ਨਵੀਂ ਦਿੱਲੀ(ਨਵੋਦਿਆ ਟਾਈਮਜ਼)- ਕਿਸਾਨ ਅੰਦੋਲਨ ’ਚ ਟਵੀਟ ਕਾਰਨ ਵਿਵਾਦ ’ਚ ਆਈ ਪੌਪ ਗਾਇਕਾ ਰਿਹਾਨਾ ਦੇ ਇਕ ਨਵੇਂ ਟਵੀਟ ਨੂੰ ਲੈ ਕੇ ਵਿਸ਼ਵ ਹਿੰਦੂ ਪ੍ਰੀਸ਼ਦ (ਵਿਹਿਪ) ਅਤੇ ਭਾਜਪਾ ਨੇ ਇਤਰਾਜ਼ ਪ੍ਰਗਟ ਕੀਤਾ ਹੈ। ਰਿਹਾਨਾ ਨੇ ਟਵਿਟਰ ’ਤੇ ਇਕ ਸੈਮੀ ਨਿਊਡ ਤਸਵੀਰ ਪੋਸਟ ਕੀਤੀ ਸੀ ਜਿਸ ’ਚ ਉਸ ਨੇ ਭਗਵਾਨ ਗਣੇਸ਼ ਦਾ ਲੌਕਿਟ ਪਾਇਆ ਹੋਇਆ ਸੀ। ਇਸ ਸਬੰਧੀ ਵਿਹਿਪ ਦੇ ਕੌਮੀ ਬੁਲਾਰੇ ਵਿਨੋਦ ਬਾਂਸਲ ਨੇ ਦਿੱਲੀ ਅਤੇ ਮਹਾਰਾਸ਼ਟਰ ’ਚ ਟਵਿਟਰ ਅਤੇ ਫੇਸਬੁੱਕ ਦੇ ਸੀ.ਈ.ਓ. ਵਿਰੁੱਧ ਪੁਲਸ ਕੋਲ ਸ਼ਿਕਾਇਤ ਕੀਤੀ ਹੈ। ਦਿੱਲੀ ਦੇ ਇਕ ਥਾਣੇ ’ਚ ਵੀ ਲਿਖਤੀ ਸ਼ਿਕਾਇਤ ਦਰਜ ਕਰਵਾਈ ਗਈ ਹੈ।
ਇਹ ਵੀ ਪੜ੍ਹੋ: ਆਫ ਦਿ ਰਿਕਾਰਡ: 21 ਨਿੱਜੀ ਕੰਪਨੀਆਂ ਨੂੰ ਗੋਦਾਮ ਬਣਾਉਣ ਲਈ ਮਿਲੇ 93 ਠੇਕੇ, ਅੰਬਾਨੀ ਦਾ ਇਕ ਵੀ ਨਹੀਂ
ਭਾਜਪਾ ਦੇ ਦਿੱਲੀ ਇਕਾਈ ਦੇ ਬੁਲਾਰੇ ਪ੍ਰਵੀਨ ਸ਼ੰਕਰ ਕਪੂਰ ਨੇ ਵੀ ਇਸ ਮਾਮਲੇ ’ਚ ਟਵੀਟ ਕਰ ਕੇ ਇਤਰਾਜ਼ ਪ੍ਰਗਟ ਕੀਤਾ ਹੈ। ਵਿਨੋਦ ਬਾਂਸਲ ਨੇ ਆਪਣੀ ਸ਼ਿਕਾਇਤ ’ਚ ਕਿਹਾ ਹੈ ਕਿ ਰਿਹਾਨਾ ਨੇ ਭਾਰਤ ਅਤੇ ਹਿੰਦੂਆਂ ਦੀਆਂ ਭਾਵਨਾਵਾਂ ਵਿਰੁੱਧ ਟਵੀਟ ਕੀਤਾ ਹੈ। ਇਸ ਤਰ੍ਹਾਂ ਦੇ ਟਵੀਟ ਨੂੰ ਭਾਰਤ ਵਿਰੋਧੀ ਅਤੇ ਹਿੰਦੂ ਵਿਰੋਧੀ ਮੰਨਦੇ ਹੋਏ ਉਨ੍ਹਾਂ ਦਾ ਟਵਿਟਰ ਅਕਾਊਂਟ ਡਿਲੀਟ ਕੀਤਾ ਜਾਣਾ ਚਾਹੀਦਾ ਹੈ। ਬਾਂਸਲ ਨੇ ਕਿਹਾ ਕਿ ਹਿੰਦੂ ਦੇਵੀ ਦੇਵਤਿਆਂ ਦਾ ਅਪਮਾਨ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਆਪਣੀ ਲਿਖਤੀ ਸ਼ਿਕਾਇਤ ’ਚ ਢੁੱਕਵੀਂ ਕਾਨੂੰਨੀ ਕਾਰਵਾਈ ਦੀ ਵੀ ਮੰਗ ਕੀਤੀ ਹੈ।
ਇਹ ਵੀ ਪੜ੍ਹੋ: ਸਿੰਘੂ, ਟਿਕਰੀ ਤੇ ਗਾਜ਼ੀਪੁਰ ਸਰਹੱਦ ’ਤੇ ਭੀੜ ਘਟੀ, ਕਿਸਾਨ ਨੇਤਾਵਾਂ ਦਾ ਦਾਅਵਾ-ਅੰਦੋਲਨ ਪਹਿਲਾਂ ਨਾਲੋਂ ਜ਼ਿਆਦਾ ਮਜਬੂਤ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਸੈਫ ਨੇ ਆਪਣੀ ਭੈਣ ਨਾਲ ਕਰਵਾਇਆ ਫੋਟੋਸ਼ੂਟ, ਸੋਹਾ ਅਲੀ ਖ਼ਾਨ ਨੇ ਸਾਂਝੀ ਕੀਤੀ ਵੀਡੀਓ
NEXT STORY