ਮੁੰਬਈ (ਬਿਊਰੋ)– ਅਦਾਕਾਰਾ ਸ਼ਵੇਤਾ ਤਿਵਾਰੀ ਦੀ ਬੇਟੀ ਪਲਕ ਤਿਵਾਰੀ ਆਪਣੇ ਫੈਸ਼ਨ ਤੇ ਸਟਾਈਲ ਲਈ ਬਹੁਤ ਮਸ਼ਹੂਰ ਹੈ। ਪਲਕ ਤਿਵਾਰੀ ਦੀ ਇਕ ਤਾਜ਼ਾ ਤਸਵੀਰ ਸੋਸ਼ਲ ਮੀਡੀਆ ’ਤੇ ਸਭ ਤੋਂ ਵੱਧ ਵਾਇਰਲ ਹੋ ਰਹੀ ਹੈ।
ਦਰਅਸਲ ਪਲਕ ਨੇ ਆਪਣੀ ਐਕਸੈਸਰੀ ਨੂੰ ਫਲਾਂਟ ਕਰਦਿਆਂ ਪ੍ਰਸ਼ੰਸਕਾਂ ਨਾਲ ਆਪਣੀ ਇਕ ਲੁੱਕ ਸਾਂਝੀ ਕੀਤੀ ਸੀ। ਪਲਕ ਦੇ ਸਟਾਈਲ ’ਤੇ ਇਸ ਟਿਊਬ ਡਰੈੱਸ ਦੇ ਲੋਕ ਦੀਵਾਨੇ ਹੋ ਰਹੇ ਹਨ।
ਪਲਕ ਨੇ ਨਿਊਡ ਮੇਕਅੱਪ ਨਾਲ ਆਪਣੇ ਸਭ ਤੋਂ ਵਾਇਰਲ ਲੁੱਕ ਨੂੰ ਜੋੜਿਆ ਹੈ।
ਤੁਹਾਨੂੰ ਦੱਸ ਦੇਈਏ ਕਿ ਪਲਕ ਤਿਵਾਰੀ ਸਿਰਫ 21 ਸਾਲਾਂ ਦੀ ਹੈ ਤੇ ਉਸ ਨੇ ਆਪਣੇ ਦਮ ’ਤੇ ਚੰਗਾ ਫੈਨ ਬੇਸ ਬਣਾ ਲਿਆ ਹੈ।
ਇਸ ਤੋਂ ਪਹਿਲਾਂ ਪਲਕ ਨੇ ਇਸ ਬਲਿਊ ਸੈਟਿਨ ਡਰੈੱਸ ’ਚ ਖੁੱਲ੍ਹੇ ਆਸਮਾਨ ਹੇਠ ਫੋਟੋਸ਼ੂਟ ਕਰਵਾਇਆ ਸੀ। ਉਸ ਦੀ ਤਸਵੀਰ ਵੀ ਕਾਫੀ ਵਾਇਰਲ ਹੋਈ ਸੀ।
ਪਲਕ ਤਿਵਾਰੀ ਦਾ ਸੋਸ਼ਲ ਮੀਡੀਆ ਉਸ ਦੀਆਂ ਖ਼ੂਬਸੂਰਤ ਤਸਵੀਰਾਂ ਤੇ ਵੀਡੀਓਜ਼ ਨਾਲ ਭਰਿਆ ਹੋਇਆ ਹੈ।
ਭਾਰਤੀ ਜਾਂ ਪੱਛਮੀ, ਪਲਕ ਹਰ ਲੁੱਕ ’ਚ ਸ਼ਾਨਦਾਰ ਲੱਗਦੀ ਹੈ।
ਸਾਰੀਆਂ ਤਸਵੀਰਾਂ ਪਲਕ ਤਿਵਾਰੀ ਦੇ ਇੰਸਟਾਗ੍ਰਾਮ ਤੋਂ ਲਈਆਂ ਗਈਆਂ ਹਨ।
ਨੋਟ– ਪਲਕ ਦੀਆਂ ਇਹ ਤਸਵੀਰਾਂ ਤੁਹਾਨੂੰ ਕਿਵੇਂ ਦੀਆਂ ਲੱਗੀਆਂ? ਕੁਮੈਂਟ ਕਰਕੇ ਜ਼ਰੂਰ ਦੱਸੋ।
‘ਐਕਸ਼ਨ ਦ੍ਰਿਸ਼ਾਂ ਨੂੰ ਲੈ ਕੇ ਜਨੂੰਨੀ ਹਨ ਜੌਨ ਅਬ੍ਰਾਹਮ’
NEXT STORY