ਜਲੰਧਰ (ਬਿਊਰੋ)– ਸਵ. ਸ਼ੁਭਦੀਪ ਸਿੰਘ ਉਰਫ ਸਿੱਧੂ ਮੂਸੇ ਵਾਲਾ ਦੀ ਯਾਦ ਨੂੰ ਸਮਰਪਿਤ ਪੌਦਿਆਂ ਦਾ ਲੰਗਰ ਤੇ ਖ਼ੂਨਦਾਨ ਕੈਂਪ ਜਲੰਧਰ-ਹੁਸ਼ਿਆਰਪੁਰ ਮੁੱਖ ਮਾਰਗ ’ਤੇ ਸਥਿਤ ਦਰਗਾਹ ਬਾਬਾ ਨਬੀ ਬਖਸ਼ ਪਿੰਡ ਕਠਾਰ ਵਿਖੇ ਫ਼ਿਲਮ ਪ੍ਰੋਡਿਊਸਰ ਭਾਨਾ ਐੱਲ. ਏ. ਤੇ ਹੰਬਲ ਮਿਊਜ਼ਿਕ ਦੀ ਅਗਵਾਈ ਹੇਠ 14 ਸਤੰਬਰ ਨੂੰ ਲਗਾਇਆ ਜਾਵੇਗਾ।
ਦੱਸ ਦੇਈਏ ਕਿ 25ਵਾਂ ‘ਮੇਲਾ ਕਠਾਰ ਦਾ’ ਸਿੱਧੂ ਮੂਸੇ ਵਾਲਾ ਦੀ ਯਾਦ ਨੂੰ ਸਮਰਪਿਤ ਕੀਤਾ ਜਾ ਰਿਹਾ ਹੈ। ਇਸ ਸਬੰਧੀ ਭਾਨਾ ਐੱਲ. ਏ. ਨੇ ਸ਼ੋਸ਼ਲ ਮੀਡੀਆ ’ਤੇ ਇਕ ਪੋਸਟ ਸਾਂਝੀ ਕਰਦਿਆਂ ਕਿਹਾ ਕਿ ਸਾਡਾ ਛੋਟਾ ਭਰਾ ਸਿੱਧੂ ਸਰੀਰਕ ਰੂਪ ’ਚ ਅੱਜ ਭਾਵੇਂ ਸਾਡੇ ਵਿਚਕਾਰ ਨਹੀਂ ਰਿਹਾ ਪਰ ਉਸ ਦੀਆਂ ਯਾਦਾਂ, ਪਿਆਰ, ਸਤਿਕਾਰ ਤੇ ਉਸ ਦੇ ਗੀਤ ਅਸੀਂ ਕਦੇ ਵੀ ਨਹੀਂ ਭੁੱਲ ਸਕਦੇ।
ਇਹ ਖ਼ਬਰ ਵੀ ਪੜ੍ਹੋ : ਸ਼ੋਅ ਰੱਦ ਹੋਣ 'ਤੇ ਭੜਕੇ ਕੁਨਾਲ ਕਾਮਰਾ, ਵਿਸ਼ਵ ਹਿੰਦੂ ਪਰਿਸ਼ਦ ਤੇ ਬਜਰੰਗ ਦਲ ਨੂੰ ਚਿੱਠੀ ਲਿਖ ਦਿੱਤੀ ਵੱਡੀ ਚੁਣੌਤੀ
ਇਹ ਸਾਡਾ ਫਰਜ਼ ਹੈ ਕਿ ਅਸੀਂ ਰਹਿੰਦੀ ਦੁਨੀਆ ਤਕ ਆਪਣੇ ਉਸ ਭਰਾ ਦੇ ਨਾਮ ਨੂੰ ਜਿਊਂਦਾ ਰੱਖਣ ਲਈ ਆਪਣਾ ਬਣਦਾ ਯੋਗਦਾਨ ਪਾਈਏ। ਇਸ ਵਾਰ 25ਵਾਂ ਮੇਲਾ ਕਠਾਰ ਦਾ ਸਿੱਧੂ ਮੂਸੇ ਵਾਲਾ ਦੀ ਯਾਦ ਨੂੰ ਸਮਰਪਿਤ ਹੋਵੇਗਾ ਤੇ ਇਸ ਮੌਕੇ ਜਿਥੇ ਸਿੱਧੂ ਮੂਸੇ ਵਾਲਾ ਦੀ ਯਾਦ ’ਚ ਦਰਗਾਹ ’ਤੇ ਪੌਦੇ ਲਗਾਏ ਜਾਣਗੇ, ਉਥੇ ਨਾਲ ਹੀ ਮੇਲੇ ’ਤੇ ਪਹੁੰਚੀਆਂ ਸੰਗਤਾਂ ਨੂੰ ਵੀ ਸਿੱਧੂ ਦੀ ਯਾਦ ’ਚ ਪੌਦੇ ਲਾਉਣ ਲਈ ਵੰਡੇ ਜਾਣਗੇ।
ਉਨ੍ਹਾਂ ਅੱਗੇ ਦੱਸਿਆ ਕਿ 14 ਸਤੰਬਰ ਨੂੰ ਸਿੱਧੂ ਮੂਸੇ ਵਾਲਾ ਦੀ ਯਾਦ ਸਮਰਪਿਤ ਖ਼ੂਨਦਾਨ ਕੈਂਪ ਵੀ ਲਗਾਇਆ ਜਾ ਰਿਹਾ ਹੈ ਤੇ ਇਸ ਖ਼ੂਨਦਾਨ ਕੈਂਪ ਦੌਰਾਨ ਉਨ੍ਹਾਂ ਦੀ ਸਮੁੱਚੀ ਟੀਮ ਵਲੋਂ ਖ਼ੂਨਦਾਨ ਕੀਤਾ ਜਾਵੇਗਾ।
ਜ਼ਿਕਰਯੋਗ ਹੈ ਇਸ ਮੇਲੇ ਦੀਆਂ ਤਿਆਰੀਆਂ ਪਿਛਲੇ ਕਈ ਦਿਨਾਂ ਤੋਂ ਪੂਰੇ ਜ਼ੋਰਾਂ ਨਾਲ ਚੱਲ ਰਹੀਆਂ ਹਨ ਤੇ ਮੇਲੇ ਦੌਰਾਨ ਜਿਥੇ ਇਲਾਕੇ ਭਰ ’ਚੋਂ ਵੱਡੀ ਗਿਣਤੀ ’ਚ ਸੰਗਤਾਂ ਦਰਗਾਹ ’ਤੇ ਨਤਮਸਤਕ ਹੋਣ ਲਈ ਪੁੱਜਣਗੀਆਂ, ਉਥੇ ਇਸ ਮੌਕੇ ਕਰਵਾਏ ਜਾ ਰਹੇ ਸੱਭਿਆਚਾਰਕ ਮੇਲੇ ਦੌਰਾਨ 3 ਦਰਜਨ ਦੇ ਕਰੀਬ ਨਾਮੀ ਕਲਾਕਾਰ ਵੀ ਆਪਣੀ ਹਾਜ਼ਰੀ ਭਰਨਗੇ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਪੇਂਡੂ ਕੁੜੀ ਦੀ ਆਵਾਜ਼ ਦੀ ਦੀਵਾਨੀ ਹੋਈ ਨੇਹਾ ਕੱਕੜ, 'ਇੰਡੀਅਨ ਆਈਡਲ 13' ਦੇ ਮੰਚ 'ਤੇ ਲੱਗੀਆਂ ਰੌਣਕਾਂ
NEXT STORY