ਸਪੋਰਟਸ ਡੈਸਕ- ਕ੍ਰਿਕਟ ਦੀ ਖੇਡ ਪ੍ਰਤਿਭਾਸ਼ਾਲੀ ਨੌਜਵਾਨਾਂ ਪੈਸਾ ਤੇ ਸ਼ੋਹਰਤ ਲੈ ਕੇ ਆਉਂਦੀ ਹੈ। ਹੁਨਰਮੰਦ ਖਿਡਾਰੀ ਆਪਣੀ ਖੇਡ ਨਾਲ ਸਫਲਤਾ ਦੇ ਸਿਖਰਾਂ 'ਤੇ ਪੁੱਜ ਜਾਂਦੇ ਹਨ ਪਰ ਸਾਰੇ ਖਿਡਾਰੀ ਇਸ ਸਫਲਤਾ ਨੂੰ ਕਾਇਮ ਨਹੀਂ ਰੱਖ ਪਾਉਂਦੇ ਤੇ ਸਮੇਂ ਦੇ ਨਾਲ ਪ੍ਰਦਰਸ਼ਨ 'ਚ ਕਮੀ ਕਾਰਨ ਖੇਡਣ ਤੋਂ ਮੌਕੇ ਮਿਲਣ ਤੋਂ ਖੁੰਝ ਜਾਂਦੇ ਹਨ ਤੇ ਆਰਥਿਕ ਤੰਗੀ ਤੇ ਗੁੰਮਨਾਮੀ ਦੇ ਹਨੇਰੇ 'ਚ ਗੁਆ ਚ ਜਾਂਦੇ ਹਨ।
ਅਜਿਹਾ ਹੀ ਇਕ ਨਾਂ ਦਿੱਗਜ ਖਿਡਾਰੀ ਵਿਨੋਦ ਕਾਂਬਲੀ ਦਾ ਵੀ ਹੈ ਜੋ ਭਾਰਤੀ ਕ੍ਰਿਕਟ 'ਚ ਜਿੰਨੀ ਤੇਜ਼ੀ ਨਾਲ ਚਮਕਿਆ ਓਨੀ ਹੀ ਰਫਤਾਰ ਨਾਲ ਉਸ ਦੀ ਚਮਕ ਫਿੱਕੀ ਵੀ ਪੈ ਗਈ। ਇਕ ਸਮੇਂ ਮਹਾਨ ਸਚਿਨ ਤੇਂਦੁਲਕਰ ਨਾਲ ਤੁਲਨਾ ਕੀਤੇ ਜਾਣ ਵਾਲੇ ਕਾਂਬਲੀ ਬਾਅਦ 'ਚ ਬਹੁਤ ਜ਼ਿਆਦਾ ਸ਼ਰਾਬ ਪੀਣ ਦਾ ਆਦਤ ਕਾਰਨ ਖਰਾਬ ਸਿਹਤ ਦੀ ਸਮੱਸਿਆ ਨਾਲ ਪੀੜਤ ਹੋ ਗਏ ਤੇ ਜਿਸ ਕਾਰਨ ਫਾਰਮ ਨੂੰ ਬਰਕਰਾਰ ਨਹੀਂ ਰੱਖ ਸਕੇ ਤੇ ਕ੍ਰਿਕਟ ਦੀ ਖੇਡ ਤੋਂ ਦੂਰ ਹੋ ਗਏ। ਪਿਛਲੇ ਦਿਨੀਂ ਉਹ ਆਪਣੀ ਵਿਗੜਦੀ ਸਿਹਤ ਤੇ ਖਰਾਬ ਮਾਲੀ ਹਾਲਤ ਕਾਰਨ ਵੀ ਖਬਰਾਂ 'ਚ ਸਨ।
ਕਾਂਬਲੀ ਨੇ ਮਾਲੀ ਸੰਕਟ ਤੋਂ ਲੰਘ ਰਹੇ ਹਨ। ਕਾਂਬਲੀ ਨੂੰ ਬੀਸੀਸੀਆਈ ਤੋਂ 30 ਹਜ਼ਾਰ ਰੁਪਏ ਮਹੀਨੇਵਾਰ ਪੈਨਸ਼ਨ ਮਿਲਦੀ ਹੈ ਪਰ ਇਹ ਪੈਸਾ ਉਨ੍ਹਾਂ ਦੇ ਇਲਾਜ ਤੇ ਘਰੇਲੂ ਖਰਚੇ ਲਈ ਪੂਰਾ ਨਹੀਂ ਹੁੰਦਾ। ਇਸ ਤੋਂ ਇਲਾਵਾ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਕਪਿਲ ਦੇਵ ਤੇ ਦਿੱਗਜ ਖਿਡਾਰੀ ਸੁਨੀਲ ਗਾਵਸਕਰ ਨੇ ਉਨ੍ਹਾਂ ਦੀ ਮਦਦ ਲਈ ਹੱਥ ਵਧਾਇਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
13 ਛੱਕੇ ਤੇ 216 ਦੀ ਸਟ੍ਰਾਈਕ ਰੇਟ.., ਇਸ ਧਾਕੜ ਬੱਲੇਬਾਜ਼ ਨੇ ਤੂਫਾਨੀ ਸੈਂਕੜਾ ਜੜ ਮਚਾਇਆ ਤਹਿਲਕਾ
NEXT STORY