ਮੁੰਬਈ : ਭੋਜਪੁਰੀ ਫਿਲਮ ਇੰਡਸਟਰੀ ਦੇ 'ਪਾਵਰ ਸਟਾਰ' ਪਵਨ ਸਿੰਘ ਨੂੰ ਗੈਂਗਸਟਰ ਲਾਰੈਂਸ ਬਿਸ਼ਨੋਈ ਗੈਂਗ ਵੱਲੋਂ ਜਾਨੋਂ ਮਾਰਨ ਦੀ ਸਿੱਧੀ ਧਮਕੀ ਮਿਲੀ ਹੈ। ਇਹ ਧਮਕੀ ਉਨ੍ਹਾਂ ਦੇ ਇੱਕ ਕਰੀਬੀ ਨੂੰ ਭੇਜੇ ਗਏ ਵਟਸਐਪ ਮੈਸੇਜ ਅਤੇ ਲਗਾਤਾਰ ਫ਼ੋਨ ਕਾਲਾਂ ਰਾਹੀਂ ਦਿੱਤੀ ਗਈ ਹੈ।
ਧਮਕੀ ਵਿੱਚ ਸਲਮਾਨ ਖਾਨ ਦਾ ਜ਼ਿਕਰ
ਧਮਕੀ ਦੇਣ ਵਾਲੇ ਵਿਅਕਤੀ ਨੇ ਆਪਣਾ ਨਾਂ 'ਬਬਲੂ' ਦੱਸਿਆ ਹੈ ਅਤੇ ਖੁਦ ਨੂੰ ਲਾਰੈਂਸ ਬਿਸ਼ਨੋਈ ਗੈਂਗ ਦਾ ਮੈਂਬਰ ਦੱਸਿਆ ਹੈ। ਮੈਸੇਜ ਵਿੱਚ ਸਪੱਸ਼ਟ ਲਿਖਿਆ ਗਿਆ ਹੈ, "ਪਵਨ ਸਿੰਘ ਨੂੰ ਬੋਲ ਦੇਣਾ ਮੇਰਾ ਫੋਨ ਨਹੀਂ ਉਠਾਉਂਦਾ ਹੈ, ਅੱਜ ਤੋਂ ਉਸਦੀ ਉਲਟੀ ਗਿਣਤੀ ਸ਼ੁਰੂ",।
ਧਮਕੀ ਵਿੱਚ ਕਿਹਾ ਗਿਆ ਹੈ ਕਿ ਪਵਨ ਸਿੰਘ ਨੂੰ ਲਖਨਊ ਵਿੱਚ ਗੋਲੀ ਮਾਰੀ ਜਾਵੇਗੀ ਅਤੇ ਜੇ ਉਹ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਮਿਲੇਗਾ ਤਾਂ ਉਸਨੂੰ ਗੋਲੀ ਮਾਰ ਦਿੱਤੀ ਜਾਵੇਗੀ।
ਇਸ ਧਮਕੀ ਦਾ ਮੁੱਖ ਕਾਰਨ ਪਵਨ ਸਿੰਘ ਦਾ ਬਾਲੀਵੁੱਡ ਅਦਾਕਾਰ ਸਲਮਾਨ ਖਾਨ ਨਾਲ ਕੰਮ ਕਰਨਾ ਸੀ। ਗੈਂਗ ਨੇ ਚੇਤਾਵਨੀ ਦਿੰਦਿਆਂ ਕਿਹਾ, "ਸਲਮਾਨ ਖਾਨ ਦੇ ਨਾਲ ਕੰਮ ਕਰਦਾ ਹੈ ਨਾ... ਸਲਮਾਨ ਖਾਨ ਦੇ ਨਾਲ ਇਸਦਾ ਸੁਪਨਾ ਰਹਿ ਜਾਵੇਗਾ। ਦੁਬਾਰਾ ਸਲਮਾਨ ਖਾਨ ਦੇ ਨਾਲ ਕੰਮ ਨਹੀਂ ਕਰੇਗਾ"। ਇਸ ਦੇ ਨਾਲ ਹੀ, ਅਦਾਕਾਰ ਤੋਂ ਮੋਟੀ ਰਕਮ ਦੀ ਮੰਗ ਵੀ ਕੀਤੀ ਗਈ। ਧਮਕੀ ਦੇਣ ਵਾਲੇ ਨੇ ਆਪਣੀ ਤਾਕਤ ਦੱਸਣ ਲਈ ਇਹ ਵੀ ਕਿਹਾ ਕਿ ਜੇਕਰ ਪਵਨ ਸਿੰਘ ਲਾਰੈਂਸ ਬਿਸ਼ਨੋਈ ਬਾਰੇ ਨਹੀਂ ਜਾਣਦਾ, ਤਾਂ ਉਹ ਕੇਂਦਰੀ ਮੰਤਰੀ ਉਪੇਂਦਰ ਕੁਸ਼ਵਾਹਾ ਅਤੇ ਸੰਸਦ ਮੈਂਬਰ ਪੱਪੂ ਯਾਦਵ ਤੋਂ ਪੁੱਛ ਸਕਦਾ ਹੈ।
ਧਮਕੀ ਦੇ ਬਾਵਜੂਦ ਸਲਮਾਨ ਨਾਲ ਸਟੇਜ ਸ਼ੇਅਰ
