ਮੁੰਬਈ : ਕੋਰੋਨਾ ਵਾਇਰਸ ਆਮ ਲੋਕਾਂ ਤੋਂ ਇਲਾਵਾ ਦੇਸ਼ ਦੀਆਂ ਕਈ ਵੱਡੀਆਂ ਹਸਤੀਆਂ ਨੂੰ ਵੀ ਆਪਣਾ ਸ਼ਿਕਾਰ ਬਣਾ ਚੁੱਕਾ ਹੈ। ਇਸ ਖ਼ਤਰਨਾਕ ਵਾਇਰਸ ਦੀ ਲਪੇਟ ’ਚ ਆ ਕੇ ਬਹੁਤ ਸਾਰੀਆਂ ਫ਼ਿਲਮੀ ਹਸਤੀਆਂ ਨੇ ਦੁਨੀਆ ਨੂੰ ਅਲਵਿਦਾ ਕਰ ਦਿੱਤਾ ਹੈ। ਹੁਣ ਮਸ਼ਹੂਰ ਉੜੀਆ ਗਾਇਕ ਟੱਪੂ ਮਿਸ਼ਰਾ ਦਾ ਵੀ ਕੋਰੋਨਾ ਵਾਇਰਸ ਦੀ ਵਜ੍ਹਾ ਨਾਲ ਦਿਹਾਂਤ ਹੋ ਗਿਆ ਹੈ। ਸ਼ਨੀਵਾਰ ਨੂੰ ਉਨ੍ਹਾਂ ਨੇ ਇਕ ਨਿੱਜੀ ਹਸਪਤਾਲ ’ਚ ਆਖਰੀ ਸਾਹ ਲਿਆ ਹੈ।
ਟੱਪੂ ਮਿਸ਼ਰਾ ਬੀਤੇ ਦਿਨੀਂ ਕੋਰੋਨਾ ਵਾਇਰਸ ਨਾਲ ਸੰਕਰਮਿਤ ਪਾਈ ਗਈ ਸੀ। ਇਸ ਤੋਂ ਬਾਅਦ ਉਹ ਭੁਵਨੇਸ਼ਵਰ ਦੇ ਇਕ ਨਿੱਜੀ ਹਸਪਤਾਲ ’ਚ ਆਪਣਾ ਇਲਾਜ ਕਰਵਾ ਰਹੀ ਸੀ। ਏਜੰਸੀ ਏ.ਐੱਨ.ਆਈ. ਦੀ ਖ਼ਬਰ ਅਨੁਸਾਰ ਟੱਪੂ ਮਿਸ਼ਰਾ ਨੇ ਸ਼ਨੀਵਾਰ ਦੀ ਰਾਤ 11 ਵਜੇ ਕਰੀਬ ਆਖਰੀ ਸਾਹ ਲਿਆ। ਟੱਪੂ ਮਿਸ਼ਰਾ ਇਕ ਪਲੇਬੈਕ ਗਾਇਕ ਸੀ, ਜਿਨ੍ਹਾਂ ਨੇ ਉੜੀਆ ਭਾਸ਼ਾ ’ਚ ਆਪਣੇ ਗਾਣਿਆਂ ਨਾਲ ਦਰਸ਼ਕਾਂ ਤੋਂ ਕਾਫ਼ੀ ਪਿਆਰ ਲਿਆ। ਸੰਗੀਤ ਪ੍ਰੇਮੀ ਉਨ੍ਹਾਂ ਦੀ ਗਾਇਕੀ ਨੂੰ ਕਾਫ਼ੀ ਪਸੰਦ ਕਰਦੇ ਸਨ।
ਅਦਾਕਾਰਾ ਕੰਗਨਾ ਰਣੌਤ ਨੂੰ ਆ ਰਹੀ 'ਐਂਟੀ ਨੈਸ਼ਨਲ ਲਿਬਰਸ' ਦੀ ਯਾਦ, ਸਭ ਨੂੰ ਦਿੱਤਾ ਕੂ ਐਪ 'ਤੇ ਸੱਦਾ
NEXT STORY