ਨਵੀਂ ਦਿੱਲੀ- ਦਿੱਲੀ ਦੀ ਇਕ ਅਦਾਲਤ ਨੇ ‘ਕਾਲੀ’ ਦੇ ਪੋਸਟਰਾਂ ਅਤੇ ਪ੍ਰਚਾਰ ਵੀਡੀਓਜ਼ ’ਚ ਹਿੰਦੂ ਦੇਵੀ ਨੂੰ ਕਥਿਤ ਤੌਰ ’ਤੇ ਇਤਰਾਜ਼ਯੋਗ ਦਰਸਾਉਣ ਦੇ ਦੋਸ਼ ’ਚ ਇਕ ਅਦਾਲਤ ਨੂੰ ਨੋਟਿਸ ਜਾਰੀ ਕੀਤਾ ਹੈ। ਡਾਇਰੈਕਟਰ ਲੀਨਾ ਮਣੀਮੇਕਲਈ ਨੂੰ ਇਸ ਦੋਸ਼ ਨੂੰ ਲੈ ਕੇ ਫ਼ਿਲਮ ਦੀ ਰਿਲੀਜ਼ ’ਤੇ ਰੋਕ ਲਗਾਉਣ ਦੀ ਪਟੀਸ਼ਨ ’ਤੇ ਸੰਮਨ ਜਾਰੀ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਥਾਈਲੈਂਡ ’ਚ ਕੁਦਰਤ ਦਾ ਆਨੰਦ ਲੈ ਰਹੀ ਹਿਨਾ ਖ਼ਾਨ, ਮਿੰਨੀ ਸਕਰਟ ’ਚ ਬੋਲਡ ਅੰਦਾਜ਼ ’ਚ ਦੇ ਰਹੀ ਪੋਜ਼
ਅਦਾਲਤ ਨੇ ਇਸ ਤੋਂ ਪਹਿਲਾਂ 6 ਅਗਸਤ ਨੂੰ ਮਣੀਮੇਕਲਈ ਨੂੰ ਸੰਮਨ ਜਾਰੀ ਕਰਦਿਆਂ ਕਿਹਾ ਸੀ ਕਿ ਕੋਈ ਵੀ ਹੁਕਮ ਦੇਣ ਤੋਂ ਪਹਿਲਾਂ ਉਸ ਦਾ ਪੱਖ ਸੁਣਿਆ ਜਾਣਾ ਚਾਹੀਦਾ ਹੈ। ਹਾਲਾਂਕਿ ਜੱਜ ਛੁੱਟੀ ’ਤੇ ਹੋਣ ਕਾਰਨ ਮਾਮਲੇ ਦੀ ਸੁਣਵਾਈ ਮੁਲਤਵੀ ਕਰ ਦਿੱਤੀ ਗਈ ਸੀ।

ਜਵਾਬਦੇਹ ਮਣੀਮੇਕਲਈ ਅਤੇ ਨਿਰਮਾਤਾ ਕੰਪਨੀ ਟੂਰਿੰਗ ਟਾਕੀਜ਼ ਮੀਡੀਆ ਵਰਕਸ ਪ੍ਰਾਈਵੇਟ ਲਿਮਟਿਡ ਨੂੰ ਸੰਮਨ ਜਾਰੀ ਨਾ ਕੀਤੇ ਜਾਣ ਦੇ ਮੱਦੇਨਜ਼ਰ ਰੱਖਦੇ ਹੋਏ ਵਧੀਕ ਸੀਨੀਅਰ ਸਿਵਲ ਜੱਜ ਅਭਿਸ਼ੇਕ ਕੁਮਾਰ ਨੇ ਈਮੇਲ ਅਤੇ ਵਟਸਐੱਪ ਸਮੇਤ ਸਾਰੇ ਸਾਧਨਾਂ ਰਾਹੀਂ ਨਵੇਂ ਸੰਮਨ ਜਾਰੀ ਕਰਨ ਦੇ ਨਿਰਦੇਸ਼ ਦਿੱਤੇ ਹਨ। 29 ਅਗਸਤ ਨੂੰ ਜਾਰੀ ਹੁਕਮ ’ਚ ਜੱਜ ਨੇ ਕਿਹਾ ਕਿ ‘ਦਲੀਲਾਂ ਦੇ ਮੱਦੇਨਜ਼ਰ ਪ੍ਰੋਸੈਸ ਫ਼ੀਸ (ਪੀ.ਐੱਫ.) ਜਮ੍ਹਾ ਕਰਵਾਉਣ ’ਤੇ ਈਮੇਲ ਅਤੇ ਵਟਸਐੱਪ ਸਮੇਤ ਹਰ ਤਰ੍ਹਾਂ ਨਾਲ ਨਵੇਂ ਸੰਮਨ ਜਾਰੀ ਕੀਤੇ ਜਾਣ।’
ਇਹ ਵੀ ਪੜ੍ਹੋ : ਸ਼ਰਧਾ ਕਪੂਰ ਨੇ ਕਰਵਾਇਆ ਨਵਾਂ ਹੇਅਰ ਕੱਟ, ਪ੍ਰਸ਼ੰਸਕਾਂ ਤੋਂ ਲੁੱਕ ਬਾਰੇ ਲਈ ਰਾਏ
ਅਦਾਲਤ ਨੇ ਇਸ ਮਾਮਲੇ ’ਚ ਪ੍ਰਤੀਵਾਦੀਆਂ ਨੂੰ ਸੰਮਨ ਜਾਰੀ ਕਰਨ ਅਤੇ ਪਟੀਸ਼ਨ ’ਤੇ ਬਹਿਸ ਕਰਨ ਲਈ 1 ਨਵੰਬਰ ਦੀ ਤਰੀਕ ਤੈਅ ਕੀਤੀ ਹੈ। ਐਡਵੋਕੇਟ ਰਾਜ ਗੌਰਵ ਵੱਲੋਂ ਦਾਇਰ ਪਟੀਸ਼ਨ ’ਚ ਫ਼ਿਲਮ ‘ਕਾਲੀ’ ਦੇ ਪੋਸਟਰਾਂ ਅਤੇ ਪ੍ਰਮੋਸ਼ਨਲ ਵੀਡੀਓਜ਼ ’ਚ ਇਕ ਹਿੰਦੂ ਦੇਵੀ ਨੂੰ ਬੇਹੱਦ ਇਤਰਾਜ਼ਯੋਗ ਤਰੀਕੇ ਨਾਲ ਦਰਸਾਉਣ ਦਾ ਦੋਸ਼ ਲਗਾਉਂਦੇ ਹੋਏ ਲੀਨਾ ਮਣੀਮੇਕਲਾਈ ਵਿਰੁੱਧ ਸਥਾਈ ਅਤੇ ਲਾਜ਼ਮੀ ਰੋਕ ਦੀ ਮੰਗ ਕੀਤੀ ਗਈ ਹੈ।
ਭੈਣ ਰੁਬੀਨਾ ਦੀ ਫ਼ਿਲਮ ਦੇ ਗੀਤ ’ਤੇ ਪਤੀ ਨਾਲ ਵੀਡੀਓ ਬਣਾਉਂਦੀ ਆਈ ਨਜ਼ਰ ਨੀਰੂ ਬਾਜਵਾ
NEXT STORY