰਫ਼ ਏਨਾ ਕਹਾਂਗੀ ਕਿ ਇਸ ਕੁੜੀ ਦੀ ਕਹਾਣੀ ਵਿਚ ਬਹੁਤ ਕੁਝ ਹੋਰ ਹੈ।ਉਹ ਸਿਰਫ਼ ਕਿਸੇ ਸਕੀਮ ਨੂੰ ਵੇਚਣ ਵਾਲੀ ਕੁੜੀ ਨਹੀਂ ਹੈ। ਉਹ ਖ਼ੁਦ ਵੀ ਬਹੁਤ ਘੱਟ ਉਮਰ ’ਚ ਇਸ ਸਕੀਮ ਦਾ ਹਿੱਸਾ ਬਣ ਜਾਂਦੀ ਹੈ। ਉਸ ਦੀ ਪੂਰੀ ਯਾਤਰਾ ਕੀ ਹੈ, ਉਹ ਇਸ ਜਾਲ ’ਚ ਕਿਵੇਂ ਫਸਦੀ ਹੈ ਅਤੇ ਆਖ਼ਰਕਾਰ ਇਸ ਤੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕਿਵੇਂ ਕਰਦੀ ਹੈ,ਇਹੀ ਉਸ ਦੇ ਕਿਰਦਾਰ ਦਾ ਦਿਲ ਹੈ।

ਪ੍ਰ. ਕੀ ਨੈੱਟਵਰਕਿੰਗ ਦਾ ਇਸਤੇਮਾਲ ਕੰਮ ਲੈਣ ਲਈ ਕੀਤਾ ਹੈ ?

ਤੁਸੀਂ ਲੋਕਾਂ ਨੂੰ ਜਾਣ ਸਕਦੇ ਹੋ, ਉਹ ਤੁਹਾਨੂੰ ਇਕ-ਦੋ ਮੀਟਿੰਗ ਦੇ ਸਕਦੇ ਹਨ ਪਰ ਪ੍ਰਤਿਭਾ ਨਹੀਂ ਹੈ ਤਾਂ ਤੁਸੀਂ ਕਿਤੇ ਨਹੀਂ ਪਹੁੰਚੋਗੇ। ਖ਼ੁਦ ਨੂੰ ਸਾਬਤ ਕਰਨਾ ਪੈਂਦਾ ਹੈ।

