ਐਂਟਰਟੇਨਮੈਂਟ ਡੈਸਕ- ਸੋਸ਼ਲ ਮੀਡੀਆ 'ਤੇ ਉਦੋਂ ਹਲਚਲ ਮਚ ਗਈ ਜਦੋਂ ਇਹ ਖ਼ਬਰ ਸਾਹਮਣੇ ਆਈ ਕਿ ਪਾਕਿਸਤਾਨ ਦੀ ਮਸ਼ਹੂਰ ਸੋਸ਼ਲ ਮੀਡੀਆ ਸਟਾਰ ਅਤੇ ਇੰਫੂਲੈਂਸਰ ਪਿਆਰੀ ਮਰੀਅਮ ਦਾ ਦੇਹਾਂਤ ਹੋ ਗਿਆ ਹੈ। ਵੀਰਵਾਰ 4 ਦਸੰਬਰ ਨੂੰ ਆਪਣੇ ਜੁੜਵਾਂ ਬੱਚਿਆਂ ਨੂੰ ਜਨਮ ਦੇਣ ਤੋਂ ਤੁਰੰਤ ਬਾਅਦ ਉਸਨੇ ਆਖਰੀ ਸਾਹ ਲਿਆ, ਜਿਸ ਨਾਲ ਉਸਦੇ ਲੱਖਾਂ ਫੋਲੋਅਰਜ਼ ਅਤੇ ਉਸਦੇ ਪੂਰੇ ਪਰਿਵਾਰ ਨੂੰ ਡੂੰਘਾ ਸਦਮੇ ਲੱਗਾ ਹੈ।

ਪਤੀ ਨੇ ਦਿੱਤੀ ਦੁੱਖ ਭਰੀ ਜਾਣਕਾਰੀ
ਰਿਪੋਰਟ ਮੁਤਾਬਕ ਮਰੀਅਮ ਦੇ ਪਤੀ ਅਹਿਸਾਨ ਅਲੀ ਨੇ ਦੇਰ ਸ਼ਾਮ ਇੰਸਟਾਗ੍ਰਾਮ 'ਤੇ ਦਿਲ ਦਹਿਲਾਉਣ ਵਾਲੀ ਪੋਸਟ ਸ਼ੇਅਰ ਕਰਕੇ ਇਸ ਖਬਰ ਦੀ ਪੁਸ਼ਟੀ ਕੀਤੀ। ਉਨ੍ਹਾਂ ਨੇ ਲਿਖਿਆ ਕਿ ਇਹ ਉਨ੍ਹਾਂ ਦੇ ਪਰਿਵਾਰ ਲਈ ਇੱਕ ਨਾ ਪੂਰਾ ਹੋਣ ਵਾਲਾ ਘਾਟਾ ਹੈ ਅਤੇ ਸਾਰਿਆਂ ਨੂੰ ਇਸ ਔਖੇ ਸਮੇਂ ਵਿੱਚ ਰਹਿਮ, ਮਾਫੀ ਅਤੇ ਹਿੰਮਤ ਲਈ ਪ੍ਰਾਰਥਨਾ ਕਰਨ ਦੀ ਬੇਨਤੀ ਕੀਤੀ ਹੈ।

