ਮੁੰਬਈ (ਬਿਊਰੋ)– ਦੇਸ਼ ਦੇ ਸਭ ਤੋਂ ਮਸ਼ਹੂਰ ਯੂਟਿਊਬਰ ਕੈਰੀ ਮਿਨਾਤੀ ਨੇ ਆਪਣੀ ਨਵੀਂ ਵੀਡੀਓ ’ਚ ‘ਬਿੱਗ ਬੌਸ 14’ ਦੇ ਸਾਰੇ ਮੁਕਾਬਲੇਬਾਜ਼ਾਂ ਦਾ ਮਜ਼ਾਕ ਉਡਾਇਆ ਹੈ। ਇੰਨਾ ਹੀ ਨਹੀਂ, ਉਸ ਨੇ ਸਲਮਾਨ ਖ਼ਾਨ ਦਾ ਵੀ ਮਜ਼ਾਕ ਉਡਾਇਆ ਹੈ। ਇਹ ਵੀਡੀਓ ਲਗਭਗ 22 ਮਿੰਟ ਦੀ ਹੈ ਤੇ ਯੂਟਿਊਬ ’ਤੇ ਨੰਬਰ 1 ’ਤੇ ਟਰੈਂਡ ਕਰ ਰਹੀ ਹੈ। ਇਸ ਵੀਡੀਓ ’ਚ ਉਸ ਨੇ ‘ਬਿੱਗ ਬੌਸ 14’ ਦੀਆਂ ਧੱਜੀਆਂ ਉਡਾ ਕੇ ਰੱਖ ਦਿੱਤੀਆਂ ਹਨ। ਇਸ ਨੂੰ ਲੋਕ ਕਾਫੀ ਪਸੰਦ ਕਰ ਰਹੇ ਹਨ।
ਇਹ ਖ਼ਬਰ ਵੀ ਪੜ੍ਹੋ : ਯੁਵਿਕਾ ਚੌਧਰੀ ਨੇ ਲਿਖਤੀ ਤੋਂ ਬਾਅਦ ਹੁਣ ਵੀਡੀਓ ਰਾਹੀਂ ਮੰਗੀ ਮੁਆਫ਼ੀ, ਜਾਣੋ ਕੀ ਹੈ ਮਾਮਲਾ
ਕੈਰੀ ਮਿਨਾਤੀ ਦੀ ਇਸ ਵੀਡੀਓ ਦਾ ਟਾਈਟਲ ‘ਦਿ ਲੈਂਡ ਆਫ ਬਿੱਗ ਬੌਸ’ ਹੈ। ਇਸ ਵੀਡੀਓ ’ਚ ਕੈਰੀ ਨੇ ਏਜਾਜ਼ ਖ਼ਾਨ, ਰਾਖੀ ਸਾਵੰਤ, ਰੁਬੀਨਾ ਦਿਲੈਕ, ਰਾਹੁਲ ਵੈਦਿਆ ਤੇ ਜੈਸਮੀਨ ਭਸੀਨ ਦੀ ਰੱਜ ਕੇ ਬੇਇੱਜ਼ਤੀ ਕੀਤੀ ਹੈ। ਉਸ ਨੇ ਸ਼ੋਅ ਦੇ ਹੋਸਟ ਸਲਮਾਨ ਖ਼ਾਨ ਨੂੰ ਵੀ ਨਹੀਂ ਛੱਡਿਆ। ਇਸ ਵੀਡੀਓ ’ਚ ਕੈਰੀ ਨੇ ਗਾਲ੍ਹਾਂ ਨਾਲ ਰੋਸਟਿੰਗ ਦਿੱਤੀ ਹੈ। ਇਸ ਰੋਸਟਿੰਗ ਵੀਡੀਓ ’ਤੇ ਰਾਹੁਲ ਵੈਦਿਆ ਨੇ ਪ੍ਰਤੀਕਿਰਿਆ ਦਿੱਤੀ ਹੈ ਤੇ ਆਪਣੀ ਇਕ ਵੀਡੀਓ ਇੰਸਟਾਗ੍ਰਾਮ ਸਟੋਰੀ ’ਤੇ ਸਾਂਝੀ ਕੀਤੀ ਹੈ।
ਰਾਹੁਲ ਵੈਦਿਆ ਨੇ ਬਹੁਤ ਹੀ ਸਾਧਾਰਨ ਤੇ ਖੂਬਸੂਰਤ ਅੰਦਾਜ਼ ’ਚ ਕੈਰੀ ਮਿਨਾਤੀ ਦੀ ਵੀਡੀਓ ’ਤੇ ਪ੍ਰਤੀਕਿਰਿਆ ਦਿੱਤੀ ਹੈ। ਰਾਹੁਲ ਵੈਦਿਆ ਵੀਡੀਓ ’ਚ ਕਹਿੰਦੇ ਹਨ, ‘ਕੁਝ ਲੋਕਾਂ ਦਾ ਨਾਂ ਆਪਣੇ ਕੰਮ ਨਾਲ ਹੁੰਦਾ ਹੈ ਤੇ ਕੁਝ ਲੋਕਾਂ ਦਾ ਨਾਂ ਦੂਜਿਆਂ ਨੂੰ ਬਦਨਾਮ ਕਰਨ ਨਾਲ ਹੁੰਦਾ ਹੈ। ਕੈਰੀ ਮਿਨਾਤੀ ਮੈਨੂੰ ਤੁਹਾਡਾ ਰੋਸਟ ਪਸੰਦ ਆਇਆ।’
ਦੱਸਣਯੋਗ ਹੈ ਕਿ ਰਾਹੁਲ ਵੈਦਿਆ ਇਨ੍ਹੀਂ ਦਿਨੀਂ ਦੱਖਣੀ ਅਫਰੀਕਾ ਦੇ ਕੇਪ ਟਾਊਨ ’ਚ ਹਨ ਤੇ ਉਥੇ ਉਹ ‘ਖਤਰੋਂ ਕੇ ਖਿਲਾੜੀ 11’ ਦੀ ਸ਼ੂਟਿੰਗ ਕਰ ਰਹੇ ਹਨ।
ਨੋਟ– ਕੈਰੀ ਦੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ? ਕੁਮੈਂਟ ਕਰਕੇ ਜ਼ਰੂਰ ਦੱਸੋ।
ਕਾਲੇ ਕਾਨੂੰਨਾਂ ਦੇ ਵਿਰੋਧ 'ਚ ਗਾਇਕ ਜੱਸ ਬਾਜਵਾ ਦੀ ਖ਼ਾਸ ਪੋਸਟ, ਕਾਲੇ ਝੰਡੇ ਲੈ ਕੇ ਪਹੁੰਚਣ ਦੀ ਕੀਤੀ ਅਪੀਲ
NEXT STORY