helo
ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।
ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।
MON, NOV 17, 2025
ਟੈਸਟ ਕ੍ਰਿਕਟ ਪੂਰੀ ਤਰ੍ਹਾਂ ਬਰਬਾਦ ਹੋ ਰਿਹਾ ਹੈ:...
ਪੰਜਾਬ ਦੀਆਂ ਲੱਖਾਂ ਔਰਤਾਂ ਲਈ ਹੋ ਗਿਆ ਵੱਡਾ ਐਲਾਨ,...
ਜੰਮੂ ਰੇਲਵੇ ਸਟੇਸ਼ਨ 'ਤੇ ਅਲਰਟ! ਅੱਤਵਾਦੀਆਂ ਬਾਰੇ...
ਸ਼ੇਅਰ ਬਾਜ਼ਾਰ 'ਚ ਵਾਧਾ ਜਾਰੀ : ਸੈਂਸੈਕਸ 388 ਅੰਕ...
ਪੰਜਾਬ
ਮਨੋਰੰਜਨ
Photos
Videos
ਜਲੰਧਰ (ਬਿਊਰੋ) — ਪ੍ਰਸਿੱਧ ਮਾਡਲ, ਗਾਇਕ, ਅਦਾਕਾਰ ਤੇ ਵੀਡੀਓ ਨਿਰਦੇਸ਼ਕ ਦੇ ਤੌਰ 'ਤੇ ਜਾਣੇ ਜਾਂਦੇ ਪਰਮੀਸ਼ ਵਰਮਾ ਦਾ ਅੱਜ ਜਨਮਦਿਨ ਹੈ। ਪਰਮੀਸ਼ ਵਰਮਾ ਨੂੰ ਉਨ੍ਹਾਂ ਦੇ ਪ੍ਰਸ਼ੰਸਕਾਂ ਵੱਲੋਂ ਸੋਸ਼ਲ ਮੀਡੀਆ 'ਤੇ ਲਗਾਤਾਰ ਵਧਾਈ ਦਿੱਤੀ ਜਾ ਰਹੀ ਹੈ। ਪਰਮੀਸ਼ ਵਰਮਾ ਅੱਜ ਜਿਸ ਮੁਕਾਮ 'ਤੇ ਹਨ, ਉਸ ਨੂੰ ਹਾਸਲ ਕਰਨ ਲਈ ਉਨ੍ਹਾਂ ਨੇ ਬਹੁਤ ਜ਼ਿਆਦਾ ਮਿਹਨਤ ਕੀਤੀ ਹੈ। ਪਰਮੀਸ਼ ਵਰਮਾ ਦਾ ਜਨਮ 3 ਜੁਲਾਈ 1990 ਨੂੰ ਪਿਤਾ ਡਾ. ਸਤੀਸ਼ ਕੁਮਾਰ ਵਰਮਾ ਅਤੇ ਮਾਤਾ ਪ੍ਰੋ. ਪਰਮਜੀਤ ਵਰਮਾ ਦੇ ਘਰ ਪਟਿਆਲਾ ਵਿਖੇ ਹੋਇਆ। ਡਾ. ਸਤੀਸ਼ ਕੁਮਾਰ ਵਰਮਾ ਨੇ ਪੰਜਾਬੀ ਸਾਹਿਤ ਅਤੇ ਰੰਗਮੰਚ ਦੇ ਖ਼ੇਤਰ 'ਚ ਆਪਣਾ ਵੱਡਮੁੱਲਾ ਯੋਗਦਾਨ ਪਾਇਆ ਹੈ। ਪਰਮੀਸ਼ ਵਰਮਾ ਨੇ ਸਕੂਲ ਪੜ੍ਹਦਿਆਂ ਹੀ ਥੀਏਟਰ ਨਾਲ ਸਾਂਝ ਪਾ ਲਈ ਸੀ। ਉਹ ਸਕੂਲ 'ਚ ਹੁੰਦੇ ਫੈਸਟੀਵਲਾਂ ਅਤੇ ਪ੍ਰੋਗਰਾਮਾਂ 'ਚ ਵੱਧ ਚੜ੍ਹ ਕੇ ਹਿੱਸਾ ਲੈਂਦਾ। ਫ਼ਿਰ ਉਹ ਹੋਟਲ ਮੈਨੇਜ਼ਮੈਂਟ ਦੀ ਪੜ੍ਹਾਈ ਦੇ ਚੱਲਦਿਆਂ ਆਸਟ੍ਰੇਲੀਆ ਜਾ ਵਸਿਆ। ਵਿਦੇਸ਼ 'ਚ ਰਹਿੰਦਿਆਂ ਉਨ੍ਹਾਂ ਨੇ ਖ਼ੂਬ ਮਿਹਨਤ ਕੀਤੀ ਪਰ ਅਦਾਕਾਰੀ ਦਾ ਸ਼ੌਂਕ ਉਨ੍ਹਾਂ ਨੂੰ ਮੁੜ ਪੰਜਾਬ ਲੈ ਆਇਆ। ਪਰਮੀਸ਼ ਵਰਮਾ ਨੇ ਬਤੌਰ ਵੀਡੀਓ ਡਾਇਰੈਕਟਰ ਸਾਲ 2014 'ਚ ਸਭ ਤੋਂ ਪਹਿਲਾਂ ਗੀਤ 'ਜ਼ਿੰਮੇਵਾਰੀ ਭੁੱਖ ਤੇ ਦੂਰੀ' ਤਿਆਰ ਕੀਤਾ। ਇਸ ਤੋਂ ਗੀਤ ਤੋਂ ਬਾਅਦ ਪਰਮੀਸ਼ ਵਰਮਾ ਨੇ ਇੱਕ ਤੋਂ ਬਾਅਦ ਇੱਕ ਗੀਤਾਂ ਦਾ ਨਿਰਦੇਸ਼ਨ ਕੀਤਾ, ਕਈ ਗੀਤਾਂ 'ਚ ਉਨ੍ਹਾਂ ਨੇ ਬਤੌਰ ਮਾਡਲ ਕੰਮ ਵੀ ਕੀਤਾ। ਇਸ ਤੋਂ ਬਾਅਦ ਪਰਮੀਸ਼ ਵਰਮਾ ਨੇ 2011 'ਚ ਆਈ ਫ਼ਿਲਮ 'ਪੰਜਾਬ ਬੋਲਦਾ' 'ਚ ਵੀ ਅਹਿਮ ਕਿਰਦਾਰ ਨਿਭਾਇਆ ਸੀ। ਇਸ ਤੋਂ ਬਾਅਦ 2017 'ਚ 'ਰੌਕੀ ਮੈਂਟਲ' ਨਾਲ ਪਰਮੀਸ਼ ਨੇ ਬਤੌਰ ਹੀਰੋ ਫਿਲਮੀ ਪਰਦੇ 'ਤੇ ਧਮਾਕੇਦਾਰ ਐਂਟਰੀ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ ਪੰਜਾਬੀ ਫ਼ਿਲਮਾਂ 'ਦਿਲ ਦੀਆਂ ਗੱਲਾਂ' ਅਤੇ 'ਸਿੰਘਮ' (2019) 'ਚ ਵੀ ਬਤੌਰ ਹੀਰੋ ਸ਼ਾਨਦਾਰ ਕਿਰਦਾਰ ਨਿਭਾਇਆ। ਇਸ ਸਮੇਂ ਪਰਮੀਸ਼ ਵਰਮਾ ਆਪਣੇ ਅਗਲੇ ਪ੍ਰੋਜੈਕਟਾਂ 'ਚ ਰੁੱਝਿਆ ਹੋਇਆ ਹੈ।
ਵਿਰਾਟ ਕੋਹਲੀ ਨੇ ਇਸ ਮਾਮਲੇ 'ਚ ਅਦਾਕਾਰਾ ਪ੍ਰਿਯੰਕਾ ਚੋਪੜਾ ਨੂੰ ਦਿੱਤੀ ਮਾਤ
Stories You May Like
ਦਸੂਹਾ ਬੱਸ ਸਟੈਂਡ ਦੇ ਬਾਹਰ ਸਕੇ ਭਰਾਵਾਂ ਨਾਲ ਵਾਪਰਿਆ ਵੱਡਾ ਹਾਦਸਾ! ਇਕ ਦੀ...
ਕੀ ਹੈ ਤੁਹਾਡੀ ਜੀਭ ਦਾ ਰੰਗ! ਬਣਤਰ ਤੇ ਪਰਤਾਂ ਵੀ ਦਿੰਦੀਆਂ ਨੇ ਵੱਡੀਆਂ ਬਿਮਾਰੀਆਂ...
ਜਲੰਧਰ ਦੇ ਵੇਰਕਾ ਮਿਲਕ ਪਲਾਂਟ ਨੇੜੇ ਲੋਕਾਂ 'ਚ ਮਚੀ ਹਫ਼ੜਾ-ਦਫ਼ੜੀ, ਮੰਜ਼ਰ ਵੇਖ...
