ਮੁੰਬਈ: ਅਦਾਕਾਰਾ ਅਤੇ ਸੰਸਦ ਮੈਂਬਰ ਨੁਸਰਤ ਜਹਾਂ ਸੋਸ਼ਲ ਮੀਡੀਆ ’ਤੇ ਸਰਗਰਮ ਸਿਤਾਰਿਆਂ ’ਚੋਂ ਇਕ ਹੈ। ਅਦਾਕਾਰਾ ਪ੍ਰਸ਼ੰਸਕਾਂ ਨਾਲ ਤਸਵੀਰਾਂ ਅਤੇ ਵੀਡੀਓ ਸਾਂਝੀਆਂ ਕਰਦੀ ਰਹਿੰਦੀ ਹੈ। ਹਾਲ ਹੀ ’ਚ ਅਦਾਕਾਰਾ ਨੇ ਆਪਣੀਆਂ ਕੁਝ ਖ਼ੂਬਸੂਰਤ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜੋ ਪ੍ਰਸ਼ੰਸਕਾਂ ਦਾ ਧਿਆਨ ਆਪਣੇ ਵੱਲ ਖਿੱਚ ਰਹੀਆਂ ਹਨ।
![PunjabKesari](https://static.jagbani.com/multimedia/17_38_001872021a1234567890123456789-ll.jpg)
ਲੁੱਕ ਦੀ ਗੱਲ ਕਰੀਏ ਤਾਂ ਨੁਸਰਤ ਵਾਈਟ ਟਰਾਂਸਪੇਰੈਂਟ ’ਚ ਨਜ਼ਰ ਆ ਰਹੀ ਹੈ। ਅਦਾਕਾਰਾ ਨੇ ਮਿਨੀਮਲ ਮੇਕਅੱਪ ਅਤੇ ਪੋਨੀ ਦੇ ਨਾਲ ਆਪਣੇ ਲੁੱਕ ਨੂੰ ਪੂਰਾ ਕੀਤਾ ਹੈ। ਇਸ ਲੁੱਕ ’ਚ ਅਦਾਕਾਰਾ ਕਾਫ਼ੀ ਖੂਬਸੂਰਤ ਲੱਗ ਰਹੀ ਹੈ। ਨੁਸਰਤ ਦੀਆਂ ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਪ੍ਰਸ਼ੰਸਕ ਦੀਵਾਨੇ ਹੋ ਗਏ ਹਨ ਅਤੇ ਤਸਵੀਰਾਂ ਨੂੰ ਕਾਫ਼ੀ ਪਸੰਦ ਕਰ ਰਹੇ ਹਨ।
![PunjabKesari](https://static.jagbani.com/multimedia/17_38_000934331a123456789012345678-ll.jpg)
ਇਹ ਵੀ ਪੜ੍ਹੋ : ‘ਹਮ ਪਾਂਚ’ ਦੀ ਸਵੀਟੀ ਨਿਭਾਵੇਗੀ ‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ’ਚ ਦਯਾਬੇਨ ਦਾ ਕਿਰਦਾਰ
ਕੰਮ ਦੀ ਗੱਲ ਕਰੀਏ ਤਾਂ ਨੁਸਰਤ ਨੇ ਆਪਣੇ ਐਕਟਿੰਗ ਕਰੀਅਰ ਦੀ ਸ਼ੁਰੂਆਤ ਫ਼ਿਲਮ ‘ਸ਼ੋਤਰੂ’ ਨਾਲ ਕੀਤੀ ਸੀ। ਇਸ ਤੋਂ ਬਾਅਦ ਅਦਾਕਾਰਾ ‘ਖ਼ੋਕਾ 420’ ’ਚ ਨਜ਼ਰ ਆਈ। ਨੁਸਰਤ ਬੰਗਾਲੀ ਸਿਨੇਮਾ ’ਚ ਨਾਮ ਬਣਾਉਣ ਤੋਂ ਬਾਅਦ 2019 ’ਚ ਸਿਆਸਤ ’ਚ ਸ਼ਾਮਲ ਹੋਈ ਗਈ।
![PunjabKesari](https://static.jagbani.com/multimedia/17_37_599528207a12345678901234567-ll.jpg)
ਇਹ ਵੀ ਪੜ੍ਹੋ : ਆਲੀਆ ਦੇ ਨੂੰਹ ਬਣਨ ਤੋਂ ਬਾਅਦ ਪੁੱਤਰ ਰਣਬੀਰ ਨੂੰ ਲੈ ਕੇ ਨੀਤੂ ਨੇ ਆਖ਼ੀ ਇਹ ਗੱਲ
ਇਸ ਦੇ ਨਾਲ ਅਦਾਕਾਰਾ ਆਪਣੇ ਫ਼ਿਲਮ ਅਤੇ ਸਿਆਸੀ ਕਰੀਅਰ ਦੇ ਇਲਾਵਾ ਨਿੱਜੀ ਜ਼ਿੰਦਗੀ ਅਤੇ ਸੋਸ਼ਲ ਮੀਡੀਆ ਪੋਸਟ ਨੂੰ ਲੈ ਕੇ ਵੀ ਚਰਚਾ ’ਚ ਰਹਿੰਦੀ ਹੈ।
![PunjabKesari](https://static.jagbani.com/multimedia/17_37_598747062a1234567890123456-ll.jpg)
ਸਲਮਾਨ ਖ਼ਾਨ ਹੀ ਨਹੀਂ, ਲਾਰੈਂਸ ਬਿਸ਼ਨੋਈ ਦੀ ਹਿੱਟ ਲਿਸਟ ’ਚ ਹੈ ਇਹ ਮਸ਼ਹੂਰ ਪ੍ਰੋਡਿਊਸਰ
NEXT STORY