ਮੁੰਬਈ : ਅਦਾਕਾਰਾ ਕਰੀਨਾ ਕਪੂਰ ਖ਼ਾਨ ਅਤੇ ਸੈਫ ਅਲੀ ਖ਼ਾਨ ਨੇ ਅਜੇ ਤੱਕ ਆਪਣੇ ਦੂਜੇ ਪੁੱਤਰ ਦੀ ਕੋਈ ਵੀ ਝਲਕ ਸੋਸ਼ਲ ਮੀਡੀਆ ਪਲੇਟਫਾਰਮ ਨੂੰ ਨਹੀਂ ਦਿੱਤੀ ਹੈ ਪਰ ਲੱਗਦਾ ਹੈ ਕਿ ਨਾਨਾ ਰਣਧੀਰ ਕਪੂਰ ਨੇ ਗਲਤੀ ਨਾਲ ਇੰਸਟਾਗ੍ਰਾਮ ’ਤੇ ਸੈਫਿਨਾ ਦੇ ਦੂਜੇ ਪੁੱਤਰ ਦੀ ਪਹਿਲੀ ਤਸਵੀਰ ਲੀਕ ਕਰ ਦਿੱਤੀ ਹੈ। ਹਾਲਾਂਕਿ ਰਣਧੀਰ ਕਪੂਰ ਨੇ ਤੁਰੰਤ ਤਸਵੀਰ ਨੂੰ ਡਿਲੀਟ ਵੀ ਕਰ ਦਿੱਤਾ ਹੈ।

ਤਸਵੀਰ ਨੂੰ ਡਿਲੀਟ ਕਰਨ ਤੋਂ ਪਹਿਲਾਂ ਹੀ ਪ੍ਰਸ਼ੰਸਕਾਂ ਨੇ ਲੈ ਲਿਆ ਸਕ੍ਰੀਨਸ਼ਾਰਟ
ਦਰਅਸਲ ਰਣਧੀਰ ਕਪੂੂਰ ਨੇ ਆਪਣੇ ਦੋਹਤੇ ਦੀਆਂ ਦੋ ਤਸਵੀਰਾਂ ਦਾ ਇਕ ਕਲੋਜ ਇੰਸਟਾਗ੍ਰਾਮ ਹੈਂਡਲ ’ਤੇ ਅਪਲੋਡ ਕੀਤਾ ਸੀ ਪਰ ਅਜਿਹਾ ਲੱਗਦਾ ਹੈ ਕਿ ਰਣਧੀਰ ਨੇ ਗਲਤੀ ਨਾਲ ਇਹ ਤਸਵੀਰ ਸੋਸ਼ਲ ਮੀਡੀਆ ’ਤੇ ਅਪਲੋਡ ਕਰ ਦਿੱਤੀ ਕਿਉਂਕਿ ਉਨ੍ਹਾਂ ਨੇ ਕੁਝ ਹੀ ਮਿੰਟਾਂ ’ਚ ਤਸਵੀਰ ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ ਤੋਂ ਡਿਲੀਟ ਵੀ ਕਰ ਦਿੱਤਾ ਸੀ ਪਰ ਪ੍ਰਸ਼ੰਸਕ ਵੀ ਘੱਟ ਚਲਾਕ ਨਹੀਂ ਹਨ ਉਨ੍ਹਾਂ ਨੇ ਵੀ ਰਣਧੀਰ ਕਪੂਰ ਦੀ ਤਸਵੀਰ ਨੂੰ ਡਿਲੀਟ ਕਰਨ ਤੋਂ ਪਹਿਲਾਂ ਹੀ ਸਕ੍ਰੀਨਸ਼ਾਰਟ ਲੈ ਲਿਆ ਸੀ। ਹੁਣ ਇਹ ਤਸਵੀਰ ਇੰਟਰਨੈੱਟ ’ਤੇ ਕਾਫ਼ੀ ਵਾਇਰਲ ਹੋ ਰਹੀ ਹੈ।

ਕਰੀਨਾ ਕਪੂਰ ਨੇ ਵੀ ਪੁੱਤਰ ਨਾਲ ਤਸਵੀਰ ਕੀਤੀ ਸੀ ਸਾਂਝੀ
ਇਸ ਤੋਂ ਪਹਿਲਾਂ ਕਰੀਨਾ ਕਪੂਰ ਨੇ ਵੀ ਆਪਣੇ ਨਵਜੰਮੇ ਬੱਚੇ ਦੇ ਨਾਲ ਆਪਣੀ ਇਕ ਤਸਵੀਰ ਇੰਸਟਾਗ੍ਰਾਮ ਅਕਾਊਂਟ ’ਤੇ ਸਾਂਝੀ ਕੀਤੀ ਸੀ। ਦੱਸ ਦੇਈਏ ਕਿ ਕਰੀਨਾ ਨੇ 21 ਫਰਵਰੀ ਨੂੰ ਆਪਣੇ ਦੂਜੇ ਪੁੱਤਰ ਨੂੰ ਜਨਮ ਦਿੱਤਾ ਸੀ। ਕਰੀਨਾ ਦੀ ਡਿਲਿਵਰੀ ਬ੍ਰੀਚ ਕੈਂਡੀ ਹਸਪਤਾਲ ’ਚ ਹੋਈ ਸੀ। ਕਰੀਨਾ ਅਤੇ ਸੈਫ ਦੇ ਵੱਡੇ ਪੁੱਤਰ ਦਾ ਨਾਂ ਤੈਮੂਰ ਅਲੀ ਖ਼ਾਨ ਹੈ। ਤੈਮੂਰ ਦਾ ਜਨਮ 20 ਦਸੰਬਰ 2016 ’ਚ ਹੋਇਆ ਸੀ।


ਅੰਗੂਰੀ ਭਾਬੀ' ਨੂੰ ਵੀ ਹੋਇਆ 'ਕੋਰੋਨਾ', ਘਰ 'ਚ ਕੀਤਾ ਇਕਾਂਤਵਾਸ
NEXT STORY