ਕਰਾਚੀ (ਏਜੰਸੀ) : ਨੋਬਲ ਪੁਰਸਕਾਰ ਜੇਤੂ ਰਬਿੰਦਰਨਾਥ ਟੈਗੋਰ ਦੀ ਸਾਲ 1893 ਦੀ ਮਸ਼ਹੂਰ ਲਘੂ ਕਹਾਣੀ 'ਸ਼ਾਸਤੀ' (ਸਜ਼ਾ) ਹੁਣ ਵੱਡੇ ਪਰਦੇ 'ਤੇ ਨਜ਼ਰ ਆਵੇਗੀ। ਪਾਕਿਸਤਾਨੀ ਫਿਲਮ ਨਿਰਮਾਤਾ ਆਬਿਦ ਮਰਚੈਂਟ ਨੇ ਇਸ ਕਹਾਣੀ 'ਤੇ ਆਧਾਰਿਤ ਇੱਕ ਵੱਡੇ ਪੱਧਰ ਦੇ ਅੰਤਰਰਾਸ਼ਟਰੀ ਪ੍ਰੋਜੈਕਟ ਦਾ ਐਲਾਨ ਕੀਤਾ ਹੈ। ਇਸ ਫਿਲਮ ਦੀ ਖਾਸ ਗੱਲ ਇਹ ਹੈ ਕਿ ਇਸ ਵਿੱਚ ਪਾਕਿਸਤਾਨ, ਬੰਗਲਾਦੇਸ਼, ਅਮਰੀਕਾ, ਬ੍ਰਿਟੇਨ, ਹਾਂਗਕਾਂਗ ਅਤੇ ਆਸਟ੍ਰੇਲੀਆ ਵਰਗੇ ਦੇਸ਼ਾਂ ਦੇ ਫਿਲਮ ਪੇਸ਼ੇਵਰ ਆਪਣਾ ਯੋਗਦਾਨ ਪਾਉਣਗੇ।
ਬੰਗਲਾਦੇਸ਼ੀ ਨਿਰਦੇਸ਼ਕ ਤੇ ਨਾਮੀ ਕਲਾਕਾਰਾਂ ਦੀ ਚੋਣ
ਫਿਲਮ ਦਾ ਨਿਰਦੇਸ਼ਨ ਬੰਗਲਾਦੇਸ਼ੀ ਫਿਲਮਕਾਰ ਲੀਸਾ ਗਾਜ਼ੀ ਵੱਲੋਂ ਕੀਤਾ ਜਾਵੇਗਾ, ਜੋ ਆਪਣੀ 2025 ਦੀ ਚਰਚਿਤ ਫਿਲਮ 'ਏ ਹਾਊਸ ਨੇਮਡ ਸ਼ਾਹਾਨਾ' ਲਈ ਜਾਣੀ ਜਾਂਦੀ ਹੈ। ਮਰਚੈਂਟ ਨੇ ਕਿਹਾ ਕਿ ਉਹ ਆਪਣੀ ਸੰਸਥਾ, "ਸਨਾਤ ਇਨੀਸ਼ੀਏਟਿਵ" ਦੇ ਬੈਨਰ ਹੇਠ ਫਿਲਮ ਦਾ ਨਿਰਮਾਣ ਕਰਨਗੇ। ਫਿਲਮ ਵਿੱਚ ਬੰਗਲਾਦੇਸ਼ ਦੀਆਂ ਮਸ਼ਹੂਰ ਅਭਿਨੇਤਰੀਆਂ ਪੋਰੀ ਮੋਨੀ ਅਤੇ ਚੰਚਲ ਚੌਧਰੀ ਮੁੱਖ ਭੂਮਿਕਾਵਾਂ ਵਿੱਚ ਨਜ਼ਰ ਆਉਣਗੀਆਂ। ਇਸ ਤੋਂ ਇਲਾਵਾ ਆਸਟ੍ਰੇਲੀਆਈ-ਬੰਗਾਲੀ ਅਦਾਕਾਰ ਅਰਕਾ ਦਾਸ ਵੀ ਫਿਲਮ ਦਾ ਹਿੱਸਾ ਹੋਵੇਗੀ।
ਕੀ ਹੈ ਫਿਲਮ ਦੀ ਕਹਾਣੀ?
