ਚੰਡੀਗੜ੍ਹ (ਬਿਊਰੋ)– ਪੰਜਾਬੀ ਫ਼ਿਲਮ ‘ਪਾਣੀ ’ਚ ਮਧਾਣੀ’ ਇਨ੍ਹੀਂ ਦਿਨੀਂ ਕਾਫੀ ਚਰਚਾ ’ਚ ਹੈ। ਫ਼ਿਲਮ ਦੀ ਟੀਮ ਪ੍ਰਮੋਸ਼ਨ ਵੀ ਜ਼ੋਰਾਂ-ਸ਼ੋਰਾਂ ’ਤੇ ਕਰ ਰਹੀ ਹੈ। ਫ਼ਿਲਮ ਦੇ ਟਰੇਲਰ ਤੋਂ ਲੈ ਕੇ ਇਸ ਦੇ ਗੀਤਾਂ ਤਕ ਨੂੰ ਲੋਕ ਬੇਹੱਦ ਪਸੰਦ ਕਰ ਰਹੇ ਹਨ।
ਇਸੇ ਲਿਸਟ ’ਚ ਫ਼ਿਲਮ ਦਾ ਤੀਜਾ ਗੀਤ ਰਿਲੀਜ਼ ਹੋਣ ਜਾ ਰਿਹਾ ਹੈ, ਜਿਸ ਦਾ ਨਾਂ ਹੈ ‘ਵੀ. ਸੀ. ਆਰ.’। ਦੱਸ ਦੇਈਏ ਕਿ ਇਹ ਗੀਤ ਲੋਕਾਂ ਨੇ ਟਰੇਲਰ ’ਚ ਵੀ ਕਾਫੀ ਪਸੰਦ ਕੀਤਾ ਸੀ। ਟਰੇਲਰ ’ਚ ਗੀਤ ਦੀਆਂ ਕੁਝ ਲਾਈਨਾਂ ਸੁਣਨ ਨੂੰ ਮਿਲੀਆਂ ਸਨ।
ਇਹ ਖ਼ਬਰ ਵੀ ਪੜ੍ਹੋ : ਆਸਕਰ ਦੀ ਦੌੜ ’ਚੋਂ ਬਾਹਰ ਹੋਈ ‘ਸਰਦਾਰ ਊਧਮ’, ਫ਼ਿਲਮ ਫੈਡਰੇਸ਼ਨ ਨੇ ਦੱਸਿਆ ਇਹ ਕਾਰਨ
‘ਵੀ. ਸੀ. ਆਰ.’ ਇਕ ਡਿਊਟ ਗੀਤ ਹੈ, ਜਿਸ ਨੂੰ ਗਿੱਪੀ ਗਰੇਵਾਲ ਦੇ ਨਾਲ ਅਫਸਾਨਾ ਖ਼ਾਨ ਨੇ ਗਾਇਆ ਹੈ। ਅਫਸਾਨਾ ਖ਼ਾਨ ਇਨ੍ਹੀਂ ਦਿਨੀਂ ‘ਬਿੱਗ ਬੌਸ’ ਦੇ ਘਰ ’ਚ ਨਜ਼ਰ ਆ ਰਹੀ ਹੈ। ਇਸ ਗੀਤ ਨੂੰ ਸੰਗੀਤ ਜਤਿੰਦਰ ਸ਼ਾਹ ਨੇ ਦਿੱਤਾ ਹੈ ਤੇ ਇਸ ਦੇ ਬੋਲ ਹੈਪੀ ਰਾਏਕੋਟੀ ਨੇ ਲਿਖੇ ਹਨ। ਵੀ. ਸੀ. ਆਰ. ਗੀਤ 30 ਅਕਤੂਬਰ ਨੂੰ ਰਿਲੀਜ਼ ਹੋਣ ਜਾ ਰਿਹਾ ਹੈ।
ਦੱਸ ਦੇਈਏ ਕਿ ‘ਪਾਣੀ ’ਚ ਮਧਾਣੀ’ ਇਕ ਮਲਟੀ ਸਟਾਰਰ ਫ਼ਿਲਮ ਹੈ। ਗਿੱਪੀ ਗਰੇਵਾਲ ਇਸ ਫ਼ਿਲਮ ’ਚ 80 ਦੇ ਦਹਾਕੇ ਦੇ ਉੱਭਰਦੇ ਗਾਇਕ ਗੁੱਲੀ ਦਾ ਕਿਰਦਾਰ ਨਿਭਾਅ ਰਹੇ ਹਨ। ਉਥੇ ਨੀਰੂ ਬਾਜਵਾ ਗਿੱਪੀ ਗਰੇਵਾਲ ਦੇ ਆਪੋਜ਼ਿਟ ਨਜ਼ਰ ਆਵੇਗੀ।
ਫ਼ਿਲਮ ’ਚ ਗਿੱਪੀ ਤੇ ਨੀਰੂ ਤੋਂ ਇਲਾਵਾ ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ, ਹਾਰਬੀ ਸੰਘਾ, ਇਫਤਿਖ਼ਾਰ ਠਾਕੁਰ ਤੇ ਹਨੀ ਮੱਟੂ ਵੀ ਅਹਿਮ ਕਿਰਦਾਰ ਨਿਭਾਅ ਰਹੇ ਹਨ। ਫ਼ਿਲਮ ਨੂੰ ਵਿਜੇ ਕੁਮਾਰ ਅਰੋੜਾ ਨੇ ਡਾਇਰੈਕਟ ਕੀਤਾ ਹੈ ਤੇ ਇਸ ਦੀ ਕਹਾਣੀ ਨਰੇਸ਼ ਕਥੂਰੀਆ ਨੇ ਲਿਖੀ ਹੈ। ਫ਼ਿਲਮ ਨੂੰ ਸੰਨੀ ਰਾਜ, ਡਾ. ਪ੍ਰਭਜੋਤ ਐੱਸ. ਸਿੱਧੂ (ਸਿਆਟਲ, ਯੂ. ਐੱਸ. ਏ.) ਤੇ ਮਨੀ ਧਾਲੀਵਾਲ ਨੇ ਪ੍ਰੋਡਿਊਸ ਕੀਤਾ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਸਾਲਾਂ ਬਾਅਦ ‘ਟੈਟੂ ਵਾਲੀਏ’ ਗੀਤ ’ਚ ਇਕੱਠੇ ਡਾਂਸ ਕਰਦੇ ਨਜ਼ਰ ਆਉਣਗੇ ਸੈਫ ਅਲੀ ਖ਼ਾਨ ਤੇ ਰਾਣੀ ਮੁਖਰਜੀ
NEXT STORY