ਨਵੀਂ ਦਿੱਲੀ : ਭਾਰਤ ਅਤੇ ਪਾਕਿਸਤਾਨ ਦਾ ਕ੍ਰਿਕਟ ਮੈਚ ਦੋਹਾਂ ਦੇਸ਼ਾਂ ਵਿਚਾਲੇ ਯੁੱਧ ਤੋਂ ਘੱਟ ਨਹੀਂ ਮੰਨਿਆ ਜਾਂਦਾ, ਇਸੇ ਲਈ ਦੋਹਾਂ ਦੇਸ਼ਾਂ ਦੀ ਜਨਤਾ ਆਪੋ-ਆਪਣੀ ਟੀਮ ਨੂੰ ਜਿੱਤਦਿਆਂ ਦੇਖਣ ਲਈ ਉਤਸ਼ਾਹਿਤ ਨਜ਼ਰ ਆਉਂਦੀ ਹੈ। ਅੱਜ ਇਕ ਵਾਰ ਫਿਰ ਟੀ-20 ਏਸ਼ੀਆ ਕੱਪ 'ਚ ਦੋਵੇਂ ਟੀਮਾਂ ਆਹਮੋ-ਸਾਹਮਣੇ ਹੋ ਰਹੀਆਂ ਹਨ। ਇਸ 'ਚ ਕੋਈ ਦੋ ਰਾਏ ਨਹੀਂ ਕਿ ਵਿਰਾਟ ਕੋਹਲੀ ਇਸ ਮੈਚ 'ਚ ਵੱਡੇ ਖ਼ਿਡਾਰੀ ਹਨ। ਕੋਹਲੀ ਨੂੰ ਭਾਰਤੀਆਂ ਤੋਂ ਇਲਾਵਾ ਕਈ ਪਾਕਿਸਤਾਨੀ ਵੀ ਪਸੰਦ ਕਰਦੇ ਹਨ। ਇਸ ਸੂਚੀ 'ਚ ਸਭ ਤੋਂ ਵੱਡੀ ਪ੍ਰਸ਼ੰਸਕ ਪਾਕਿਸਤਾਨੀ ਵੂਮੈਨ ਟੀਮ ਦੀ ਸਟਾਰ ਖ਼ਿਡਾਰਨ ਬਿਸਮਾਹ ਮਾਰੂਫ ਵੀ ਸ਼ਾਮਲ ਹੈ।
ਮਾਰੂਫ ਭਾਰਤੀ ਬੈਟਮੈਨ ਵਿਰਾਟ ਕੋਹਲੀ ਦੇ ਬੈਟਿੰਗ ਸਟਾਈਲ ਨੂੰ ਫਾਲੋ ਕਰਦੀ ਹੈ। ਹੈਰਾਨੀ ਵਾਲੀ ਗੱਲ ਇਹ ਹੈ ਕਿ ਇਕ ਪਾਸੇ ਜਿਥੇ ਜ਼ਿਆਦਾਤਰ ਪਾਕਿਸਤਾਨੀ ਖ਼ਿਡਾਰੀ ਦੁਨੀਆ ਦੇ ਸਭ ਤੋਂ ਖਤਰਨਾਕ ਬੱਲੇਬਾਜ਼ਾਂ 'ਚੋਂ ਇਕ ਅਫਰੀਦੀ ਨੂੰ ਫਾਲੋ ਕਰਦੇ ਹਨ, ਉਥੇ ਮਾਰੂਫ ਵਿਰਾਟ ਦੇ ਖੇਡਣ ਦੇ ਅੰਦਾਜ਼ ਨੂੰ ਫਾਲੋ ਕਰਦੀ ਹੈ।
ਹਾਲ ਹੀ 'ਚ ਮਾਰੂਫ ਨੇ ਦੱਸਿਆ ਸੀ, ''ਮੇਰਾ ਬੈਟਿੰਗ ਸਟਾਈਲ ਨੈਚੁਰਲ ਹੈ ਪਰ ਮੈਂ ਸੱਜੇ ਹੱਥ ਦੇ ਬੈਟਮੈਨ ਵਿਰਾਟ ਕੋਹਲੀ ਤੋਂ ਜ਼ਿਆਦਾ ਪ੍ਰਭਾਵਿਤ ਰਹਿੰਦੀ ਹਾਂ। ਮੈਂ ਉਨ੍ਹਾਂ ਦੀ ਬੈਟਿੰਗ ਦੀ ਜ਼ਬਰਦਸਤ ਫੈਨ ਹਾਂ।'' ਇਸ ਤੋਂ ਇਲਾਵਾ ਮਾਰੂਫ ਦਾ ਕਹਿਣੈ ਕਿ ਉਹ ਸੁਰੇਸ਼ ਰੈਨਾ ਅਤੇ ਆਸਟ੍ਰੇਲੀਆ ਦੇ ਸਾਬਕਾ ਕਪਤਾਨ ਮਾਈਕਲ ਕਲਾਰਕ ਨੂੰ ਵੀ ਫਾਲੋ ਕਰਦੀ ਹੈ। ਉਸ ਅਨੁਸਾਰ, ''ਮੈਂ ਇਨ੍ਹਾਂ ਨੂੰ ਦੇਖ ਕੇ ਸਿੱਖਦੀ ਰਹਿੰਦੀ ਹਾਂ। ਇਸ ਨਾਲ ਮੈਨੂੰ ਸ਼ਾਟ ਚੁਣਨ 'ਚ ਅਸਾਨੀ ਹੁੰਦੀ ਹੈ।''
ਹਾਲੀਵੁੱਡ ਫਿਲਮ 'ਟੇਕਨ' ਦੇ ਰੀਮੇਕ ਲਈ ਸੰਜੇ ਦੱਤ-ਸੰਨੀ ਦਿਓਲ 'ਚ ਮੁਕਾਬਲਾ
NEXT STORY