ਵੱਡੀ ਗਿਣਤੀ 'ਚ ਸਰਵਾਈਕਲ ਕੈਂਸਰ ਦਾ ਸ਼ਿਕਾਰ ਹੋ ਰਹੀਆਂ ਔਰਤਾਂ ! ਕੇਰਲ ਦੇ ਸਿਹਤ...
ਸੈਕਿੰਡ-ਹੈਂਡ ਫੋਨ ਖਰੀਦਣ ਤੋਂ ਪਹਿਲਾਂ ਰੱਖੋ ਧਿਆਨ! ਕਿਤੇ ਪੈ ਨਾ ਜਾਏ ਘਾਟਾ
ਜਵਾਕ ਨਾਲ ਗਲਤ ਕੰਮ ਕਰਨ ਵਾਲੇ ਦੋਸ਼ੀ ਨੂੰ ਅਦਾਤਲ ਨੇ ਸੁਣਾਈ ਮਿਸਾਲੀ ਸਜ਼ਾ
ਸ਼ਿਮਲਾ: CBSE ਸਕੂਲਾਂ 'ਚ ਨਿਯੁਕਤੀ ਲਈ ਹੁਣ ਪ੍ਰਿੰਸੀਪਲ ਨੂੰ ਵੀ ਦੇਣਾ ਪਵੇਗਾ...
ਸਰਦੀਆਂ 'ਚ ਬੱਚੇ ਨੂੰ ਰੋਜ਼ ਨਹਿਲਾਉਣਾ ਚਾਹੀਦੈ ਜਾਂ ਨਹੀਂ ? ਇਨ੍ਹਾਂ ਗੱਲਾਂ ਦਾ...
ਸੋਨੇ ਦੀ ਕੀਮਤ ਉਛਲੀ ਤਾਂ ਵੈਡਿੰਗ ਸੀਜ਼ਨ ’ਚ ਇਨ੍ਹਾਂ ਗਹਿਣਿਆਂ ਦੀ ਵਧੀ ਮੰਗ
ਪਾਕਿਸਤਾਨ 'ਚ ਵੱਡੀ ਕਾਰਵਾਈ, ਖੈਬਰ ਪਖਤੂਨਖਵਾ 'ਚ ਦੋ ਵੱਖ-ਵੱਖ ਮੁਕਾਬਲਿਆਂ...
ਜਲੰਧਰ 'ਚ ਰੂਹ ਕੰਬਾਊ ਘਟਨਾ! ਨਾਜਾਇਜ਼ ਸੰਬੰਧਾਂ ਨੇ ਉਜਾੜ 'ਤਾ ਘਰ, NRI...
ਜੈਪੁਰ 'ਚ ਤਾਂਤਰਿਕ ਜੋੜੇ ਦੀ 'ਕਾਲੀ ਖੇਡ'! ਭੂਤ-ਪ੍ਰੇਤ ਦੇ ਨਾਂ 'ਤੇ ਤਿੰਨ...
21 ਸਾਲਾ ਕੁੜੀ ਨੇ ਚੁੱਕਿਆ ਖੌਫਨਾਕ ਕਦਮ
ਨਵਾਂਸ਼ਹਿਰ ਜ਼ਿਲ੍ਹੇ 'ਚ 10 ਜਨਵਰੀ ਤੱਕ ਲੱਗੀ ਵੱਡੀ ਪਾਬੰਦੀ! DC ਵੱਲੋਂ ਸਖ਼ਤ...
Viral ਹੋਣ ਦਾ ਕ੍ਰੇਜ਼! ਚੱਲਦੀ ਟ੍ਰੇਨ 'ਚ ਨੌਜਵਾਨ ਦੀ ਹਰਕਤ ਦੇਖ ਹੈਰਾਨ ਰਹਿ ਗਏ...
ਭਿਓਂ ਕੇ ਜਾਂ ਭੁੰਨ ਕੇ ਜਾਂ ਸੁੱਕੇ..., ਸਰਦੀਆਂ 'ਚ ਕਿਵੇਂ ਖਾਣੇ ਚਾਹੀਦੇ ਬਾਦਾਮ?...
Post Office ਹੁਣ ਤੁਹਾਡੀ ਜੇਬ 'ਚ! ਇੰਡੀਆ ਪੋਸਟ ਨੇ ਲਾਂਚ ਕੀਤਾ 'Dak Sewa 2.0'...
ਜਮੈਕਾ: ਮਾਂ-ਧੀ ਨੂੰ ਇਕੱਠੇ ਪ੍ਰੇਗਨੈਂਟ ਕਰਨ ਵਾਲੇ Youtuber ਨੇ ਹੁਣ ਕੀਤਾ ਅਜਿਹਾ...
Subscribe Now!