ਐਂਟਰਟੇਨਮੈਂਟ ਡੈਸਕ- ਬਲਾਕਬਸਟਰ ‘ਦਸਰਾ’ ਤੋਂ ਬਾਅਦ ਡਾਇਰੈਕਟਰ ਸ਼੍ਰੀਕਾਂਤ ਓਡੇਲਾ ਹੁਣ ਨੈਚੁਰਲ ਸਟਾਰ ਨਾਨੀ ਨਾਲ ‘ਦਿ ਪੈਰਾਡਾਈਜ਼’ ਬਣਾ ਰਹੇ ਹਨ। ਇਹ ਫਿਲਮ ਉਨ੍ਹਾਂ ਦੇ ਕਰੀਅਰ ਦਾ ਸਭ ਤੋਂ ਵੱਡਾ ਅਤੇ ਖਾਸ ਪ੍ਰਾਜੈਕਟ ਹੈ। ਇਹ ਫਿਲਮ ਨਾਨੀ ਅਤੇ ਸ਼੍ਰੀਕਾਂਤ ਓਡੇਲਾ ਦੀ ਇਕ ਹੋਰ ਸ਼ਾਨਦਾਰ ਕੋਲੈਬੋਰੇਸ਼ਨ ਹੈ।
ਹੁਣ ਮੇਕਰਸ ਨੇ ਬੇਸਬਰੀ ਵਧਾਉਂਦੇ ਹੋਏ ਫਿਲਮ ਦੀ ਲੀਡ ਅਦਾਕਾਰਾ ਸੋਨਾਲੀ ਕੁਲਕਰਣੀ ਦਾ ਫਸਟ ਲੁੱਕ ਉਨ੍ਹਾਂ ਦੇ ਬਰਥ-ਡੇਅ ’ਤੇ ਸੋਸ਼ਲ ਮੀਡੀਆ ਉੱਤੇ ਸ਼ੇਅਰ ਕਰਦੇ ਹੋਏ ਲਿਖਿਆ, “ਟੀਮ # ਦਿ ਪੈਰਾਡਾਈਜ਼ ਦੁਆਰਾ ਨੈਸ਼ਨਲ ਐਵਾਰਡ ਵਿਨਿੰਗ ਅਦਾਕਾਰਾ@ ਸੋਨਾਲੀ ਕੁਲਕਰਣੀ ਨੂੰ ਜਨਮ ਦਿਨ ਦੀਆਂ ਢੇਰ ਸਾਰੀਆਂ ਸ਼ੁੱਭਕਾਮਨਾਵਾਂ... ਉਨ੍ਹਾਂ ਦੀ ਆਵਾਜ਼ ਨੇ ‘ਰਾਅ ਸਟੇਟਮੈਂਟ : ਗਲਿੰਪਸ’ ਵਿਚ ਇੰਟਰਨੈਟ ’ਤੇ ਹਲਚਲ ਮਚਾ ਦਿੱਤਾ ਸੀ ਅਤੇ ਫਿਲਮ ਵਿਚ ਉਨ੍ਹਾਂ ਦਾ ਪ੍ਰਫਾਰਮੈਂਸ ਵੀ ਸਨਸਨੀ ਮਚਾਉਣ ਵਾਲਾ ਹੈ। ਸਿਨੇਮਾਘਰਾਂ ਵਿਚ 26 ਮਾਰਚ, 2026 ਨੂੰ ਦੇਖੋ। ਇਹ ਫਿਲਮ ਤੇਲਗੂ, ਹਿੰਦੀ, ਤਾਮਿਲ, ਕੰਨੜ, ਮਲਿਆਲਮ, ਬੰਗਾਲੀ, ਇੰਗਲਿਸ਼ ਅਤੇ ਸਪੈਨਿਸ਼ ਵਿਚ ਰਿਲੀਜ਼ ਹੋਵੇਗੀ।
ਇੰਡਸਟਰੀ 'ਚ ਇਕ ਵਾਰ ਫ਼ਿਰ ਪਸਰਿਆ ਮਾਤਮ! ਜਨਮਦਿਨ ਵਾਲੇ ਦਿਨ ਹੀ ਜਹਾਨੋਂ ਤੁਰ ਗਿਆ ਮਸ਼ਹੂਰ ਅਮਰੀਕੀ ਗਾਇਕ
NEXT STORY