ਜਲੰਧਰ- ਮਾਲਵਾ ਦੇ ਮਸ਼ਹੂਰ ਕਸਬੇ ਗਿੱਦੜਬਾਹਾ ਨਾਲ ਸੰਬੰਧਤ ਇਸ ਹੋਣਹਾਰ ਗਾਇਕਾ ਦੀਪਕ ਢਿੱਲੋਂ ਨੇ ਕਰੀਬ ਡੇਢ ਦਹਾਕਿਆਂ ਦੇ ਆਪਣੇ ਗਾਇਕੀ ਸਫਰ ਦੇ ਬਾਅਦ ਵੀ ਆਪਣੀ ਧਾਂਕ ਸੰਗੀਤਕ ਖੇਤਰ ਵਿੱਚ ਬਰਕਰਾਰ ਰੱਖੀ ਹੋਈ ਹੈ, ਜਿਨ੍ਹਾਂ ਨੇ ਦੇਸ਼ ਹੀ ਨੀ ਸਗੋਂ ਦੁਨੀਆ ਭਰ ਵਿੱਚ ਅਪਣੀ ਨਾਯਾਬ ਗਾਇਕੀ ਦਾ ਲੋਹਾ ਮੰਨਵਾਉਣ ਵਿੱਚ ਕਾਮਯਾਬੀ ਹਾਸਿਲ ਕੀਤੀ ਹੈ ਅਤੇ ਅੱਜ ਵੀ ਪੰਜਾਬ ਦੀਆਂ ਉੱਚਕੋਟੀ ਗਾਇਕਾਵਾਂ ਵਿੱਚ ਉਨਾਂ ਦੇ ਨਾਂਅ ਦੀ ਬੋਲ ਰਹੀ ਤੂਤੀ ਤੋਂ ਉਨਾਂ ਦੇ ਹਰਮਨ-ਪਿਆਰਤਾ ਦਾ ਅੰਦਾਜ਼ਾਂ ਬਾਖੂਬੀ ਲਗਾਇਆ ਜਾ ਸਕਦਾ ਹੈ।
ਦੱਸ ਦਈਏ ਕਿ ਹਾਲ ਹੀ 'ਚ ਗਾਇਕਾ ਦੇ ਪਿਤਾ ਦਾ ਦਿਹਾਂਤ ਹੋ ਗਿਆ ਹੈ, ਜਿਸ ਦੀ ਜਾਣਕਾਰੀ ਖੁਦ ਗਾਇਕਾ ਨੇ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਹੈ। ਗਾਇਕਾ ਦੇ ਪਿਤਾ ਦਾ ਦਿਹਾਂਤ 14 ਨਵੰਬਰ ਨੂੰ ਹੋਇਆ ਸੀ ਅਤੇ 22 ਨਵੰਬਰ ਯਾਨੀ ਅੱਜ ਉਨ੍ਹਾਂ ਦੀ ਸ਼੍ਰੀ ਨਾਨਕਸਰ ਗੁਰਦੁਆਰਾ ਸਾਹਿਬ ਬੈਂਟਾਬਾਦ, ਗਿੱਦੜਬਾਹਾ ਵਿਖੇ ਅੰਤਿਮ ਅਰਦਾਸ ਹੋਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਐਸ਼ਵਰਿਆ-ਅਭਿਸ਼ੇਕ ਦਾ ਹੋਇਆ ਤਲਾਕ! Big B ਨੇ ਖ਼ੁਦ ਦੱਸੀ ਸਾਰੀ ਗੱਲ
NEXT STORY