  • New series
  • The Pyramid Scheme
  • Multi level marketing

ਕਾਕਰੋਚ ਜਨਤਾ ਪਰਟੀ ਤੋਂ ਬਾਅਦ ਹੁਣ ਐਲਵਿਸ਼ ਯਾਦਵ ਨੇ ਬਣਾਈ ਇਹ ਨਵੀਂ ਪਾਰਟੀ

NEXT STORY

Stories You May Like

  • woman dies in a tragic accident
    ਪੰਪਿੰਗ ਸੈੱਟ ਦੀ ਬੇਲਟ 'ਚ ਸਾੜੀ ਫਸਣ ਕਾਰਨ ਮਹਿਲਾ ਦੀ ਦਰਦਨਾਕ ਮੌਤ
  • former uber executive prabhjit singh to lead open ai in india
    ਊਬਰ ਦੇ ਸਾਬਕਾ ਅਧਿਕਾਰੀ ਪ੍ਰਭਜੀਤ ਸਿੰਘ ਕਰਨਗੇ ਭਾਰਤ ’ਚ Open AI ਦੀ ਅਗਵਾਈ
  • child  birth  gold ring  chief minister  vijay  scheme
    ਬੱਚੇ ਦੇ ਜਨਮ ਲੈਂਦਿਆਂ ਹੀ ਮਿਲੇਗੀ ਸੋਨੇ ਦੀ ਅੰਗੂਠੀ ! CM ਵਿਜੇ ਨੇ ਸ਼ਾਨਦਾਰ ਸਕੀਮ ਦਾ ਕੀਤਾ ਐਲਾਨ
  • rbi 57 year old bank changes made in the scheme
    RBI  ਨੇ 57 ਸਾਲ ਪੁਰਾਣੀ ਬੈਂਕ ਸਕੀਮ 'ਚ ਕੀਤੇ ਬਦਲਾਅ, ਛੋਟੇ ਕਾਰੋਬਾਰਾਂ ਤੇ ਕਿਸਾਨਾਂ ਨੂੰ ਹੋਵੇਗਾ ਫ਼ਾਇਦਾ
  • death of an elderly person  death in a hotel
    ਹੋਟਲ 'ਚ ਠਹਿਰੇ ਬਜ਼ੁਰਗ ਵਿਅਕਤੀ ਦੀ ਸ਼ੱਕੀ ਹਾਲਾਤ 'ਚ ਮੌਤ
  • stones thrown behind rs 1000 scheme forms in jalandhar
    ਜਲੰਧਰ 'ਚ 1000 ਰੁਪਏ ਦੀ ਸਕੀਮ ਦੇ ਫਾਰਮਾਂ ਪਿੱਛੇ ਚੱਲੇ ਪੱਥਰ, ਇਲਾਕੇ 'ਚ ਤਣਾਅ
  • raghav juyal makes a striking entry in   the paradise
    ‘ਦਿ ਪੈਰਾਡਾਈਜ਼’ ’ਚ ਹੋਈ ਰਾਘਵ ਜੁਆਲ ਦੀ ਧਮਾਕੇਦਾਰ ਐਂਟਰੀ
  • robbery incident in jalandhar  doctor  s wife attacked  gold chain looted
    ਜਲੰਧਰ 'ਚ ਲੁੱਟ ਦੀ ਵਾਰਦਾਤ! ਡਾਕਟਰ ਦੀ ਪਤਨੀ 'ਤੇ ਹਮਲਾ ਕਰਕੇ ਲੁੱਟੀ ਚੇਨ
  • yellow alert issued for heavy rain in many districts
    ਪੰਜਾਬ 'ਚ ਮੌਨਸੂਨ ਨੇ ਫੜੀ ਰਫ਼ਤਾਰ, ਅਗਲੇ 4 ਦਿਨ ਕਈ ਜ਼ਿਲ੍ਹਿਆਂ 'ਚ ਭਾਰੀ ਮੀਂਹ...
  • important news for applicants applying for driving license
    ਡਰਾਈਵਿੰਗ ਲਾਇਸੈਂਸ ਬਣਵਾਉਣ ਵਾਲੇ ਦੇਣ ਧਿਆਨ! ਝੱਲਣੀ ਪੈ ਰਹੀ ਵੱਡੀ ਮੁਸੀਬਤ
  • jalandhar district magistrate bans animals released on roads and public places
    ਜਲੰਧਰ ਜ਼ਿਲ੍ਹਾ ਮੈਜਿਸਟਰੇਟ ਨੇ ਪਸ਼ੂਆਂ ਨੂੰ ਸੜਕਾਂ ਅਤੇ ਜਨਤਕ ਸਥਾਨਾਂ 'ਤੇ ਛੱਡਣ...
  • deadbody of unidentified person found near doaba chowk
    ਦੋਆਬਾ ਚੌਕ ਨੇੜਿਓਂ ਮਿਲੀ ਅਣਪਛਾਤੇ ਵਿਅਕਤੀ ਦੀ ਲਾਸ਼
  • thief  s revelation  rs 3500 cash is given in exchange for stolen motorcycle
    ਚੋਰ ਦਾ ਖ਼ੁਲਾਸਾ, ਚੋਰੀ ਦੇ ਮੋਟਰਸਾਈਕਲ ਦੇ ਬਦਲੇ ਮਿਲਦੈ 3500 ਰੁਪਏ ਦਾ ਚਿੱਟਾ
  • congress bhavan becomes arena for   name plate war
    ਕਾਂਗਰਸ ਭਵਨ ਬਣਿਆ 'ਨੇਮ ਪਲੇਟ ਜੰਗ' ਦਾ ਅਖਾੜਾ, ਕਮਰੇ 'ਤੇ ਕਬਜ਼ੇ ਦੀ ਜੰਗ ਫਿਰ...
  • boy murdered deadbody thrown into canal in jalandhar
    ਜਲੰਧਰ ਵਿਖੇ ਨੌਜਵਾਨ ਦਾ ਕਤਲ ਕਰਕੇ ਨਹਿਰ 'ਚ ਸੁੱਟੀ ਲਾਸ਼! ਪਰਿਵਾਰ ਨੇ ਰੋਡ ਕੀਤਾ...
  • traffic police officer accused of taking a 100 bribe video goes viral
    100 ਰੁਪਏ ਨੇ ਖੋਲ੍ਹ ਤਾਂ ਪੰਜਾਬ ਪੁਲਸ ਦੇ ਮੁਲਾਜ਼ਮ ਦਾ ਵੱਡਾ ਰਾਜ਼! ਹੈਰਾਨੀਜਨਕ...
Trending
Ek Nazar
famous actor couple announces separation after 10 years of marriage

ਮਸ਼ਹੂਰ ਜੋੜੇ ਦਾ ਹੋਣ ਜਾ ਰਿਹੈ ਤਲਾਕ ! 10 ਸਾਲ ਇਕੱਠੇ ਰਹਿਣ ਮਗਰੋਂ ਲਿਆ ਵੱਖ ਹੋਣ...

social media

ਇਟਲੀ : ਸੋਸ਼ਲ ਮੀਡੀਆ 'ਤੇ ਭੱਦੀ ਸ਼ਬਦਾਵਲੀ ਵਰਤਣ ਵਾਲਿਆਂ ਖ਼ਿਲਾਫ਼ ਹੋਵੇਗੀ...

people fell off this royal bike after it broke down

ਇਸ ਰਾਇਲ ਬਾਈਕ ਨੂੰ ਟੁੱਟ ਕੇ ਪੈ ਗਏ ਲੋਕ ! ਇਕੋ ਮਹੀਨੇ 'ਚ ਹੀ ਵਿਕ ਗਏ 1,14,032...

