ਐਂਟਰਟੇਨਮੈਂਟ ਡੈਸਕ– ਪ੍ਰਭਾਸ ਦੀ ‘ਸਾਲਾਰ : ਪਾਰਟ 1 – ਸੀਜ਼ਫਾਇਰ’ ਸਿਨੇਮਾਘਰਾਂ ’ਚ ਰਿਲੀਜ਼ ਹੋ ਗਈ ਹੈ। ਇਸ ਫ਼ਿਲਮ ਨੇ ਰਿਲੀਜ਼ ਦੇ ਨਾਲ ਹੀ ਸਾਲ ਦੀ ਸਭ ਤੋਂ ਵੱਡੀ ਓਪਨਰ ਭਾਰਤੀ ਫ਼ਿਲਮ ਦਾ ਰਿਕਾਰਡ ਬਣਾ ਲਿਆ ਹੈ।
ਫ਼ਿਲਮ ਨੇ ਪਹਿਲੇ ਦਿਨ 178.7 ਕਰੋੜ ਰੁਪਏ ਦੀ ਕਲੈਕਸ਼ਨ ਕੀਤੀ ਹੈ, ਜਿਸ ਦੇ ਨਾਲ ਇਸ ਫ਼ਿਲਮ ਨੇ ਥਾਲਾਪਤੀ ਵਿਜੇ ਦੀ ‘ਲੀਓ’, ਪ੍ਰਭਾਸ ਨੇ ਆਪਣੀ ਖ਼ੁਦ ਦੀ ਫ਼ਿਲਮ ‘ਆਦਿਪੁਰਸ਼’ ਤੇ ਸ਼ਾਹਰੁਖ ਖ਼ਾਨ ਦੀ ਫ਼ਿਲਮ ‘ਜਵਾਨ’ ਨੂੰ ਪਿੱਛੇ ਛੱਡ ਦਿੱਤਾ ਹੈ।
ਇਹ ਖ਼ਬਰ ਵੀ ਪੜ੍ਹੋ : ਮਨਕੀਰਤ ਔਲਖ ਨੇ ਪੁੱਤਰ ਨਾਲ ਸ੍ਰੀ ਦਰਬਾਰ ਸਾਹਿਬ ਟੇਕਿਆ ਮੱਥਾ, ਸਾਹਿਬਜ਼ਾਦਿਆਂ ਦੀ ਕੁਰਬਾਨੀ ਨੂੰ ਕੀਤਾ ਯਾਦ
‘ਲੀਓ’ ਦੀ ਗੱਲ ਕਰੀਏ ਤਾਂ ਇਸ ਫ਼ਿਲਮ ਨੇ ਪਹਿਲੇ ਦਿਨ 148.5 ਕਰੋੜ ਰੁਪਏ ਕਮਾਏ, ‘ਆਦਿਪੁਰਸ਼’ ਨੇ 136.8 ਕਰੋੜ ਤੇ ‘ਜਵਾਨ’ ਨੇ 129.6 ਕਰੋੜ ਰੁਪਏ ਦੀ ਕਮਾਈ ਕੀਤੀ ਸੀ।
ਦੱਸ ਦੇਈਏ ਕਿ ਪ੍ਰਭਾਸ ਦੀ ‘ਸਾਲਾਰ’ ਫ਼ਿਲਮ ਨੂੰ ਲੈ ਕੇ ਰੀਵਿਊਜ਼ ਮਿਲੇ-ਜੁਲੇ ਆ ਰਹੇ ਹਨ, ਕੁਝ ਲੋਕਾਂ ਨੂੰ ਇਹ ਫ਼ਿਲਮ ਪਸੰਦ ਆ ਰਹੀ ਹੈ ਤੇ ਕੁਝ ਨੂੰ ਨਹੀਂ। ‘ਸਾਲਾਰ’ ਦਾ ਬਜਟ 270 ਕਰੋੜ ਰੁਪਏ ਦੱਸਿਆ ਜਾ ਰਿਹਾ ਹੈ, ਜਿਹੜਾ ਇਹ ਫ਼ਿਲਮ ਸਿਰਫ਼ ਦੋ ਦਿਨਾਂ ’ਚ ਹੀ ਪੂਰਾ ਕਰ ਲਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਤੁਹਾਨੂੰ ‘ਸਾਲਾਰ’ ਫ਼ਿਲਮ ਕਿਵੇਂ ਦੀ ਲੱਗੀ? ਕੁਮੈਂਟ ਕਰਕੇ ਜ਼ਰੂਰ ਦੱਸੋ।
ਦੋਸਤੀ, ਪਰਿਵਾਰ ਤੇ ਸੋਸ਼ਲ ਮੀਡੀਆ ਦੀ ਦੁਨੀਆ ’ਤੇ ਆਧਾਰਿਤ ਹੈ ਫ਼ਿਲਮ ‘ਖੋ ਗਏ ਹਮ ਕਹਾਂ’
NEXT STORY