ਮੁੰਬਈ (ਬਿਊਰੋ)– ‘ਪਠਾਨ’ ਫ਼ਿਲਮ ਦਾ ਬਾਕਸ ਆਫਿਸ ’ਤੇ ਤੂਫ਼ਾਨ ਲਗਾਤਾਰ ਜਾਰੀ ਹੈ। ਸ਼ਾਹਰੁਖ ਖ਼ਾਨ, ਦੀਪਿਕਾ ਪਾਦੁਕੋਣ ਤੇ ਜੌਨ ਅਬ੍ਰਾਹਮ ਸਟਾਰਰ ‘ਪਠਾਨ’ ਫ਼ਿਲਮ ਨੇ 6 ਦਿਨਾਂ ਅੰਦਰ ਹਿੰਦੀ ਵਰਜ਼ਨ ’ਚ 296.50 ਕਰੋੜ ਰੁਪਏ ਦੀ ਕਮਾਈ ਕਰ ਲਈ ਹੈ।
ਇਹ ਖ਼ਬਰ ਵੀ ਪੜ੍ਹੋ : ਡਿਵਾਈਨ ਨੇ ਪਹਿਲੀ ਵਾਰ ਸੁਣਾਇਆ ਮੂਸੇਵਾਲਾ ਦਾ ਗੀਤ 'ਚੋਰਨੀ', ਸੁਣ ਲੋਕ ਹੋਏ ਬਾਗੋ-ਬਾਗ (ਵੀਡੀਓ)
ਪਹਿਲੇ ਦਿਨ ਫ਼ਿਲਮ ਨੇ 55 ਕਰੋੜ, ਦੂਜੇ ਦਿਨ 68 ਕਰੋੜ, ਤੀਜੇ ਦਿਨ 38 ਕਰੋੜ, ਚੌਥੇ ਦਿਨ 51.50 ਕਰੋੜ, ਪੰਜਵੇਂ ਦਿਨ 58.50 ਕਰੋੜ ਤੇ ਛੇਵੇਂ ਦਿਨ 25.50 ਕਰੋੜ ਰੁਪਏ ਦੀ ਕਮਾਈ ਕੀਤੀ।
‘ਪਠਾਨ’ ਨੇ ਤਾਮਿਲ ਤੇ ਤੇਲਗੂ ਵਰਜ਼ਨ ’ਚ ਹੁਣ ਤਕ ਸਿਰਫ 10.75 ਕਰੋੜ ਰੁਪਏ ਹੀ ਕਮਾਏ ਹਨ।
![PunjabKesari](https://static.jagbani.com/multimedia/15_56_474138848pathaan1-ll.jpg)
ਦੱਸ ਦੇਈਏ ਕਿ ‘ਪਠਾਨ’ ਪਹਿਲੀ ਹਿੰਦੀ ਫ਼ਿਲਮ ਹੈ, ਜੋ ਸਭ ਤੋਂ ਘੱਟ ਸਮੇਂ ’ਚ 300 ਕਰੋੜ ਰੁਪਏ ਕਮਾਉਣ ਵਾਲੀ ਫ਼ਿਲਮ ਬਣਨ ਜਾ ਰਹੀ ਹੈ। 6 ਦਿਨਾਂ ਅੰਦਰ ਫ਼ਿਲਮ ਦੀ ਕਮਾਈ 296.50 ਕਰੋੜ ਰੁਪਏ ਹੈ, ਜਦਕਿ 7ਵੇਂ ਦਿਨ ਫ਼ਿਲਮ ਆਸਾਮੀ ਨਾਲ 20 ਕਰੋੜ ਦੇ ਲਗਭਗ ਕਮਾਈ ਕਰ ਸਕਦੀ ਹੈ।
![PunjabKesari](https://static.jagbani.com/multimedia/15_56_476482503pathaan-ll.jpg)
ਇਸ ਤੋਂ ਪਹਿਲਾਂ ਘੱਟ ਦਿਨਾਂ ਅੰਦਰ 300 ਕਰੋੜ ਰੁਪਏ ਕਮਾਉਣ ਦਾ ਰਿਕਾਰਡ ‘ਬਾਹੂਬਲੀ 2’ ਕੋਲ ਸੀ, ਜਿਸ ਨੇ 10 ਦਿਨਾਂ ਅੰਦਰ ਹਿੰਦੀ ਵਰਜ਼ਨ ’ਚ 300 ਕਰੋੜ ਰੁਪਏ ਦੀ ਕਮਾਈ ਕੀਤੀ ਸੀ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਫ਼ਿਲਮ 'ਕਲੀ ਜੋਟਾ' ਦਾ ਗੀਤ 'ਕੋਸ਼ਿਸ਼ ਤਾਂ ਕਰੀਏ' ਰਿਲੀਜ਼, ਵੇਖੋ ਵਾਮਿਕਾ ਗੱਬੀ ਤੇ ਨੀਰੂ ਬਾਜਵਾ ਦੀ ਸਰਤਾਜ ਨਾਲ ਕੈਮਿਸਟਰੀ
NEXT STORY