ਐਂਟਰਟੇਨਮੈਂਟ ਡੈਸਕ- ''ਸੱਤਿਆਕਾਮ'' ਤੋਂ ''ਸ਼ੋਲੇ'' ਤੱਕ 300 ਤੋਂ ਵੱਧ ਫਿਲਮਾਂ ''ਚ ਕੰਮ ਕਰਕੇ ਮਨੋਰੰਜਨ ਜਗਤ ''ਚ ਵਿਲੱਖਣ ਮੁਕਾਮ ਹਾਸਲ ਕਰਨ ਵਾਲੇ ਮਸ਼ਹੂਰ ਅਦਾਕਾਰ ਧਰਮਿੰਦਰ ਦਾ ਸੋਮਵਾਰ ਨੂੰ ਆਪਣੇ 90ਵੇਂ ਜਨਮ ਦਿਨ ਤੋਂ ਕੁਝ ਦਿਨ ਪਹਿਲਾਂ ਇੱਥੇ ਦਿਹਾਂਤ ਹੋ ਗਿਆ। ਆਪਣੀ ਜ਼ਿੰਦਗੀ ਦਾ ਜ਼ਿਆਦਾਤਰ ਸਮਾਂ ਫਿਲਮੀ ਦੁਨੀਆ ਦੀ ਚਮਕ-ਦਮਕ ਵਿਚ ਬਿਤਾਉਣ ਵਾਲੇ ਇਸ ਬੇਹੱਦ ਮਸ਼ਹੂਰ ਅਭਿਨੇਤਾ ਦਾ ਅੰਤਿਮ ਸੰਸਕਾਰ ਮੁੰਬਈ ਦੇ ਵਿਲੇ ਪਾਰਲੇ ਉਪਨਗਰ ਸਥਿਤ ਪਵਨ ਹੰਸ ਸ਼ਮਸ਼ਾਨਘਾਟ ਵਿਚ ਕੀਤਾ ਗਿਆ।ਧਰਮਿੰਦਰ ਦੇ ਦਿਹਾਂਤ ਤੋਂ ਬਾਅਦ ਪੂਰੀ ਇੰਡਸਟਰੀ ਵਿੱਚ ਸੋਗ ਦਾ ਮਾਹੌਲ ਹੈ। ਦੱਸ ਦੇਈਏ ਕਿ ਦਿੱਗਜ ਅਭਿਨੇਤਾ ਹਾਲ ਹੀ ਵਿੱਚ ਸਾਹ ਲੈਣ ਵਿੱਚ ਤਕਲੀਫ ਕਾਰਨ 12 ਦਿਨ ਹਸਪਤਾਲ ਵਿੱਚ ਰਹਿਣ ਤੋਂ ਬਾਅਦ ਡਿਸਚਾਰਜ ਹੋ ਕੇ ਘਰ ਪਰਤੇ ਸਨ।

ਆਖਰੀ ਫਿਲਮ 'ਇੱਕੀਸ' ਦਾ ਪੋਸਟਰ ਦੇਖ ਕੇ ਪ੍ਰਸ਼ੰਸਕ ਹੋਏ ਭਾਵੁਕ
ਧਰਮਿੰਦਰ ਦੀ ਆਖਰੀ ਫਿਲਮ ਦਾ ਨਾਂ 'ਇੱਕੀਸ' ਹੈ। ਖਾਸ ਗੱਲ ਇਹ ਹੈ ਕਿ ਅਦਾਕਾਰ ਦਾ ਪਹਿਲਾ ਲੁੱਕ ਪੋਸਟਰ ਸੋਮਵਾਰ ਨੂੰ ਹੀ ਜਾਰੀ ਕੀਤਾ ਗਿਆ ਸੀ। ਅਦਾਕਾਰ ਦੀ ਆਖਰੀ ਫਿਲਮ ਦਾ ਪੋਸਟਰ ਦੇਖ ਕੇ ਪ੍ਰਸ਼ੰਸਕਾਂ ਦੀਆਂ ਅੱਖਾਂ ਨਮ ਹੋ ਗਈਆਂ ਹਨ। ਪ੍ਰਸ਼ੰਸਕ ਆਪਣੇ ਮਨਪਸੰਦ ਸਿਤਾਰੇ ਨੂੰ ਆਖਰੀ ਵਾਰ ਵੱਡੇ ਪਰਦੇ 'ਤੇ ਦੇਖ ਸਕਣਗੇ। ਨਿਰਮਾਤਾਵਾਂ ਨੇ 'ਸ਼ੋਲੇ' ਅਭਿਨੇਤਾ ਦਾ ਨਵਾਂ ਪੋਸਟਰ ਇੰਸਟਾਗ੍ਰਾਮ 'ਤੇ ਸਾਂਝਾ ਕੀਤਾ। ਫਿਲਮ 'ਇੱਕੀਸ' ਵਿੱਚ ਧਰਮਿੰਦਰ ਨੇ ਬ੍ਰਿਗੇਡੀਅਰ ਐਮ.ਐਲ. ਖੇਤਰਪਾਲ ਦੀ ਭੂਮਿਕਾ ਨਿਭਾਈ ਹੈ।
ਪੋਸਟਰ ਦੇ ਕੈਪਸ਼ਨ ਵਿੱਚ ਲਿਖਿਆ ਗਿਆ ਹੈ, ਧਰਮਿੰਦਰ ਇੱਕ 21 ਸਾਲ ਦੇ ਅਮਰ ਸੈਨਿਕ ਦੇ ਪਿਤਾ ਦੇ ਰੂਪ ਵਿੱਚ ਇੱਕ ਇਮੋਸ਼ਨਲ ਪਾਵਰਹਾਊਸ ਹਨ। ਇਕ ਸਦਾਬਹਾਰ ਲੈਜੇਂਡ ਸਾਨੂੰ ਦੂਜੇ ਲੈਜੇਂਡ ਦੀ ਕਹਾਣੀ ਸੁਣਾ ਰਿਹਾ ਹੈ। ਇੱਕੀਸ ਦਾ ਟਰੇਲਰ ਆ ਗਿਆ ਹੈ। ਇਸ ਦੇ ਨਾਲ ਹੀ ਫਿਲਮ ਦੀ ਰਿਲੀਜ਼ ਡੇਟ ਦਾ ਵੀ ਖੁਲਾਸਾ ਹੋ ਗਿਆ ਹੈ। 'ਇੱਕੀਸ' 25 ਦਸੰਬਰ ਨੂੰ ਦੁਨੀਆ ਭਰ ਦੇ ਸਿਨੇਮਾਘਰਾਂ 'ਚ ਰਿਲੀਜ਼ ਹੋਣ ਵਾਲੀ ਹੈ।
ਧਰਮਿੰਦਰ ਦੇ ਦੇਹਾਂਤ ਨਾਲ ਅਮਿਤਾਭ ਬੱਚਨ ਨੂੰ ਲੱਗਾ ਡੂੰਘਾ ਸਦਮਾ, ਜਿਗਰੀ ਦੋਸਤ ਨੂੰ ਕਿਹਾ- 'ਮਹਾਨਤਾ ਦੀ ਮਿਸਾਲ...'
NEXT STORY