ਮੁੰਬਈ : ਬਾਲੀਵੁੱਡ ਅਦਾਕਾਰਾ ਕੰਗਣਾ ਰਨੌਤ ਅਤੇ ਸਾਬਕਾ ਪ੍ਰੇਮੀ ਰਿਤਿਕ ਰੋਸ਼ਨ ਵਿਚਕਾਰ ਚੱਲ ਰਿਹਾ ਵਿਵਾਦ ਖਤਮ ਹੋਣ ਦਾ ਨਾਂ ਨਹੀਂ ਲੈ ਰਿਹਾ। ਬੀਤੇ ਦਿਨੀਂ ਇਨ੍ਹਾਂ ਦੀ ਇਕ ਤਸਵੀਰ ਸਾਹਮਣੇ ਆਈ ਸੀ, ਜਿਸ 'ਚ ਇਹ ਦੋਵੇਂ ਇਕ ਦੂਜੇ ਦੇ ਬਹੁਤ ਨੇੜੇ ਨਜ਼ਰ ਆ ਰਹੇ ਸਨ। ਇਸ ਤਸਵੀਰ ਨੂੰ ਦੇਖ ਕੇ ਇਨ੍ਹਾਂ ਦੇ ਪੁਰਾਣਾ ਰਿਸ਼ਤਾ ਬਾਰੇ ਸਾਫ ਨਜ਼ਰ ਆ ਰਿਹਾ ਸੀ ਪਰ ਹੁਣ ਇਸ ਫੋਟੋ ਵਾਰ ਦੀ 'ਚ ਕੁਝ ਹੋਰ ਤਸਵੀਰਾਂ ਸਾਹਮਣੇ ਆ ਗਈਆਂ ਹਨ। ਬੀਤੇ ਦਿਨ ਕੰਗਣਾ ਵਲੋਂ ਤਸਵੀਰ ਰਿਲੀਜ਼ ਕਰਨ ਤੋਂ ਬਾਅਦ ਰਿਤਿਕ ਦੀ ਟੀਮ ਨੇ ਕਈ ਤਸਵੀਰਾਂ ਰਿਲੀਜ਼ ਕੀਤੀਆਂ ਹਨ।
ਜਾਣਕਾਰੀ ਅਨੁਸਾਰ ਰਿਤਿਕ ਰੋਸ਼ਨ ਦੀ ਟੀਮ ਨੇ ਇਨ੍ਹਾਂ ਤਸਵੀਰਾਂ ਰਾਹੀ ਇਹ ਸਿੱਧ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਜਿਸ ਪਾਰਟੀ ਅਤੇ ਤਸਵੀਰ ਨੂੰ ਲੈ ਕੇ ਰਿਤਿਕ-ਕੰਗਣਾ ਵਿਚਕਾਰ ਜਿਸ ਰਿਸ਼ਤੇ ਦੀ ਜੋ ਅਫਵਾਹ ਨੂੰ ਹਵਾ ਦਿੱਤੀ ਦਾ ਰਹੀ ਹੈ ਉਹ ਗਲਤ ਹੈ। ਰਿਤਿਕ ਵਲੋਂ ਜਾਰੀ ਕੀਤੀਆਂ ਇਨ੍ਹਾਂ ਤਸਵੀਰਾਂ ਰਾਹੀ ਇਹ ਗੱਲ ਸਾਫ ਕੀਤੀ ਗਈ ਹੈ ਕਿ ਜਿਸ ਪਾਰਟੀ 'ਚ ਰਿਤਿਕ-ਕੰਗਣਾ ਦੀ ਤਸਵੀਰ ਲਈ ਗਈ ਹੈ, ਉੱਥੇ ਰਿਤਿਕ ਦੀ ਪਤਨੀ ਸੁਜ਼ੈਨ ਵੀ ਸ਼ਾਮਲ ਸੀ।
ਰਿਤਿਕ ਵਲੋਂ ਇਨ੍ਹਾਂ ਤਸਵੀਰਾਂ ਨੂੰ ਜਾਰੀ ਕਰਕੇ ਇਹ ਸਿੱਧ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਰਿਤਿਕ-ਕੰਗਣਾ ਵਿਚਕਾਰ ਕੋਈ ਅਤਰੰਗ ਸੰਬੰਧ ਨਹੀਂ ਹੈ। ਕੰਗਣਾ ਵਲੋਂ ਜਾਰੀ ਕੀਤੀ ਤਸਵੀਰ 'ਚ ਜਿਸ ਤਰ੍ਹਾਂ ਦਾ ਪੋਜ਼ ਰਿਤਿਕ ਨੇ ਕੰਗਣਾ ਨਾਲ ਦਿੱਤਾ ਹੈ, ਉਸੇ ਤਰ੍ਹਾਂ ਦੇ ਪੋਜ਼ ਉਹ ਪਾਰਟੀ 'ਚ ਮੌਜੂਦ ਹਰੇਕ ਨਾਲ ਦੇ ਰਹੇ ਹਨ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਕੰਗਣਾ ਦੇ ਵਕੀਲ ਨੇ ਤਸਵੀਰ ਲੀਕ ਹੋਣ 'ਤੇ ਕਿਹਾ ਸੀ ਕਿ ਰਿਤਿਕ-ਕੰਗਣਾ ਵਿਚਕਾਰ ਕੁਝ ਸੰੰਬੰਧ ਹੈ ਅਤੇ ਸਿਰਫ ਪ੍ਰੋਫੈਸ਼ਨਲ ਹੋਣਾ ਰਿਤਿਕ ਦਾ ਦਾਅਵਾ ਗਲਤ ਹੈ। ਇੱਥੇ ਦੱਸਣਯੋਗ ਹੈ ਕਿ ਇਹ ਤਸਵੀਰਾਂ ਰਿਤਿਕ ਦੀ ਫਿਲਮ 'ਕ੍ਰਿਸ਼' ਦੇ ਰਿਲੀਜ਼ ਹੋਣ ਤੋਂ ਪਹਿਲਾਂ ਇਕ ਪਾਰਟੀ ਦੀਆਂ ਹਨ। ਇਸ ਲਈ ਰਿਤਿਕ 'ਤੇ ਵੀ ਸਵਾਲ ਉਠਾਏ ਜਾ ਰਹੇ ਹਨ।
ਗਾਖਲ ਬ੍ਰਦਰਜ਼ ਦੀ ਅਗਲੀ ਪੇਸ਼ਕਸ਼ 'ਗੱਭਰੂ'
NEXT STORY