ਪਵਨ ਸਿੰਘ ਨੂੰ ਦੋ ਦਿਨ ਲਗਾਤਾਰ (6 ਦਸੰਬਰ ਦੀ ਰਾਤ ਅਤੇ 7 ਦਸੰਬਰ ਦੀ ਸ਼ਾਮ) ਧਮਕੀ ਭਰੀਆਂ ਕਾਲਾਂ ਆਈਆਂ ਸਨ। ਧਮਕੀ ਮਿਲਣ ਦੇ ਬਾਵਜੂਦ 'ਪਾਵਰ ਸਟਾਰ' ਪਵਨ ਸਿੰਘ ਨੇ ਐਤਵਾਰ ਨੂੰ ਮੁੰਬਈ ਦੇ ਗੋਰੇਗਾਓਂ ਫਿਲਮ ਸਿਟੀ ਵਿੱਚ ਹੋਏ ਰਿਐਲਿਟੀ ਸ਼ੋਅ 'ਬਿੱਗ ਬੌਸ 19' ਦੇ ਗ੍ਰੈਂਡ ਫਿਨਾਲੇ ਵਿੱਚ ਹਿੱਸਾ ਲਿਆ।
ਉਨ੍ਹਾਂ ਨੇ ਸਲਮਾਨ ਖਾਨ ਨਾਲ ਨਾ ਸਿਰਫ਼ ਹੱਥ ਮਿਲਾਇਆ, ਬਲਕਿ ਨੀਲਮ ਗਿਰੀ ਦੇ ਨਾਲ ਸਟੇਜ 'ਤੇ 'ਰਾਜਾ ਜੀ ਕੇ ਦਿਲਵਾ ਟੂਟ ਜਾਈ' ਗੀਤ 'ਤੇ ਧਮਾਕੇਦਾਰ ਡਾਂਸ ਪ੍ਰਦਰਸ਼ਨ ਵੀ ਕੀਤਾ। ਸਲਮਾਨ ਖਾਨ ਨੇ ਵੀ ਉਨ੍ਹਾਂ ਨੂੰ 'ਪਾਵਰ ਸਟਾਰ' ਕਹਿ ਕੇ ਸਟੇਜ 'ਤੇ ਬੁਲਾਇਆ ਅਤੇ ਗਲੇ ਲਗਾਇਆ।
ਪੁਲਸ ਸ਼ਿਕਾਇਤ ਅਤੇ Y+ ਸੁਰੱਖਿਆ
ਪਵਨ ਸਿੰਘ ਨੇ ਸੋਮਵਾਰ ਨੂੰ ਮੁੰਬਈ ਪੁਲਸ ਕੋਲ ਇਸ ਮਾਮਲੇ ਦੀ ਰਸਮੀ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ। ਉਨ੍ਹਾਂ ਦੇ ਮੈਨੇਜਰ ਨੇ ਮੁੰਬਈ ਪੁਲਸ ਨਾਲ ਸੰਪਰਕ ਕੀਤਾ, ਜਿਨ੍ਹਾਂ ਨੇ ਸ਼ਿਕਾਇਤ ਦਰਜ ਕਰਕੇ ਸੁਰੱਖਿਆ ਦੇਣ ਦੀ ਗੱਲ ਕਹੀ ਹੈ। ਜ਼ਿਕਰਯੋਗ ਹੈ ਕਿ ਪਵਨ ਸਿੰਘ ਨੂੰ ਪਹਿਲਾਂ ਵੀ ਮਹਾਰਾਸ਼ਟਰ ਦੇ ਬਾਬਾ ਖਾਨ ਦੇ ਗੁੰਡਿਆਂ ਵੱਲੋਂ ਧਮਕੀ ਮਿਲੀ ਸੀ। ਇਸ ਖਤਰੇ ਦੇ ਮੱਦੇਨਜ਼ਰ, ਉਨ੍ਹਾਂ ਨੂੰ ਪਹਿਲਾਂ ਹੀ Y+ ਸ਼੍ਰੇਣੀ ਦੀ ਸੁਰੱਖਿਆ ਦਿੱਤੀ ਗਈ ਹੈ, ਜਿਸ ਵਿੱਚ 11 ਸੁਰੱਖਿਆ ਕਰਮਚਾਰੀ (ਕਮਾਂਡੋ ਅਤੇ ਪੀਐਸਓ ਸਮੇਤ) ਸ਼ਾਮਲ ਹੁੰਦੇ ਹਨ।
ਇਹ ਵਿਵਾਦ ਇਸ ਲਈ ਵੀ ਗੰਭੀਰ ਹੈ ਕਿਉਂਕਿ ਲਾਰੈਂਸ ਬਿਸ਼ਨੋਈ ਗੈਂਗ ਕਾਲੇ ਹਿਰਨ ਦੇ ਸ਼ਿਕਾਰ ਮਾਮਲੇ ਕਾਰਨ ਸਾਲਾਂ ਤੋਂ ਸਲਮਾਨ ਖਾਨ ਨੂੰ ਨਿਸ਼ਾਨਾ ਬਣਾਉਂਦਾ ਰਿਹਾ ਹੈ। ਸਲਮਾਨ ਖਾਨ ਨੂੰ ਵੀ ਮਹਾਰਾਸ਼ਟਰ ਸਰਕਾਰ ਵੱਲੋਂ Y+ ਸੁਰੱਖਿਆ ਮਿਲੀ ਹੋਈ ਹੈ।
ਬਾਲੀਵੁੱਡ ਦੇ 'ਕਿੰਗ ਖਾਨ' ਸ਼ਾਹਰੁਖ ਨੂੰ 'ਨਿਊਯਾਰਕ ਟਾਈਮਜ਼' ਦੀਆਂ 67 ਸਭ ਤੋਂ ਸਟਾਈਲਿਸ਼ ਸ਼ਖਸੀਅਤਾਂ 'ਚ ਮਿਲੀ ਥਾਂ
NEXT STORY