ਸਪੋਰਟਸ ਡੈਸਕ : ‘ਪਲੇਅਰ ਅਾਫ ਦਿ ਮੈਚ’ ਬਣੇ ਭਾਰਤੀ ਬੱਲੇਬਾਜ਼ ਤਿਲਕ ਵਰਮਾ ਨੇ ਕਿਹਾ ਕਿ ਮੈਂ ਸਿਰਫ ਆਖਿਰ ਤੱਕ ਬੱਲੇਬਾਜ਼ੀ ਕਰਨ ਦੀ ਸੋਚ ਰਿਹਾ ਸੀ। ਮੈਚ ਤੋਂ ਪਹਿਲਾਂ ਮੈਂ ਸੀਤਾਂਸ਼ੂ ਕੋਟਕ ਤੇ ਗੌਤਮ ਸਰ ਨਾਲ ਗੱਲ ਕਰ ਰਿਹਾ ਸੀ ਤੇ ਉਨ੍ਹਾਂ ਨੇ ਮੈਨੂੰ ਇਹ ਹੀ ਕਿਹਾ ਸੀ ਕਿ ਸਾਨੂੰ ਤੇਰੇ ’ਤੇ ਪੂਰਾ ਭਰੋਸਾ ਹੈ। ਮੈਂ ਨਮਨ ਨੂੰ ਇਹ ਹੀ ਕਹਿ ਰਿਹਾ ਸੀ ਕਿ ਅਸੀਂ ਆਖਿਰ ਤੱਕ ਖੇਡਾਂਗੇ ਤੇ ਪਹਿਲੇ ਮੈਚ ਦੀ ਤੁਲਨਾ ’ਚ ਵਿਕਟ ਵੀ ਹੌਲੀ ਸੀ, ਇਸ ਲਈ ਜਦੋਂ ਤੱਕ ਸਪਿੰਨਰ ਗੇਂਦਬਾਜ਼ੀ ਕਰ ਰਹੇ ਸਨ ਅਸੀਂ ਵੱਧ ਤੋਂ ਵੱਧ ਵਿਕਟਾਂ ਵਿਚਾਲੇ ਦੌੜ ਲਗਾਉਣ ਦੀ ਕੋਸ਼ਿਸ਼ ਕਰਾਂਗੇ। ਹਾਲਾਂਕਿ ਨਮਨ ਟਿਕਿਆ ਰਹਿੰਦਾ ਤਾਂ ਅਸੀਂ 19ਵੇਂ ਓਵਰ ’ਚ ਮੈਚ ਖਤਮ ਕਰ ਸਕਦੇ ਸੀ।
ਸਾਡੀ ਟੀਮ ’ਚ ਹਰ ਖਿਡਾਰੀ ਮੈਚ ਵਿਨਰ : ਸ਼੍ਰੇਅਸ
ਭਾਰਤੀ ਕਪਤਾਨ ਸ਼੍ਰੇਅਸ ਅਈਅਰ ਨੇ ਮੈਚ ਤੋਂ ਬਾਅਦ ਿਕਹਾ ਕਿ ਸਾਡੀ ਟੀਮ ’ਚ ਹਰ ਖਿਡਾਰੀ ਮੈਚ ਵਿਨਰ ਹੈ ਤੇ ਅੱਜ ਉਸ ਦੀ ਮਿਸਾਲ ਪੇਸ਼ ਹੋਈ। ਜਿਸ ਤਰ੍ਹਾਂ ਵਿਕਟਾਂ ਡਿੱਗ ਰਹੀਆਂ ਸਨ, ਸਾਨੂੰ ਲੱਗਿਆ ਕਿ ਮੈਚ ਸਾਡੇ ਹੱਥੋਂ ਫਿਸਲ ਰਿਹਾ ਹੈ ਪਰ ਤਿਲਕ ਤੇ ਰੈੱਡੀ ਨੇ ਵਧੀਆ ਬੱਲੇਬਾਜ਼ੀ ਕੀਤੀ ਤੇ ਨਮਨ ਧੀਰ ਨੇ ਵੀ ਵਧੀਆ ਕੰਮ ਕੀਤਾ। ਨਮਨ ਧੀਰ ਨੂੰ ਅਸੀਂ ਵੈਸਟਇੰਡੀਜ਼ ਵਿਰੁੱਧ ਵੀ ਪ੍ਰਦਰਸ਼ਨ ਕਰਦੇ ਦੇਖਿਆ ਸੀ। ਉਸ ਨੇ ਗੇਂਦ ਦੇ ਨਾਲ ਵੀ ਵਧੀਆ ਪ੍ਰਦਰਸ਼ਨ ਕੀਤਾ ਹੈ ਤੇ ਫੀਲਡਿੰਗ ’ਚ ਵੀ ਉਹ ਕਾਫੀ ਚੰਗਾ ਹੈ। ’’
ਪਹਿਲਾ ਅਣ-ਅਧਿਕਾਰਤ ਟੈਸਟ: ਭਾਰਤ 'ਏ' ਪਹਿਲੀ ਪਾਰੀ 'ਚ 113 ਦੌੜਾਂ 'ਤੇ ਢੇਰ
NEXT STORY