ਨਵੀਂ ਦਿੱਲੀ (ਏਜੰਸੀ) : ਗੰਭੀਰ ਬਾਇਓਪਿਕ ‘ਓਪੇਨਹਾਈਮਰ’ ਨੂੰ 96ਵੇਂ ਅਕੈਡਮੀ ਐਵਾਰਡਜ਼ ’ਚ ਸਰਵੋਤਮ ਫਿਲਮ ਦਾ ਖਿਤਾਬ ਮਿਲਿਅਾ ਅਤੇ ਕ੍ਰਿਸਟੋਫਰ ਨੋਲਾਨ ਨੇ ਇਸ ਦੇ ਲਈ ਸਰਵੋਤਮ ਨਿਰਦੇਸ਼ਕ ਦਾ ਆਸਕਰ ਪੁਰਸਕਾਰ ਜਿੱਤਿਆ। ਨੋਲਾਨ ਦੀ ਬਲਾਕਬਸਟਰ ਬਾਇਓਪਿਕ ‘ਓਪੇਨਹਾਈਮਰ’ ਵਿਚ ਪ੍ਰਮਾਣੂ ਬੰਬ ਬਣਾਉਣ ਵਾਲੇ ਵਿਅਕਤੀ ਦਾ ਕਿਰਦਾਰ ਨਿਭਾਉਣ ਲਈ ਸਿਲਿਅਨ ਮਰਫੀ ਨੂੰ ਸਰਵੋਤਮ ਅਦਾਕਾਰ ਦਾ ਅਾਪਣਾ ਪਹਿਲਾ ਪੁਰਸਕਾਰ ਮਿਲਿਅਾ। ਸਰਵੋਤਮ ਅਭਿਨੇਤਰੀ ਦਾ ਆਸਕਰ ਪੁਰਸਕਾਰ ਐਮਾ ਸਟੋਨ (35) ਨੇ ਅਾਪਣੇ ਨਾਂ ਕੀਤਾ । ਉਸਨੇ ਇਹ ਪੁਰਸਕਾਰ ਪੂਅਰ ਥਿੰਗਜ਼ ਵਿਚ ਬੇਲਾ ਬੈਕਸਟਰ ਦੀ ਭੂਮਿਕਾ ਲਈ ਜਿੱਤਿਆ। 53 ਸਾਲਾ ਬ੍ਰਿਟਿਸ਼ ਫਿਲਮ ਨਿਰਦੇਸ਼ਕ ਨੋਲਾਨ ਨੂੰ ਆਪਣੇ ਪੂਰੇ ਕਰੀਅਰ ਵਿਚ ਆਲੋਚਕਾਂ ਦੀ ਪ੍ਰਸ਼ੰਸਾ ਮਿਲਦੀ ਰਹੀ ਪਰ ਉਨ੍ਹਾਂ ਨੇ ਅਜੇ ਤੱਕ ਆਸਕਰ ਪੁਰਸਕਾਰ ਨਹੀਂ ਜਿੱਤਿਆ ਸੀ । ‘ਓਪੇਨਹਾਈਮਰ’ ਨੇ ਸੱਤ ਸ਼੍ਰੇਣੀਆਂ ਵਿਚ ਪੁਰਸਕਾਰ ਜਿੱਤਿਅਾ, ਜਿਸ ਵਿਚ ਰਾਬਰਟ ਡਾਊਨੀ ਜੂਨੀਅਰ ਦਾ ਸਰਵੋਤਮ ਸਹਾਇਕ ਅਦਾਕਾਰ ਦਾ ਪੁਰਸਕਾਰ ਵੀ ਸ਼ਾਮਲ ਹੈ।
ਇਸ ਫਿਲਮ ਨੂੰ 13 ਸ਼੍ਰੇਣੀਆਂ ਵਿਚ ਨਾਮਜ਼ਦ ਕੀਤਾ ਗਿਆ ਸੀ। ਪੋਲੈਂਡ ਵਿਚ ਓਸ਼ਵਿਟਜ਼ ਮੌਤ ਕੈਂਪ ਨਾਲ ਲੱਗਦੇ ਅਾਪਣੇ ਘਰ ਵਿਚ ਇਕ ਨਾਜ਼ੀ ਪਰਿਵਾਰ ਦੇ ਸੰਸਾਰਕ ਜੀਵਨ ਨੂੰ ਦਰਸਾਉਣ ਵਾਲੀ ‘ਦਿ ਜ਼ੋਨ ਆਫ਼ ਇੰਟਰੈਸਟ’ ਨੇ ਸਰਬੋਤਮ ਅੰਤਰਰਾਸ਼ਟਰੀ ਫ਼ਿਲਮ ਲਈ ਆਸਕਰ ਪੁਰਸਕਾਰ ਜਿੱਤਿਆ ਹੈ। ਲੇਖਕ-ਨਿਰਦੇਸ਼ਕ ਜੋਨਾਥਨ ਗਲੇਜ਼ਰ ਦੀ ਇਹ ਫਿਲਮ ਭਿਆਨਕ ਕਤਲੇਆਮ ’ਤੇ ਆਧਾਰਿਤ ਹੈ। ਇਸ ਦੇ ਇਲਾਵਾ ਡੇਵਿਨ ਜੋਏ ਰੈਂਡੋਲਫ ਨੇ ‘ਦਿ ਹੋਲਡੋਵਰਸ’ ਲਈ ਸਰਵੋਤਮ ਸਹਾਇਕ ਅਦਾਕਾਰਾ, ‘ਦਿ ਲਾਸਟ ਰਿਪੇਅਰ ਸ਼ਾਪ’ ਨੂੰ ਸਰਵੋਤਮ ਦਸਤਾਵੇਜ਼ੀ ਫੀਚਰ, ‘ਵਾਰ ਇਜ਼ ਓਵਰ’ ਨੂੰ ਸਰਵੋਤਮ ਐਨੀਮੇਟਡ ਲਘੂ ਫਿਲਮ , ‘ਦਿ ਬੁਆਏ ਐਂਡ ਦਿ ਹੀਰੋ’ ਨੂੰ ਸਰਵੋਤਮ ਐਨੀਮੇਟਡ ਫਿਲਮ ਅਤੇ ਬਿਲੀ ਐਲਿਸ਼ ਅਤੇ ਫਿਨੀਸ ਓ'ਕੌਨੇਲ ਨੇ ‘ਬਾਰਬੀ’ ਦੇ ‘ਵੌਟ ਵਾਜ਼ ਆਈ ਮੇਡ ਫਾਰ’ ਲਈ ਸਰਵੋਤਮ ਅਸਲ ਗੀਤ ਦਾ ਪੁਰਸਕਾਰ ਜਿੱਤਿਆ।
ਨਿਸ਼ਾ ਪਾਹੂਜਾ ਦੀ ਫਿਲਮ ਨੂੰ ਸਿਨੇਮੇਟੋਗ੍ਰਾਫੀ ਅਤੇ ਸੰਪਾਦਨ ਦਾ ਪੁਰਸਕਾਰ
ਐਤਵਾਰ ਨੂੰ ਹੋਏ ਐਵਾਰਡ ਸਮਾਰੋਹ ’ਚ ਫਿਲਮ ‘ਬਾਰਬੀ’ ਨੇ ਸਿਨੇਮੇਟੋਗ੍ਰਾਫੀ ਅਤੇ ਸੰਪਾਦਨ ਦਾ ਪੁਰਸਕਾਰ ਜਿੱਤਿਅਾ। ਕੈਨੇਡਾ ਦੀ ਪ੍ਰੋਡਕਸ਼ਨ ‘ਟੂ ਕਿਲ ਏ ਟਾਈਗਰ’ ਦਾ ਨਿਰਦੇਸ਼ਨ ਦਿੱਲੀ ਦੀ ਜੰਮਪਲ ਨਿਸ਼ਾ ਪਾਹੂਜਾ ਨੇ ਕੀਤਾ ਹੈ। ਇਹ ਫਿਲਮ 13 ਸਾਲ ਦੀ ਅਾਪਣੀ ਧੀ ਨੂੰ ਇਨਸਾਫ ਦਿਵਾਉਣ ਦੇ ਲਈ ਰਣਜੀਤ ਨਾਂ ਦੀ ਔਰਤ ਦੁਆਰਾ ਲੜੀ ਗਈ ਲੜਾਈ ’ਤੇ ਆਧਾਰਿਤ ਹੈ। ਉਨ੍ਹਾਂ ਦੀ ਧੀ ਨੂੰ 3 ਵਿਅਕਤੀ ਅਗਵਾ ਕਰ ਲੈਂਦੇ ਹਨ ਅਤੇ ਬਾਅਦ ’ਚ ਉਸ ਨਾਲ ਜਬਰ-ਜ਼ਨਾਹ ਕਰਦੇ ਹਨ।
ਸਿਲਿਅਨ ਮਰਫੀ
ਜਦੋਂ ਪਹਿਲਾ ਆਸਕਰ ਮਿਲਿਆ
ਆਰ.ਆਰ.ਆਰ ਦਾ ਐਕਸ਼ਨ ਅਤੇ ਨਾਟੂ-ਨਾਟੂ ਵੀ ਗੂੰਜਿਆ
ਨਾਟੂ-ਨਾਟੂ ਗੀਤ ਪ੍ਰਦਰਸ਼ਿਤ ਕੀਤਾ
