ਜਲੰਧਰ- ਪੰਜਾਬੀ ਗਾਇਕ ਗੈਰੀ ਸੰਧੂ ਇਸ ਸਮੇਂ ਸੁਰਖੀਆਂ 'ਚ ਬਣੇ ਹੋਏ ਹਨ। ਆਸਟ੍ਰੇਲੀਆ ‘ਚ ਲਾਈਵ ਕੰਸਰਟ ‘ਚ ਦੌਰਾਨ ਗੈਰੀ ‘ਤੇ ਹਮਲਾ ਹੋਇਆ। ਗੈਰੀ ਸੰਧੂ ਦੇ ਕੰਸਰਟ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ‘ਚ ਇਕ ਵਿਅਕਤੀ ਸਿੱਧਾ ਸਟੇਜ ‘ਤੇ ਚੜ੍ਹਦਾ ਹੈ ਅਤੇ ਗੈਰੀ ਨੂੰ ਗਲੇ ਤੋਂ ਫੜ ਲੈਂਦਾ ਹੈ। ਇਸ ਅਣਪਛਾਤੇ ਵਿਅਕਤੀ ਦੀਆਂ ਹਰਕਤਾਂ ਨੂੰ ਦੇਖ ਕੇ ਹਰ ਕੋਈ ਦੰਗ ਰਹਿ ਜਾਂਦਾ ਹੈ ਅਤੇ ਇਸ ਅਚਾਨਕ ਹੋਏ ਹਾਦਸੇ ਤੋਂ ਬਾਅਦ ਸੁਰੱਖਿਆ ਵੀ ਹਰਕਤ ‘ਚ ਆ ਜਾਂਦੀ ਹੈ।ਇਹ ਵੀਡੀਓ ਇਕ ਇੰਸਟਾਗ੍ਰਾਮ ਹੈਂਡਲ ਉੱਪਰ ਸ਼ੇਅਰ ਕੀਤੀ ਗਈ ਹੈ। ਜਿਸ ਨੇ ਹਰ ਪਾਸੇ ਤੜਥੱਲੀ ਮਚਾ ਦਿੱਤੀ ਹੈ। ਨਿਊ ਸਾਊਥ ਵੇਲਜ਼ ਦੀ ਪੁਲਸ ਮੌਕੇ ‘ਤੇ ਮੌਜੂਦ ਸੀ ਅਤੇ ਸ਼ੱਕੀ ਨੂੰ ਜਲਦੀ ਹੀ ਕਾਬੂ ਕਰ ਲਿਆ।
ਇਹ ਵੀ ਪੜ੍ਹੋ- ਦਿਲਜੀਤ ਦੋਸਾਂਝ ਨੇ ਅੱਧ ਵਿਚਾਲੇ ਰੋਕਿਆ ਅਹਿਮਦਾਬਾਦ ਸ਼ੋਅ, ਆਖੀ ਇਹ ਵੱਡੀ ਗੱਲ
ਇਸ ਹਮਲੇ ਤੋਂ ਬਾਅਦ ਗਾਇਕ ਨੇ ਉਸੇਂ ਥਾਂ ਦੀ ਇੱਕ ਹੋਰ ਵੀਡਿਓ ਸ਼ੇਅਰ ਕੀਤੀ ਹੈ। ਗੈਰੀ ਨੇ ਸੋਸ਼ਲ ਮੀਡੀਆ Snapchat ‘ਤੇ ਸਟੋਰੀ ਸ਼ੇਅਰ ਕੀਤੀ ਹੈ, ਜਿਸ ਵਿੱਚ ਉਹ ਆਪਣੇ ਦੋਸਤਾਂ ਨਾਲ ਮਸਤੀ ਕਰਦੇ ਨਜ਼ਰ ਆ ਰਹੇ ਹਨ। ਦੱਸ ਦੇਈਏ ਕਿ ਇਹ ਉਹ ਥਾਂ ਹੈ ਜਿੱਥੇ ਗਾਇਕ ‘ਤੇ ਹਮਲਾ ਕੀਤਾ ਗਿਆ ਸੀ।ਦੱਸ ਦੇਈਏ ਕਿ ਇਕ ਗੀਤ ‘ਤੇ ਪਰਫਾਰਮ ਕਰਦੇ ਸਮੇਂ ਗੈਰੀ ਨੇ ਆਪਣੀ ਮਿਡਲ ਫਿੰਗਰ ਨਾਲ ਭੀੜ ਵੱਲ ਇਸ਼ਾਰਾ ਕੀਤਾ। ਜਿਸ ਨੂੰ ਉੱਥੇ ਮੌਜੂਦ ਲੋਕਾਂ ਨੇ ਪਸੰਦ ਨਹੀਂ ਕੀਤਾ। ਇਸ ਕਾਰਨ ਸਟੇਜ ‘ਤੇ ਹੀ ਦੋਵਾਂ ਵਿਚਾਲੇ ਲੜਾਈ ਸ਼ੁਰੂ ਹੋ ਗਈ।
ਇਹ ਵੀ ਪੜ੍ਹੋ- Birthday Spl: ਬਣਨਾ ਸੀ ਇੰਜੀਨੀਅਰ, ਬਣ ਗਿਆ ਬਾਦਸ਼ਾਹ, ਦਿਲ ਦੇ ਮਾਮਲੇ 'ਚ ਰਿਹਾ ਫਕੀਰ, ਜਾਣੋ ਕੌਣ
ਇਸ ਪੂਰੇ ਮਾਮਲੇ ਤੋਂ ਬਾਅਦ ਹੁਣ ਜਾਣਕਾਰੀ ਮਿਲ ਰਹੀ ਹੈ ਕਿ ਗੈਰੀ ਦੇ ਇਸ ਇਸ਼ਾਰੇ ਤੋਂ ਬਾਅਦ ਇਕ ਵਿਅਕਤੀ ਭੀੜ ‘ਚੋਂ ਨਿਕਲ ਕੇ ਸਟੇਜ ‘ਤੇ ਚੜ੍ਹ ਗਿਆ ਅਤੇ ਗੈਰੀ ਵੱਲ ਧੱਕਾ ਮਾਰਨ ਦੀ ਕੋਸ਼ਿਸ਼ ਕਰਨ ਲੱਗਾ। ਉਸ ਨੇ ਆ ਕੇ ਗੈਰੀ ਦਾ ਗਲਾ ਫੜ ਲਿਆ। ਇਸ ਤੋਂ ਤੁਰੰਤ ਬਾਅਦ ਗੈਰੀ ਦੀ ਟੀਮ ਅਤੇ ਨਿਊ ਸਾਊਥ ਵੇਲਜ਼ ਪੁਲਿਸ ਦੇ ਲੋਕ ਉਥੇ ਪਹੁੰਚ ਗਏ ਅਤੇ ਸਥਿਤੀ ਨੂੰ ਸੁਧਾਰਨ ਦੀ ਕੋਸ਼ਿਸ਼ ਕੀਤੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਦੀਪਿਕਾ ਪਾਦੁਕੋਣ ਅਤੇ ਰਣਵੀਰ ਸਿੰਘ ਨੇ 7 ਲੱਖ ਮਹੀਨਾ ਕਿਰਾਏ 'ਤੇ ਦਿੱਤਾ ਆਪਣਾ ਲਗਜ਼ਰੀ ਅਪਾਰਟਮੈਂਟ
NEXT STORY