ਨਵੀਂ ਦਿੱਲੀ : ਐਲਵਿਸ਼ ਯਾਦਵ ਮਗਰੋਂ ਹੁਣ ਮੁਨੱਵਰ ਫਾਰੂਕੀ 'ਤੇ ਪੁਲਸ ਦੀ ਗਾਜ਼ ਡਿੱਗੀ ਹੈ। ਉਸ ਨੂੰ ਮੰਗਲਵਾਰ ਨੂੰ ਅੱਧੀ ਰਾਤ ਨੂੰ ਪੁਲਸ ਹਿਰਾਸਤ 'ਚ ਲੈ ਲਿਆ ਗਿਆ। ਮੁਨੱਵਰ ਨੂੰ ਹੁੱਕਾ ਪਾਰਲਰ ਰੇਡ ਮਾਮਲੇ 'ਚ ਹਿਰਾਸਤ 'ਚ ਲਿਆ ਗਿਆ ਸੀ। ਮੁਨੱਵਰ ਨੂੰ ਹਿਰਾਸਤ 'ਚ ਲਏ ਜਾਣ ਦੀ ਖ਼ਬਰ ਸਾਹਮਣੇ ਆਉਣ ਤੋਂ ਬਾਅਦ ਪ੍ਰਸ਼ੰਸਕ ਉਨ੍ਹਾਂ ਲਈ ਚਿੰਤਤ ਹੋ ਗਏ ਹਨ।
ਕਾਮੇਡੀਅਨ ਛੋਟੇ-ਮੋਟੇ ਵਿਵਾਦਾਂ ਦਾ ਸ਼ਿਕਾਰ ਹੁੰਦੇ ਰਹਿੰਦੇ ਹਨ। ਅਜਿਹੇ 'ਚ ਹੁੱਕਾ ਬਾਰ ਰੇਡ ਮਾਮਲੇ 'ਚ ਉਨ੍ਹਾਂ ਦਾ ਨਾਂ ਸਾਹਮਣੇ ਆਉਣ ਤੋਂ ਬਾਅਦ ਪ੍ਰਸ਼ੰਸਕਾਂ ਨੂੰ ਉਨ੍ਹਾਂ ਦੀ ਚਿੰਤਾ ਸਤਾਉਣ ਲੱਗੀ ਹੈ। ਖ਼ਬਰਾਂ ਮੁਤਾਬਕ, ਮੁਨੱਵਰ ਨੂੰ 13 ਹੋਰਾਂ ਨਾਲ ਹਿਰਾਸਤ 'ਚ ਲਿਆ ਗਿਆ ਹੈ। ਹਾਲਾਂਕਿ ਪੁੱਛਗਿੱਛ ਤੋਂ ਬਾਅਦ ਉਸ ਨੂੰ ਛੱਡ ਦਿੱਤਾ ਗਿਆ।
ਇਹ ਖ਼ਬਰ ਵੀ ਪੜ੍ਹੋ : ਰਾਮਨਗਰੀ ਅਯੁੱਧਿਆ 'ਚ ਵੱਡਾ ਹਾਦਸਾ, ਡਿਊਟੀ 'ਤੇ ਤਾਇਨਾਤ PAC ਕਮਾਂਡਰ ਨੂੰ ਲੱਗੀ ਗੋਲੀ (ਵੀਡੀਓ)
ਮੁਨੱਵਰ ਦਾ ਟੈਸਟ ਆਇਆ ਪਾਜ਼ੇਟਿਵ
ਸੂਚਨਾ ਤੋਂ ਬਾਅਦ ਪੁਲਸ ਨੇ ਫੋਰਟ ਇਲਾਕੇ 'ਚ ਛਾਪੇਮਾਰੀ ਕੀਤੀ। ਉਨ੍ਹਾਂ ਦੱਸਿਆ ਕਿ ਤੰਬਾਕੂ ਉਤਪਾਦਾਂ ਨਾਲ ਨਿਕੋਟੀਨ ਦੀ ਵਰਤੋਂ ਕੀਤੀ ਜਾ ਰਹੀ ਹੈ, ਜਿਸ 'ਤੇ ਪਾਬੰਦੀ ਹੈ। ਕੁੱਲ 4400 ਰੁਪਏ ਦੇ ਨੌਂ ਹੁੱਕੇ ਦੇ ਬਰਤਨ ਮਿਲੇ ਹਨ। ਉੱਥੇ ਮੌਜੂਦ ਸਾਰੇ ਲੋਕਾਂ ਦੀ ਜਾਂਚ ਕੀਤੀ ਗਈ, ਜਿਸ 'ਚ ਮੁਨੱਵਰ ਦਾ ਟੈਸਟ ਨਤੀਜਾ ਪਾਜ਼ੇਟਿਵ ਆਇਆ। ਇਸ ਤੋਂ ਬਾਅਦ ਉਸ ਨੂੰ ਉਥੋਂ ਜਾਣ ਦਿੱਤਾ ਗਿਆ।
ਲੱਗੀਆਂ ਇਹ ਧਾਰਾਵਾਂ
ਮੁਨੱਵਰ ਫਾਰੂਕੀ ਅਤੇ ਹੋਰਾਂ 'ਤੇ ਸਿਗਰੇਟ ਅਤੇ ਤੰਬਾਕੂ ਉਤਪਾਦ ਐਕਟ ਸਮੇਤ ਆਈ. ਪੀ. ਸੀ. ਦੀ ਧਾਰਾ 283 (Danger or Obstruction in public way or line of navigation), ਧਾਰਾ 336 (act endangering life or personal safety of others) ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ।
ਰਿਹਾਅ ਹੋਣ ਮਗਰੋਂ ਏਅਰਪੋਰਟ ਤੋਂ ਸਾਂਝੀ ਕੀਤੀ ਤਸਵੀਰ
ਰਿਹਾਅ ਹੋਣ ਤੋਂ ਬਾਅਦ ਮੁਨੱਵਰ ਫਾਰੂਕੀ ਨੇ ਏਅਰਪੋਰਟ ਤੋਂ ਆਪਣੀ ਇਕ ਤਸਵੀਰ ਸ਼ੇਅਰ ਕੀਤੀ ਹੈ। ਉਸ ਨੇ ਲਿਖਿਆ ਹੈ, 'ਮੈਂ ਥੱਕਿਆ ਹੋਇਆ ਹਾਂ ਅਤੇ ਸਫ਼ਰ ਕਰ ਰਿਹਾ ਹਾਂ।' ਇਸ ਤਸਵੀਰ 'ਚ ਮੁਨੱਵਰ ਦੇ ਚਿਹਰੇ 'ਤੇ ਤਣਾਅ ਦਾ ਕੋਈ ਨਿਸ਼ਾਨ ਨਜ਼ਰ ਨਹੀਂ ਆ ਰਿਹਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਅਕਸ਼ੈ ਕੁਮਾਰ ਤੇ ਟਾਈਗਰ ਸ਼ਰਾਫ ਦੀ ਫ਼ਿਲਮ 'ਬੜੇ ਮੀਆਂ ਛੋਟੇ ਮੀਆਂ' ਦਾ ਧਮਾਕੇਦਾਰ ਟਰੇਲਰ ਰਿਲੀਜ਼
NEXT STORY