ਨਵੀਂ ਦਿੱਲੀ : ਪਾਕਿਸਤਾਨ ਦੀ ਨਾਦੀਆ ਅਲੀ ਅਮਰੀਕਾ 'ਚ ਪੋਰਨ ਸਟਾਰ ਹੈ। ਲੱਗਭਗ ਇਕ ਸਾਲ ਦੇ ਅੰਦਰ ਹੀ ਕਾਫੀ ਮਸ਼ਹੂਰ ਵੀ ਹੋ ਚੁੱਕੀ ਹੈ। ਆਪਣੇ ਹੀ ਦੇਸ਼ 'ਚ ਉਸ 'ਤੇ ਪਾਬੰਦੀ ਵੀ ਲੱਗ ਚੁੱਕੀ ਹੈ। ਜ਼ਿਆਦਾਤਰ ਲੋਕ ਉਸ ਨੂੰ ਨਫਰਤ ਕਰਦੇ ਹਨ। ਇਸ ਦੇ ਬਾਵਜੂਦ ਉਹ ਆਪਣੀਆਂ ਪੋਰਨ ਫਿਲਮਾਂ ਵਿਚ ਪਾਕਿਸਤਾਨੀ ਸੱਭਿਆਚਾਰ ਨੂੰ ਪ੍ਰਮੋਟ ਕਰਨ ਦਾ ਦਾਅਵਾ ਕਰਦੀ ਹੈ।
ਹਾਲ ਹੀ 'ਚ 'ਦਿ ਡੇਲੀ ਬੀਸਟ' ਨੂੰ ਦਿੱਤੀ ਇਕ ਇੰਟਰਵਿਊ ਤੋਂ ਬਾਅਦ ਸੁਰਖੀਆਂ 'ਚ ਆਈ ਨਾਦੀਆ ਪਾਕਿਸਤਾਨ ਦੀ ਇਕਲੌਤੀ ਪੋਰਨ ਸਟਾਰ ਹੈ, ਉਹ ਹਿਜਾਬ ਪਹਿਨ ਕੇ ਸੈਕਸੁਅਲ ਐਕਟੀਵਿਟੀਜ਼ ਕਰਦੀ ਹੈ। ਉਹ ਕਹਿੰਦੀ ਹੈ, ''ਹਿਜਾਬ (ਬੁਰਕਾ) ਮੁਸਲਮਾਨ ਔਰਤਾਂ ਲਈ ਬੋਝ ਸਮਝਿਆ ਜਾਂਦਾ ਹੈ ਪਰ ਮੈਂ ਇਸ ਨੂੰ ਮੂਵੀਜ਼ 'ਚ ਪਹਿਨ ਕੇ ਔਰਤਾਂ ਦੀ ਤਾਕਤ ਦਾ ਸੁਨੇਹਾ ਦਿੰਦੀ ਹਾਂ। ਮੈਂ ਹਿਜਾਬ ਪਹਿਨ ਕੇ ਧਰਮ ਦਾ ਪ੍ਰਚਾਰ ਨਹੀਂ ਕਰਦੀ, ਸਗੋਂ ਇਹ ਪਾਕਿਸਤਾਨ ਦਾ ਸੱਭਿਆਚਾਰ ਹੈ। ਇਸੇ ਲਈ ਮੈਂ ਇਸ ਨੂੰ ਫਾਲੋ ਕਰਦੀ ਹਾਂ।''
ਨਾਦੀਆ ਦੇ ਪੋਰਨ ਸਟਾਰ ਹੋਣ ਦਾ ਪਤਾ ਉਸ ਦੇ ਮਾਤਾ-ਪਿਤਾ ਨੂੰ ਉਦੋਂ ਲੱਗਾ, ਜਦੋਂ ਉਸ ਦੀਆਂ ਪੋਰਨ ਫਿਲਮਾਂ ਵਾਇਰਲ ਹੋਣ ਲੱਗੀਆਂ। ਨਾਦੀਆ ਅਨੁਸਾਰ, ''ਮੈਨੂੰ ਤੇਜ਼ੀ ਨਾਲ ਹਿਟਸ ਮਿਲ ਰਹੇ ਸਨ। ਇਹ ਪਾਕਿਸਤਾਨ ਲਈ ਬਹੁਤ ਵੱਡੀ ਗੱਲ ਸੀ। ਮੇਰੇ ਰਿਸ਼ਤੇਦਾਰਾਂ ਨੂੰ ਇਸ ਬਾਰੇ ਪਤਾ ਹੈ ਪਰ ਉਨ੍ਹਾਂ ਨੂੰ ਇਸ ਤੋਂ ਕੋਈ ਇਤਰਾਜ਼ ਨਹੀਂ। ਹਾਲਾਂਕਿ ਉਹ ਪੋਰਨ ਮੂਵੀਜ਼ ਨੂੰ ਠੀਕ ਨਹੀਂ ਮੰਨਦੇ।''