6 year old girl raped in punjab

ਪੰਜਾਬ ਸ਼ਰਮਸਾਰ: ਫੁੱਫੜ ਨੇ ਟੱਪੀਆਂ ਬੇਸ਼ਰਮੀ ਦੀਆਂ ਹੱਦਾਂ! ਜਵਾਕੜੀ ਨਾਲ ਕੀਤਾ...

famous bollywood actor becomes groom at the age of 78

78 ਸਾਲ ਦੀ ਉਮਰ 'ਚ ਲਾੜਾ ਬਣਿਆ ਬਾਲੀਵੁੱਡ ਦਾ ਮਸ਼ਹੂਰ ਅਦਾਕਾਰ, ਸਾਹਮਣੇ ਆਈਆਂ...

famous actress punished for giving intimate scenes

ਮਸ਼ਹੂਰ ਅਦਾਕਾਰਾ ਨੂੰ ਇੰਟੀਮੇਟ ਸੀਨ ਦੇਣ ਦੀ ਮਿਲੀ ਸਜ਼ਾ ! ਬੁਆਏਫ੍ਰੈਂਡ ਨੇ ਤੋੜਿਆ...

mumbai  rain  flooding  heavy rainfall

ਅਸਮਾਨੋਂ ਵਰ੍ਹੀ ਆਫ਼ਤ ਨੇ ਰੋਕੀ ਰਫ਼ਤਾਰ ! ਪਾਣੀ 'ਚ ਡੁੱਬ ਗਈਆਂ ਗੱਡੀਆਂ, ਮੁੰਬਈ...

list of prisoners

ਭਾਰਤ ਤੇ ਪਾਕਿਸਤਾਨ ਵਿਚਾਲੇ ਕੈਦੀਆਂ ਦੀਆਂ ਸੂਚੀਆਂ ਦਾ ਆਦਾਨ-ਪ੍ਰਦਾਨ

kanth kaler

ਜਦੋਂ ਪਹਿਲੀ ਵਾਰ ਕੰਠ ਕਲੇਰ ਨੇ ਬਾਪੂ ਦੀ ਤਲੀ 'ਤੇ ਧਰ 'ਤੇ ਐਨੇ ਰੁਪਈਏ, ਸਾਂਝਾ...

metro passenger spotted reading how to kill men book

ਮੈਟਰੋ 'ਚ 'How to Kill Men' ਕਿਤਾਬ ਪੜ੍ਹਦੀ ਦਿਖੀ ਕੁੜੀ, ਸੋਸ਼ਲ ਮੀਡੀਆ 'ਤੇ...

drone strike

ਪਾਕਿਸਤਾਨ 'ਚ ਡਰੋਨ ਹਮਲੇ,  ਇੱਕ ਵਿਅਕਤੀ ਦੀ ਮੌਤ ਤੇ ਛੇ ਹੋਰ ਜ਼ਖਮੀ

famous actress dies of aids

AIDS ਨੇ ਲੈ ਲਈ ਮਸ਼ਹੂਰ ਅਦਾਕਾਰਾ ਦੀ ਜਾਨ ! 35 ਸਾਲ ਦੀ ਉਮਰ 'ਚ Los Angeles...

iran  us peace talks

ਈਰਾਨ ਨੇ ਅਮਰੀਕਾ ਨਾਲ ਸ਼ਾਂਤੀ ਵਾਰਤਾ ਅੱਗੇ ਵਧਾਉਣ ਤੋਂ ਕੀਤਾ ਇਨਕਾਰ

famous bollywood actress has rented out her luxurious house

ਮਸ਼ਹੂਰ ਬਾਲੀਵੁੱਡ ਅਦਾਕਾਰਾ ਨੇ ਕਿਰਾਏ 'ਤੇ ਚਾੜ੍ਹ'ਤਾ ਆਪਣਾ ਆਲੀਸ਼ਾਨ ਘਰ ! Rent...

