ਜਲੰਧਰ- ਪੰਜਾਬੀਆਂ ਅਤੇ ਵਿਦੇਸ਼ਾਂ 'ਚ ਵੱਸਦੇ ਨੌਜਵਾਨਾਂ ਦੇ ਦਿਲਾਂ ਦੀ ਧੜਕਣ ਦਿਲਜੀਤ ਦੋਸਾਂਝ ਆਪਣੇ ਅਗਲੇ ਟੂਰ ਲਈ ਹੈਦਰਾਬਾਦ ਪਹੁੰਚ ਚੁੱਕੇ ਹਨ।

ਦਿਲਜੀਤ ਦੋਸਾਂਝ ਦਾ ਅੱਜ ਯਾਨੀਕਿ ਸ਼ੁੱਕਰਵਾਰ ਨੂੰ ਹੈਦਰਾਬਾਦ 'ਚ 'ਦਿਲ ਲੂਮਿਨਾਟੀ' ਸ਼ੋਅ ਹੋਣ ਵਾਲਾ ਹੈ। ਅੱਜ ਦਿਲਜੀਤ ਦੋਸਾਂਝ ਹੈਦਰਾਬਾਦ 'ਚ ਰੌਣਕਾਂ ਲਾਉਣਗੇ ਅਤੇ ਉਥੇ ਦੇ ਲੋਕਾਂ ਨੂੰ ਨਚਾਉਣਗੇ।

ਹੈਦਰਾਬਾਦ ਤੋਂ ਗਾਇਕ ਨੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜਿਸ ਨੂੰ ਫੈਨਜ਼ ਵੱਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ।

ਦੱਸ ਦਈਏ ਕਿ ਕੁੱਝ ਹੀ ਸਾਲ ਪਹਿਲਾਂ ਹੈਦਰਾਬਾਦ ਨੇ ਲਾਈਵ ਸੰਗੀਤ ਨੂੰ ਅਪਣਾਇਆ ਹੈ, ਜਿਸ ਤੋਂ ਬਾਅਦ ਸਥਾਨਿਕ ਕਲਾਕਾਰਾਂ ਤੋਂ ਲੈ ਕੇ ਵਿਸ਼ਵ ਪੱਧਰ ਦੇ ਗਾਇਕਾਂ ਨੇ ਆਪਣਾ ਜਲਵਾ ਬਖੇਰਿਆ ਹੈ।

ਹਰ ਕੋਈ ਦਿਲਜੀਤ ਦੇ ਇਸ ਸ਼ੋਅ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਹੈ।


ਨਿਮਰਤ ਕੌਰ ਨੇ ਗੁਰਦੁਆਰਾ ਸਾਹਿਬ ਟੇਕਿਆ ਮੱਥਾ ਅਤੇ ਕੀਤੀ ਸੇਵਾ
NEXT STORY