ਨਾਦੀਆ ਵਲੋਂ ਬੁਰਕਾ ਪਹਿਨ ਕੇ ਪੋਰਨ ਫਿਲਮਾਂ 'ਚ ਕੰਮ ਕਰਨ ਪਿੱਛੇ ਆਖਿਰ ਕੀ ਕਾਰਨ ਹੈ? ਪੁੱਛਣ 'ਤੇ ਉਸ ਨੇ ਦੱਸਿਆ, ''ਮੈਨੂੰ ਬਚਪਨ 'ਚ ਦੱਸਿਆ ਗਿਆ ਸੀ ਕਿ ਜੋ ਕੁੜੀ ਸਕਾਰਫ ਨਹੀਂ ਪਹਿਨਦੀ, ਉਹ ਖਰਾਬ ਕਿਰਦਾਰ ਦੀ ਹੁੰਦੀ ਹੈ। ਇਹ ਗੱਲ ਮੇਰੇ ਮਨ 'ਚ ਘਰ ਕਰ ਗਈ ਸੀ। ਇਸ ਲਈ ਮੈਂ ਬੁਰਕਾ ਪਹਿਨਣ ਦਾ ਫੈਸਲਾ ਕੀਤਾ ਕਿਉਂਕਿ ਇਸ 'ਚ ਥੋੜ੍ਹੀ ਜਿਹੀ ਸ਼ਰਮ ਝਲਕਦੀ ਹੈ। ਨਾਲ ਹੀ ਇਹ ਦੇਖਣ ਵਾਲਿਆਂ ਨੂੰ ਪਾਗਲ ਕਰ ਦਿੰਦਾ ਹੈ। ਜੇਕਰ ਮੈਂ ਇਸ ਨੂੰ ਨਾ ਪਹਿਨਦੀ ਅਤੇ ਆਪਣਾ ਨਾਂ ਵੀ ਬਦਲ ਲੈਂਦੀ ਤਾਂ ਇਹ ਓਨਾ ਦਿਲਚਸਪ ਨਾ ਰਹਿੰਦਾ।''
ਨਾਦੀਆ ਬਾਰੇ ਇਕ ਹੋਰ ਅਹਿਮ ਗੱਲ ਇਹ ਹੈ ਕਿ ਲਿਬਨਾਨੀ-ਅਮਰੀਕਨ ਪੋਰਨ ਸਟਾਰ ਮੀਆਂ ਖਲੀਫਾ ਨੂੰ ਮੂਵੀਜ਼ 'ਚ ਬੁਰਕਾ ਪਹਿਨਣ ਲਈ ਜਾਨੋਂ ਮਾਰਨ ਦੀ ਧਮਕੀ ਮਿਲੀ ਸੀ। ਇਸ ਸੰਬੰਧੀ ਨਾਦੀਆ ਨੇ ਦੱਸਿਆ, ''ਮੈਨੂੰ ਵੀ ਕਈ ਵਾਰ ਅਜਿਹੀ ਧਮਕੀ ਮਿਲ ਚੁੱਕੀ ਹੈ। ਕਈ ਵਾਰ ਮੈਂ ਨਜ਼ਰ ਅੰਦਾਜ਼ ਕਰ ਦਿੰਦੀ ਹਾਂ। ਕਈ ਵਾਰ ਪਾਜ਼ੀਟਿਵ ਜਵਾਬ ਵੀ ਦਿੰਦੀ ਹਾਂ। ਅਜਿਹੇ ਲੋਕਾਂ ਨਾਲ ਸਮਝਦਾਰੀ ਨਾਲ ਗੱਲ ਕਰਨੀ ਚਾਹੀਦੀ ਹੈ ਪਰ ਆਪਣੀ ਬੋਲਡ ਸੋਚ ਲਈ ਇਨ੍ਹਾਂ ਤੋਂ ਡਰਨਾ ਨਹੀਂ ਚਾਹੀਦਾ।''
ਹਾਲੀਵੁੱਡ ਦੀ ਇਹ ਅਦਾਕਾਰਾ ਨਹੀਂ ਦੇਖਦੀ ਸ਼ੀਸ਼ਾ
NEXT STORY