ਅੰਤਰਰਾਸ਼ਟਰੀ ਸਿਨੇਮਾ ’ਚ ਸਟੰਟ ਭਾਈਚਾਰੇ ਦੇ ਯੋਗਦਾਨ ਦਾ ਜਸ਼ਨ ਮਨਾਉਣ ਲਈ 96ਵੇਂ ਅਕੈਡਮੀ ਅਵਾਰਡਸ ਭਾਵ ਆਸਕਰ 2024 ’ਚ ਐੱਸ.ਐੱਸ ਰਾਜਾਮੌਲੀ ਦੀ ‘ਆਰਆਰਆਰ’ ਫਿਲਮ ਦਾ ਇਕ ਐਕਸ਼ਨ-ਆਧਾਰਿਤ ਦ੍ਰਿਸ਼ ਦਿਖਾਇਆ ਗਿਆ। ਲਾਸ ਏਂਜਲਸ ਦੇ ਡਾਲਬੀ ਥੀਏਟਰ ਵਿਚ ਐਤਵਾਰ ਦੀ ਰਾਤ ਅਾਯੋਜਿਤ ਹੋਏ ਸ਼ਾਨਦਾਰ ਪ੍ਰੋਗਰਾਮ ਵਿਚ ਆਸਕਰ ਦੇ ਨਾਮਜ਼ਦ ਰਿਆਨ ਗੋਸਲਿੰਗ ਅਤੇ ਐਮਿਲੀ ਬਲੰਟ ਨੇ ਸਟੰਟ ਭਾਈਚਾਰੇ ਦੇ ਯੋਗਦਾਨ ਨੂੰ ਦਿਖਾਉਣ ਦੇ ਲਈ 1.15 ਮਿੰਟ ਦੀ ਇਕ ਲਘੂ ਵੀਡੀਓ ਵੀ ਪੇਸ਼ ਕੀਤੀ। 96ਵੇਂ ਅਕਾਦਮੀ ਪੁਰਸਕਾਰ ’ਚ ਜਦੋਂ ‘ਵਿਕੇਡ’ ਦੀ ਸਹਿ-ਕਲਾਕਾਰ ਏਰੀਆਨਾ ਗ੍ਰਾਂਡੇ ਅਤੇ ਸਿੰਥੀਆ ਏਰਿਵੋ ਨਵੇਂ ਵਿਜੇਤਾ ਦਾ ਐਲਾਨ ਕਰਨ ਲਈ ਮੰਚ ’ਤੇ ਆਏ ਤਾਂ ਫਿਲਮ ਆਰਆਰਆਰ ਦੇ ਗੀਤ 'ਨਾਟੂ-ਨਾਟੂ' ਨੂੰ ਵੀ ਪ੍ਰਦਰਸ਼ਿਤ ਕੀਤਾ ਗਿਆ।
ਭਾਰਤ ’ਚ ਬਣੀ ‘ਟੂ ਕਿਲ ਏ ਟਾਈਗਰ’ ਖੁੰਝੀ
ਭਾਰਤ ਦੇ ਝਾਰਖੰਡ ਦੇ ਇਕ ਪਿੰਡ ਦੀ ਘਟਨਾ ’ਤੇ ਆਧਾਰਿਤ ‘ਟੂ ਕਿਲ ਏ ਟਾਈਗਰ’ ਸਰਵੋਤਮ ਡਾਕੂਮੈਂਟਰੀ ਫੀਚਰ ਸ਼੍ਰੇਣੀ ਵਿਚ ਆਸਕਰ ਦੇ ਨੇੜੇ ਆ ਕੇ ਐਵਾਰਡ ਦੀ ਦੌੜ ਵਿੱਚੋਂ ਬਾਹਰ ਹੋ ਗਈ ਹੈ। ਇਸ ਸ਼੍ਰੇਣੀ ਵਿੱਚ ‘20 ਡੇਜ਼ ਇਨ ਮਾਰਿਯੁਪੋਲ’ ਨੇ ਖ਼ਿਤਾਬ ਅਾਪਣੇ ਨਾਂ ਕੀਤਾ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਵਿਦਿਆ ਬਾਲਨ ਤੇ ਪ੍ਰਤੀਕ ਗਾਂਧੀ ਦੀ ਫਿਲਮ ‘ਦੋ ਔਰ ਦੋ ਪਿਆਰ’ 19 ਅਪ੍ਰੈਲ ਨੂੰ ਹੋਵੇਗੀ ਰਿਲੀਜ਼
NEXT STORY