ਡਿਲੀਵਰੀ ਦੇ ਦੌਰਾਨ ਦੁਖਦਾਈ ਅੰਤ
ਰਿਪੋਰਟ ਮੁਤਾਬਕ ਡਿਲੀਵਰੀ ਦੇ ਦੌਰਾਨ ਮਰੀਅਮ ਦੀ ਸਿਹਤ ਅਚਾਨਕ ਵਿਗੜ ਗਈ। ਉਸ ਨੂੰ ਤੁਰੰਤ ਨੇੜਲੇ ਹਸਪਤਾਲ ਲਿਜਾਇਆ ਗਿਆ। ਮੈਡੀਕਲ ਟੀਮਾਂ ਨੇ ਉਸ ਦੀ ਜਾਨ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਬੱਚੇ ਨੂੰ ਜਨਮ ਦਿੰਦੇ ਸਮੇਂ ਉਸ ਦੀ ਦਰਦਨਾਕ ਮੌਤ ਹੋ ਗਈ। ਇਸ ਘਟਨਾ ਨਾਲ ਇਕ ਹੋਰ ਤ੍ਰਾਸਦੀ ਜੁੜ ਗਈ ਜਦੋਂ ਡਾਕਟਰ ਉਨ੍ਹਾਂ ਦੇ ਨਵਜੰਮੇ ਜੁੜਵਾਂ ਬੱਚਿਆਂ ਨੂੰ ਨਹੀਂ ਬਚਾ ਸਕੇ। ਸਾਥੀ ਇਨਫੂਲੈਂਸਰ ਫਾਤਿਮਾ ਜਾਫਰੀ ਨੇ ਮਰੀਅਮ ਦੀ ਮੌਤ ਦਾ ਕਾਰਨ ਦੱਸਦੇ ਹੋਏ ਪ੍ਰੈਂਗਨੈਂਸੀ ਦੀ ਨਾਜ਼ੁਕਤਾ 'ਤੇ ਜ਼ੋਰ ਦਿੱਤਾ।
ਦਿਲ ਛੂਹ ਲੈਣ ਵਾਲਾ ਕੰਟੈਂਟ
ਲੱਖਾਂ ਲੋਕਾਂ ਦੀ ਪਿਆਰੀ ਮਰੀਅਮ ਆਪਣੇ ਦਿਲ ਨੂੰ ਛੂਹ ਲੈਣ ਵਾਲੇ ਕੰਟੈਂਟ ਤੇ ਹਮੇਸ਼ਾ ਮੁਸਕਰਾਉਣ ਵਾਲੇ ਸੁਭਾਅ ਲਈ ਜਾਣੀ ਜਾਂਦੀ ਸੀ। ਉਸ ਨੇ ਆਪਣੇ ਪਤੀ ਅਹਿਸਾਨ ਅਲੀ ਨਾਲ ਕਈ ਵੀਡੀਓਜ਼ ਵੀ ਸ਼ੇਅਰ ਕੀਤੀਆਂ ਹਨ, ਜਿਨ੍ਹਾਂ ਨੂੰ ਪ੍ਰਸ਼ੰਸਕਾਂ ਨੇ ਕਾਫੀ ਪਸੰਦ ਕੀਤਾ ਹੈ। ਆਪਣੇ ਆਸ਼ਾਵਾਦੀ ਨਜ਼ਰੀਏ ਦਿਆਲੂ ਵਿਹਾਰ ਅਤੇ ਇਮਾਨਦਾਰੀ ਦੇ ਕਾਰਨ ਉਹ ਲਾਹੌਰ ਦੇ ਸਭ ਤੋਂ ਪਿਆਰੇ ਡਿਜੀਟਲ ਕ੍ਰਿਏਟਰਸ ਚੋਂ ਇੱਕ ਬਣ ਗਈ ਸੀ। ਹਾਲ ਹੀ ਵਿੱਚ ਉਸਨੇ ਆਪਣੇ ਫੋਲੋਅਰਜ਼ ਨਾਲ ਆਪਣੇ ਪਤੀ ਨਾਲ ਜੁੜਵਾਂ ਬੱਚੇ ਦੀ ਖੁਸ਼ੀ ਸਾਂਝੀ ਕੀਤੀ। ਇਸ ਦੁਖਦ ਖ਼ਬਰ ਤੋਂ ਬਾਅਦ ਮਰੀਅਮ ਦੇ ਸਮਰਥਕ ਉਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕਰ ਰਹੇ ਹਨ।

ਬਚਪਨ 'ਚ 'ਅਜੂਬਾ' ਅਤੇ 'ਛੋਟਾ ਚੇਤਨ' ਦੇਖਣ ਤੋਂ ਬਾਅਦ 'ਰਾਹੂ ਕੇਤੂ' ਨੂੰ ਲੈ ਕੇ ਉਤਸ਼ਾਹਿਤ ਹਾਂ: ਪੁਲਕਿਤ ਸਮਰਾਟ
NEXT STORY