ਮੁੰਬਈ (ਬਿਊਰੋ)– ਜੌਨ ਅਬ੍ਰਾਹਮ ਬੇਸ਼ੱਕ ਇੰਡਸਟਰੀ ਦੇ ਸਭ ਤੋਂ ਮਿਹਨਤੀ ਕਲਾਕਾਰਾਂ ’ਚੋਂ ਇਕ ਹਨ। ਜੌਨ ਕੋਲ ਦੇਸ਼ ਦੇ ਹਰ ਕੋਨੇ ਤੋਂ ਇਕ ਵੱਡਾ ਪ੍ਰਸ਼ੰਸਕ ਵਰਗ ਹੈ, ਉਹ ਹਰ ਫ਼ਿਲਮ ਨਾਲ ਆਪਣੇ ਐਕਸ਼ਨ ਤੇ ਅਭਿਨੈ ਕੌਸ਼ਲ ਨਾਲ ਹਮੇਸ਼ਾ ਪ੍ਰਭਾਵਿਤ ਕਰਦੇ ਰਹਿੰਦੇ ਹਨ।
ਮਿਲਾਪ ਮਿਲਣ ਜਾਵੇਰੀ ਵਲੋਂ ਨਿਰਦੇਸ਼ਿਤ ਫ਼ਿਲਮ ‘ਸਤਿਅਾਮੇਵ ਜਯਤੇ 2’ ਦੇ ਟਰੇਲਰ ’ਚ ਜੌਨ ਸਟੰਟ ਕਰਦੇ ਦਿਖਾਈ ਦੇ ਰਹੇ ਹਨ, ਜਿਸ ਨੂੰ ਪਹਿਲਾਂ ਤੋਂ ਹੀ ਫ਼ਿਲਮ ਪ੍ਰੇਮੀਆਂ ਵਲੋਂ ਪਸੰਦ ਕੀਤਾ ਜਾ ਰਿਹਾ ਹੈ।
ਇਹ ਖ਼ਬਰ ਵੀ ਪੜ੍ਹੋ : ਫ਼ਿਲਮ ਦੀ ਪ੍ਰਮੋਸ਼ਨ ਦੌਰਾਨ ਸਿਧਾਰਥ ਨੂੰ ਯਾਦ ਕਰ ਰੋ ਪਈ ਸੀ ਸ਼ਹਿਨਾਜ਼ ਗਿੱਲ, ਵਾਇਰਲ ਵੀਡੀਓ ਆਈ ਸਾਹਮਣੇ
ਮਿਲਾਪ ਜਾਵੇਰੀ ਨੇ ਸਾਂਝਾ ਕੀਤਾ ਕਿ ਜੌਨ ਸ਼ਾਨਦਾਰ ਅਦਾਕਾਰ ਹਨ ਤੇ ਆਪਣੇ ਨਾਲ ਹਰ ਤਰ੍ਹਾਂ ਦੀ ਮਸਤੀ ਤੇ ਮਨੋਰੰਜਨ ਨਾਲ ਲਿਆਉਂਦੇ ਹਨ।
ਉਨ੍ਹਾਂ ਕਿਹਾ ਕਿ ਜੌਨ ਐਕਸ਼ਨ ਦ੍ਰਿਸ਼ਾਂ ਨੂੰ ਲੈ ਕੇ ਮਾਹਿਰ ਤੇ ਜਨੂੰਨੀ ਹਨ। ਉਹ ਹਮੇਸ਼ਾ ਸਖ਼ਤ ਮਿਹਨਤ ਤੇ ਸਹਿਜਤਾ ਦੇ ਨਾਲ ਖ਼ੁਦ ਨੂੰ ਪ੍ਰਦਰਸ਼ਿਤ ਕਰਨ ’ਚ ਧਿਆਨ ਦਿੰਦੇ ਹਨ। ਇਹ ਫ਼ਿਲਮ 25 ਨਵੰਬਰ ਨੂੰ ਰਿਲੀਜ਼ ਹੋਵੇਗੀ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਕੈਟਰੀਨਾ-ਵਿੱਕੀ ਦੇ ਵਿਆਹ ’ਚ ਸ਼ਾਮਲ ਨਹੀਂ ਹੋਣਗੇ ਸਲਮਾਨ ਖ਼ਾਨ, ਇਹ ਵਜ੍ਹਾਂ ਆਈ ਸਾਹਮਣੇ!
NEXT STORY