students abducted

ਸਕੂਲ 'ਤੇ ਹਮਲਾ ਕਰ ਅਗਵਾ ਕਰ ਲਏ 36 ਵਿਦਿਆਰਥੀ, ਨਾਈਜੀਰੀਆ 'ਚ ਫੈਲੀ ਦਹਿਸ਼ਤ

gaurav khanna amid his divorce news with akanksha

ਅਕਾਂਕਸ਼ਾ ਨਾਲ ਤਲਾਕ ਦੀਆਂ ਖਬਰਾਂ ਵਿਚਾਲੇ ਗੌਰਵ ਖੰਨਾ ਦਾ ਪਹਿਲਾ ਬਿਆਨ ਆਇਆ ਸਾਹਮਣੇ

veteran actress passes away

ਬਾਲੀਵੁੱਡ ਦੀ ਦਿੱਗਜ ਅਦਾਕਾਰਾ ਨੇ ਦੁਨੀਆ ਨੂੰ ਕਿਹਾ ਅਲਵਿਦਾ ! ਇੰਡਸਟਰੀ 'ਚ ਛਾਇਆ...

school closed july 19

19 ਜੁਲਾਈ ਤੱਕ ਬੰਦ ਰਹਿਣਗੇ ਸਕੂਲ, ਕਸ਼ਮੀਰ ਦੇ ਬੱਚਿਆਂ ਦੀਆਂ ਲੱਗ ਗਈਆਂ ਮੌਜਾਂ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਤੜਕਾ ਪੰਜਾਬੀ ਦੀਆਂ ਖਬਰਾਂ
    • diljit on cjp protests at jantar mantar
      'ਮੈਨੂੰ ਇਸ ਸਭ ਤੋਂ ਦੂਰ ਰਹਿਣ ਦਿਓ..!', CJP ਦੇ ਵਿਰੋਧ ਪ੍ਰਦਰਸ਼ਨ 'ਤੇ ਜਾਣੋ ਕੀ...
    • famous bollywood actor becomes groom at the age of 78
      78 ਸਾਲ ਦੀ ਉਮਰ 'ਚ ਲਾੜਾ ਬਣਿਆ ਬਾਲੀਵੁੱਡ ਦਾ ਮਸ਼ਹੂਰ ਅਦਾਕਾਰ, ਸਾਹਮਣੇ ਆਈਆਂ...
    • trailer of the film   rao bahadur   released
      ਸੁਪਰ ਸਟਾਰ ਮਹੇਸ਼ ਬਾਬੂ ਨੇ ਰਿਲੀਜ਼ ਕੀਤਾ ‘ਰਾਓ ਬਹਾਦੁਰ’ ਦਾ ਰਹੱਸਮਈ ਟ੍ਰੇਲਰ
    • odia film   aafaa   declared tax free
      ਟੈਕਸ ਮੁਕਤ ਘੋਸ਼ਿਤ ਕੀਤੀ ਗਈ ਫਿਲਮ 'ਆਫਾ'
    • famous actress punished for giving intimate scenes
      ਮਸ਼ਹੂਰ ਅਦਾਕਾਰਾ ਨੂੰ ਇੰਟੀਮੇਟ ਸੀਨ ਦੇਣ ਦੀ ਮਿਲੀ ਸਜ਼ਾ ! ਬੁਆਏਫ੍ਰੈਂਡ ਨੇ ਤੋੜਿਆ...
    • kanth kaler
      ਜਦੋਂ ਪਹਿਲੀ ਵਾਰ ਕੰਠ ਕਲੇਰ ਨੇ ਬਾਪੂ ਦੀ ਤਲੀ 'ਤੇ ਧਰ 'ਤੇ ਐਨੇ ਰੁਪਈਏ, ਸਾਂਝਾ...
    • salman played a key role behind the scenes of  dabangg 3  too  nikhil dwivedi
      'ਦਬੰਗ 3' 'ਚ ਸਲਮਾਨ ਖਾਨ ਨੇ ਪਰਦੇ ਪਿੱਛੇ ਵੀ ਮਹੱਤਵਪੂਰਨ ਭੂਮਿਕਾ ਨਿਭਾਈ:...
    • famous actress dies of aids
      AIDS ਨੇ ਲੈ ਲਈ ਮਸ਼ਹੂਰ ਅਦਾਕਾਰਾ ਦੀ ਜਾਨ ! 35 ਸਾਲ ਦੀ ਉਮਰ 'ਚ Los Angeles...
    • dhamaal 4   to bring back the innocence of the original film  arshad warsi
      'ਧਮਾਲ 4' 'ਚ ਦਿਸੇਗੀ ਪਹਿਲੀ ਫਿਲਮ ਵਰਗੀ ਮਾਸੂਮੀਅਤ: ਅਰਸ਼ਦ ਵਾਰਸੀ
    • every family needs a personality like tulsi  smriti irani
      ਹਰ ਪਰਿਵਾਰ ਨੂੰ ਤੁਲਸੀ ਵਰਗੀ ਸ਼ਖਸੀਅਤ ਦੀ ਲੋੜ ਹੁੰਦੀ ਹੈ: ਸਮ੍ਰਿਤੀ ਈਰਾਨੀ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +