ਮੁੰਬਈ (ਬਿਊਰੋ)– ‘ਦਿ ਕਸ਼ਮੀਰ ਫਾਈਲਜ਼’ ਜਦੋਂ ਤੋਂ ਰਿਲੀਜ਼ ਹੋਈ ਹੈ, ਫ਼ਿਲਮ ’ਤੇ ਸਿਆਸਤ ਤੇਜ਼ ਹੈ। ਫ਼ਿਲਮ ਨੂੰ ਪਿਛਲੇ ਦਿਨੀਂ ਜਦੋਂ ਕਈ ਸੂਬਿਆਂ ’ਚ ਟੈਕਸ ਫ੍ਰੀ ਕੀਤਾ ਗਿਆ, ਉਦੋਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਬੀ. ਜੇ. ਪੀ. ਤੇ ਡਾਇਰੈਕਟਰ ਵਿਵੇਕ ਅਗਨੀਹੋਤਰੀ ’ਤੇ ਟਿੱਪਣੀ ਕੀਤੀ ਸੀ।
ਇਹ ਖ਼ਬਰ ਵੀ ਪੜ੍ਹੋ : ਥੱਪੜ ਮਾਰਨ ਤੋਂ ਬਾਅਦ ਵਿਲ ਸਮਿਥ ਨੂੰ ਹੋਇਆ ਗਲਤੀ ਦਾ ਅਹਿਸਾਸ, ਸੋਸ਼ਲ ਮੀਡੀਆ ’ਤੇ ਪੋਸਟ ਪਾ ਕੇ ਮੰਗੀ ਮੁਆਫ਼ੀ
ਉਨ੍ਹਾਂ ਦਾ ਕਹਿਣਾ ਸੀ ਕਿ ‘ਦਿ ਕਸ਼ਮੀਰ ਫਾਈਲਜ’ ਨੂੰ ਟੈਕਸ ਫ੍ਰੀ ਕਰਨ ਦੀ ਬਜਾਏ ਯੂਟਿਊਬ ’ਤੇ ਪਾ ਦੇਣਾ ਚਾਹੀਦਾ ਹੈ। ਕੇਜਰੀਵਾਲ ਦੇ ਇਸ ਬਿਆਨ ’ਤੇ ਹੁਣ ਅਦਾਕਾਰ ਤੇ ਨੇਤਾ ਪਰੇਸ਼ ਰਾਵਲ ਦਾ ਬਿਆਨ ਸਾਹਮਣੇ ਆਇਆ ਹੈ।
ਪਰੇਸ਼ ਰਾਵਲ ਨੇ ਟਵੀਟ ਕਰਦਿਆਂ ਲਿਖਿਆ, ‘ਜੋ ਆਪਣੇ ਬੱਚਿਆਂ ਦੀ ਝੂਠੀ ਸਹੁੰ ਖਾ ਸਕਦਾ ਹੈ, ਉਹ ਪੰਡਿਤਾਂ ਦੀ ਪਰਵਾਹ ਕਿਉਂ ਕਰੇਗਾ। #kashmirfiles.’
ਕੇਜਰੀਵਾਲ ’ਤੇ ਟਿੱਪਣੀ ਕਰਦਿਆਂ ਬੀ. ਜੇ. ਪੀ. ਦੇ ਇਕ ਨੇਤਾ ਨੇ ਟਵੀਟ ਕੀਤਾ, ‘#TheKashmirFiles ਹੀ ਨਹੀਂ, ਇਨ੍ਹਾਂ ਨੇ ਤਾਂ ਦੂਰਦਰਸ਼ਨ ’ਤੇ ‘ਰਾਮਾਇਣ’ ਦੇ ਪ੍ਰਸਾਰਣ ਦਾ ਵੀ ਵਿਰੋਧ ਕੀਤਾ ਸੀ। ਯਾਦ ਹੈ ਕਿ ਨਹੀਂ?’
ਇਸ ਦੇ ਜਵਾਬ ’ਚ ਪਰੇਸ਼ ਰਾਵਲ ਲਿਖਦੇ ਹਨ, ‘ਤੇ ਹੁਣ ਅਯੁੱਧਿਆ ਲਈ ਸਪੈਸ਼ਲ ਟਰੇਨ ਕੱਢ ਰਹੇ ਹਨ।’
ਪਰੇਸ਼ ਰਾਵਲ ਵਲੋਂ ਕੀਤੇ ਗਏ ਇਨ੍ਹਾਂ ਟਵੀਟਸ ਤੋਂ ਸਾਫ ਹੈ ਕਿ ਉਨ੍ਹਾਂ ਨੇ ਕੇਜਰੀਵਾਲ ਦਾ ‘ਦਿ ਕਸ਼ਮੀਰ ਫਾਈਲਜ਼’ ’ਤੇ ਦਿੱਤਾ ਗਿਆ ਬਿਆਨ ਪਸੰਦ ਨਹੀਂ ਆਇਆ। ਕੇਜਰੀਵਾਲ ਦੇ ਇਸ ਬਿਆਨ ’ਤੇ ਕਾਫੀ ਹੰਗਾਮਾ ਮਚਿਆ ਸੀ। ਡਾਇਰੈਕਟਰ ਵਿਵੇਕ ਅਗਨੀਹੋਤਰੀ ਨੇ ਵੀ ਇਸ ’ਤੇ ਪ੍ਰਤੀਕਿਰਿਆ ਦਿੱਤੀ ਸੀ। ਉਨ੍ਹਾਂ ਨੇ ਦਿੱਲੀ ਦੇ ਮੁੱਖ ਮੰਤਰੀ ਨੂੰ ਪ੍ਰੋਫੈਸ਼ਨਲ ਐਬਿਊਜ਼ਰ ਦੱਸਿਆ ਸੀ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਸਿੱਧੂ ਮੂਸੇ ਵਾਲਾ ਦੇ ਗੀਤ ਦਾ ਬਿੱਗ ਬਰਡ ਨੇ ਦਿੱਤਾ ਠੋਕਵਾਂ ਜਵਾਬ, ਪੋਸਟ ਸਾਂਝੀ ਕਰ ਲਿਖੀਆਂ ਇਹ ਗੱਲਾਂ
NEXT STORY