ਐਂਟਰਟੇਨਮੈਂਟ ਡੈਸਕ : ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ, ਮਾਤਾ ਗੁਜਰੀ ਜੀ ਤੇ ਸ਼ਹੀਦ ਸਿੰਘਾਂ ਦੀ ਯਾਦ 'ਚ ਸ਼ਹੀਦੀ ਹਫ਼ਤਾ ਮਨਾਇਆ ਜਾ ਰਿਹਾ ਹੈ। ਉਥੇ ਹੀ ਪੰਜਾਬੀ ਗਾਇਕ ਮਨਕੀਰਤ ਔਲਖ ਆਪਮੇ ਪੁੱਤਰ ਨਾਲ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਵਿਖੇ ਪਹੁੰਚੇ ਹਨ।
ਇਸ ਦੀ ਇਕ ਵੀਡੀਓ ਮਨਕੀਰਤ ਔਲਖ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਕੀਤੀ ਹੈ, ਜਿਸ ‘ਚ ਉਹ ਆਪਣੇ ਪੁੱਤ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਮੱਥਾ ਟੇਕਦੇ ਨਜ਼ਰ ਆ ਰਹੇ ਹਨ। ਇਸ ਵੀਡੀਓ 'ਚ ਔਲਖ ਆਪਣੇ ਪੁੱਤ ਨੂੰ ਪੰਜ ਇਸ਼ਨਾਨਾ ਵੀ ਕਰਵਾਉਂਦੇ ਦਿਖਾਈ ਦੇ ਰਹੇ ਹਨ।
ਇਸ ਵੀਡੀਓ ਦੀ ਬੈਕਗਰਾਊਂਡ ‘ਚ ਸਾਹਿਬਜ਼ਾਦਿਆਂ ਦੀ ਕੁਰਬਾਨੀ ਨੂੰ ਦਰਸਾਉਂਦਾ ਧਾਰਮਿਕ ਗੀਤ ਚੱਲ ਰਿਹਾ ਹੈ। ਵੀਡੀਓ ਨੂੰ ਸਾਂਝਾ ਕਰਦੇ ਹੋਏ ਮਨਕੀਰਤ ਔਲਖ ਨੇ ਕੈਪਸ਼ਨ 'ਚ ਲਿਖਿਆ ‘ਅਣਖ ਨਾਲ ਜਿਊਣਾ ਜੇ ਪੈਂਦੇ ਮੁੱਲ ਤਾਰਨੇ, ਗੁਰੂ ਜੀ ਸਿਖਾ ਗਏ ਕਿਵੇਂ ਪੁੱਤ ਵਾਰਨੇ…!!’
ਦੱਸ ਦਈਏ ਕਿ ਮਨਕੀਰਤ ਔਲਖ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕਾਂ 'ਚੋਂ ਇੱਕ ਹਨ। ਮਨਕੀਰਤ ਔਲਖ ਪਿਛਲੇ ਕਈ ਸਾਲਾਂ ਤੋਂ ਇੰਡਸਟਰੀ ‘ਚ ਸਰਗਰਮ ਹਨ। ਉਹ ਹਰਿਆਣਾ ਦੇ ਰਹਿਣ ਵਾਲੇ ਹਨ।
ਗਾਇਕੀ ਦੇ ਖੇਤਰ ‘ਚ ਆਉਣ ਤੋਂ ਪਹਿਲਾਂ ਉਹ ਭਲਵਾਨੀ ਕਰਦੇ ਹੁੰਦੇ ਸਨ ਪਰ ਇਸ ਦੇ ਨਾਲ ਹੀ ਉਨ੍ਹਾਂ ਨੂੰ ਗਾਉਣ ਦਾ ਵੀ ਸ਼ੌਂਕ ਸੀ ਅਤੇ ਉਨ੍ਹਾਂ ਦੇ ਦਾਦਾ ਜੀ ਨੇ ਉੁਨ੍ਹਾਂ ਨੂੰ ਗਾਇਕੀ ਦੇ ਖੇਤਰ ‘ਚ ਜਾਣ ਦੇ ਲਈ ਪ੍ਰੇਰਿਆ ਅਤੇ ਔਲਖ ਗਾਇਕੀ ਦੇ ਖੇਤਰ ‘ਚ ਆ ਗਏ।
ਮਨਕੀਰਤ ਔਲਖ ਜਲਦ ਹੀ ਅਦਾਕਾਰੀ ਦੇ ਖੇਤਰ ‘ਚ ਵੀ ਅਦਾਕਾਰੀ ਕਰਦੇ ਦਿਖਾਈ ਦੇਣਗੇ। ਉਹ ਦਰਸ਼ਕਾਂ ‘ਚ ਫ਼ਿਲਮ ‘ਬਰਾਊਨ ਮੁੰਡੇ’ ਵੀ ਜਲਦ ਹੀ ਹਾਜ਼ਰੀ ਲਵਾਉਣ ਜਾ ਰਹੇ ਹਨ।
ਦੱਸਣਯੋਗ ਹੈ ਕਿ ਇਸੇ ਮਹੀਨੇ ਦੀ ਸ਼ੁਰੂਆਤ 'ਚ ਮਨਕੀਰਤ ਔਲਖ ਦੇ ਦੋਸਤ ਐਂਡੀ ਦੁੱਗਾ ਦੇ ਕੈਨੇਡਾ ਸਥਿਤ ਟਾਇਰਾਂ ਦੇ ਸ਼ੋਅ ਰੂਮ 'ਚ ਫਾਈਰਿੰਗ ਕੀਤੀ ਗਈ ਸੀ। ਗੋਲੀਆਂ ਚਲਾਉਣ ਵਾਲਿਆਂ 'ਚੋਂ ਇਕ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ ਅਤੇ ਦੂਜੇ ਦੀ ਭਾਲ ਜਾਰੀ ਹੈ।
ਦੱਸਿਆ ਗਿਆ ਸੀ ਕਿ ਗੋਲੀਆਂ ਚਲਾਉਣ ਵਾਲੇ ਪੰਜਾਬੀ ਹੀ ਮੁੰਡੇ ਸਨ, ਜਿਨ੍ਹਾਂ ਨੇ ਐਂਡੀ ਦੁੱਗਾ ਦੇ ਸ਼ੋਅਰੂਮ 'ਤੇ ਫਾਇਰਿੰਗ ਕੀਤੀ ਸੀ। ਗ੍ਰਿਫ਼ਤਾਰ ਕੀਤੇ ਗਏ ਨੌਜਵਾਨ ਦਾ ਨਾਂ ਤਨਮਨਜੋਤ ਗਿੱਲ ਦੱਸਿਆ ਜਾ ਰਿਹਾ ਹੈ, ਜਿਸ ਦੀ ਉਮਰ ਹਾਲੇ ਸਿਰਫ਼ 23 ਸਾਲ ਹੈ। ਇਹ ਵਾਰਦਾਤ ਕੈਨੇਡਾ ਦੇ ਬਰੈਂਪਟਨ ਦੇ ਪੀਲ ਇਲਾਕੇ ‘ਚ ਹੋਈ ਸੀ। ਇਸ ਵਾਰਦਾਤ ਤੋਂ ਮਗਰੋਂ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਸੀ। ਇਸ ਮਾਮਲੇ ‘ਚ ਮੁਲਜ਼ਮ ਕੌਣ ਹਨ।
ਮੁੜ ਆਈ ਮੰਦਭਾਗੀ ਖ਼ਬਰ, ਪ੍ਰਸਿੱਧ ਕਲਾਕਾਰ ਦਾ ਹੋਇਆ ਦਿਹਾਂਤ
NEXT STORY