ਮੁੰਬਈ: ਅਦਾਕਾਰਾ ਪੂਜਾ ਬੱਤਰਾ ਆਪਣੀ ਫਿਟਨੈੱਸ ਦਾ ਕਾਫ਼ੀ ਧਿਆਨ ਰੱਖਦੀ ਹੈ। ਅਦਾਕਾਰਾ ਪ੍ਰਸ਼ੰਸਕਾਂ ਦੇ ਨਾਲ ਵੀ ਯੋਗਾ ਅਤੇ ਵਰਕਆਊਟ ਤਸਵੀਰਾਂ ਅਤੇ ਵੀਡੀਓਜ਼ ਸਾਂਝੀਆਂ ਕਰਦੀ ਰਹਿੰਦੀ ਹੈ। ਹਾਲ ਹੀ ’ਚ ਪੂਜਾ ਨੇ ਆਪਣੀ ਇਕ ਹੋਰ ਤਸਵੀਰ ਸਾਂਝੀ ਕੀਤੀ ਹੈ ਜੋ ਖ਼ੂਬ ਵਾਇਰਲ ਹੋ ਰਹੀ ਹੈ।

ਤਸਵੀਰ ’ਚ ਪੂਜਾ ਪੂਲ ਦੇ ਕਿਨਾਰੇ ਗ੍ਰੀਨ ਬਿਨਕੀ ਪਹਿਣ ਯੋਗਾ ਕਰਦੀ ਨਜ਼ਰ ਆ ਰਹੀ ਹੈ। ਪੂਜਾ 44 ਸਾਲ ਦੀ ਹੈ ਪਰ ਫਿਟਨੈੱਸ ਦੇਖ ਕੇ ਅਦਾਕਾਦਾ ਦੀ ਉਮਰ ਦਾ ਪਤਾ ਨਹੀਂ ਲੱਗਦਾ। ਤਸਵੀਰ ਸ਼ੇਅਰ ਕਰਦੇ ਹੋਏ ਪੂਜਾ ਨੇ ਇਸ ਲਈ ਪਾਰਸੀ ਕਵੀ ਰੂਮੀ ਦੀਆਂ ਕੁਝ ਲਾਈਨਾਂ ਵੀ ਲਿਖੀਆਂ ਹਨ। ਪ੍ਰਸ਼ੰਸਕ ਇਸ ਤਸਵੀਰ ਨੂੰ ਖ਼ੂਬ ਪਿਆਰ ਦੇ ਰਹੇ ਹਨ ਅਤੇ ਕੁਮੈਂਟ ਕਰ ਕੇ ਆਪਣੀ ਪ੍ਰਤੀਕਿਰਿਆ ਵੀ ਦੇ ਰਹੇ ਹਨ।

ਕੰਮ ਦੀ ਗੱਲ ਕਰੀਏ ਤਾਂ ਪੂਜਾ ਨੇ ਅਨਿਲ ਕਪੂਰ ਦੀ ਫ਼ਿਲਮ ‘ਵਿਰਾਸਤ’ ਨਾਲ ਬਾਲੀਵੁੱਡ ’ਚ ਡੈਬਿਊ ਕੀਤਾ ਸੀ। ਇਸ ਤੋਂ ਬਾਅਦ ਪੂਜਾ ਫ਼ਿਲਮ ‘ਹਸੀਨਾ ਮਾਨ ਜਾਏਗੀ’, ‘ਭਾਈ’, ‘ਨਾਇਕ’ ਅਤੇ ‘ਕਹੀਂ ਪਿਆਰ ਨਾ ਹੋ ਜਾਏ’ ਵਰਗੀਆਂ ਕਈ ਫ਼ਿਲਮਾਂ ’ਚ ਕੰਮ ਕਰ ਚੁੱਕੀ ਹੈ। ਪੂਜਾ ਨੇ ਕਈ ਕਮਰਸ਼ੀਅਲ ਐਡ ’ਚ ਵੀ ਦੇਖਿਆ ਜਾ ਚੁੱਕਾ ਹੈ। ਪੂਜਾ ਨੇ 1993 ’ਚ ਫੇਮਿਨਾ ਮਿਸ ਇੰਡੀਆ ਇੰਟਰਨੈਸ਼ਨਲ ਦਾ ਖਿਤਾਬ ਵੀ ਨਾਂ ਕੀਤਾ ਸੀ।

ਕੈਰੀ ਮਿਨਾਤੀ ਦੀ ਰੋਸਟ ਵੀਡੀਓ ਰਾਹੁਲ ਵੈਦਿਆ ਨੂੰ ਆਈ ਪਸੰਦ, ਦੇਖੋ ਕੀ ਦਿੱਤੀ ਪ੍ਰਤੀਕਿਰਿਆ
NEXT STORY