ਨਿਰਮਾਤਾ ਆਬਿਦ ਮਰਚੈਂਟ ਨੇ ਦੱਸਿਆ ਕਿ ਇਹ ਕਹਾਣੀ ਦੋ ਭਰਾਵਾਂ ਅਤੇ ਉਨ੍ਹਾਂ ਦੀਆਂ ਪਤਨੀਆਂ ਦੇ ਦੁਆਲੇ ਘੁੰਮਦੀ ਹੈ। ਇਸ ਵਿੱਚ ਇੱਕ ਕਤਲ ਅਤੇ ਉਸ ਤੋਂ ਬਾਅਦ ਅਦਾਲਤੀ ਕਾਰਵਾਈ ਦਾ ਦਿਲਚਸਪ ਪਹਿਲੂ ਦਿਖਾਇਆ ਗਿਆ ਹੈ। ਮਰਚੈਂਟ ਮੁਤਾਬਕ, "ਇਹ ਕੋਈ ਆਰਟ-ਹਾਊਸ ਫਿਲਮ ਨਹੀਂ ਹੈ, ਸਗੋਂ ਇੱਕ ਕਮਰਸ਼ੀਅਲ (ਵਪਾਰਕ) ਫਿਲਮ ਹੈ, ਜਿਸ ਨੂੰ ਅਸੀਂ ਕਈ ਭਾਸ਼ਾਵਾਂ ਵਿੱਚ ਦੁਨੀਆ ਭਰ ਵਿੱਚ ਰਿਲੀਜ਼ ਕਰਨ ਦੀ ਯੋਜਨਾ ਬਣਾ ਰਹੇ ਹਾਂ।"
ਪਾਕਿਸਤਾਨੀ ਕਲਾਕਾਰਾਂ ਦੀ ਗੈਰ-ਮੌਜੂਦਗੀ 'ਤੇ ਸਪੱਸ਼ਟੀਕਰਨ
ਜਦੋਂ ਮਰਚੈਂਟ ਨੂੰ ਪਾਕਿਸਤਾਨੀ ਕਲਾਕਾਰਾਂ ਨੂੰ ਸ਼ਾਮਲ ਨਾ ਕਰਨ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਇਹ ਫਿਲਮ ਪੂਰੀ ਤਰ੍ਹਾਂ ਬੰਗਲਾਦੇਸ਼ੀ ਸੱਭਿਆਚਾਰਕ ਪਿਛੋਕੜ 'ਤੇ ਆਧਾਰਿਤ ਹੈ। ਫਿਲਮ ਦੀ ਅਸਲੀਅਤ ਨੂੰ ਬਰਕਰਾਰ ਰੱਖਣ ਲਈ ਉੱਥੋਂ ਦੇ ਕਲਾਕਾਰਾਂ ਦੀ ਚੋਣ ਕੀਤੀ ਗਈ ਹੈ।
ਸ਼ੂਟਿੰਗ ਦਾ ਸ਼ਡਿਊਲ
ਫਿਲਮ ਦੇ ਦੋ ਡਰਾਫਟ ਤਿਆਰ ਹੋ ਚੁੱਕੇ ਹਨ ਅਤੇ ਫਿਲਹਾਲ ਸੰਵਾਦਾਂ 'ਤੇ ਕੰਮ ਚੱਲ ਰਿਹਾ ਹੈ। ਫਿਲਮ ਦੇ ਬਜਟ 'ਤੇ ਵੀ ਚਰਚਾ ਅੰਤਿਮ ਪੜਾਅ ਵਿੱਚ ਹੈ। ਫਿਲਮ ਦਾ ਪ੍ਰੀ-ਪ੍ਰੋਡਕਸ਼ਨ ਕੰਮ ਸਤੰਬਰ ਵਿੱਚ ਸ਼ੁਰੂ ਹੋਵੇਗਾ ਅਤੇ ਅਕਤੂਬਰ-ਨਵੰਬਰ ਦੌਰਾਨ ਢਾਕਾ (ਬੰਗਲਾਦੇਸ਼) ਵਿੱਚ ਫਿਲਮ ਦੀ ਸ਼ੂਟਿੰਗ ਕੀਤੀ ਜਾਵੇਗੀ।
ਕੈਂਸਰ ਤੋਂ ਜੰਗ ਹਾਰੀ ਮਸ਼ਹੂਰ ਅਦਾਕਾਰਾ, ਹਾਲੀਵੁੱਡ ਇੰਡਸਟਰੀ 'ਚ ਪਸਰਿਆ ਮਾਤਮ
NEXT STORY