ਐਟਰਟੇਨਮੈਂਟ ਡੈਸਕ- ਸਾਬਕਾ ਮਿਸ ਏਸ਼ੀਆ ਬਿਊਟੀ ਕੁਈਨ ਦੀ ਸੋਸ਼ਲ ਮੀਡੀਆ 'ਤੇ ਆਪਣੇ ਪ੍ਰਸ਼ੰਸਕਾਂ ਲਈ ਇੱਕ ਦਿਲ ਦਹਿਲਾਉਣ ਵਾਲਾ ਸੁਨੇਹਾ ਪੋਸਟ ਕਰਨ ਤੋਂ ਬਾਅਦ ਦੁਖਦਾਈ ਮੌਤ ਹੋ ਗਈ। 33 ਸਾਲਾ ਟੀ.ਵੀ. ਸਟਾਰ ਐਂਜੀ ਮੋਰਾਡ ਨੂੰ ਆਪਣੀ ਦੂਜੀ ਗਰਭ ਅਵਸਥਾ ਦੌਰਾਨ ਵਾਇਰਲ ਇਨਫੈਕਸ਼ਨ ਹੋ ਗਈ ਸੀ।
ਇਹ ਵੀ ਪੜ੍ਹੋ- ਇਸ ਗੰਭੀਰ ਬਿਮਾਰੀ ਨਾਲ ਜੂਝ ਰਹੀ ਪ੍ਰਿਯੰਕਾ ਚੋਪੜਾ
ਸੋਸ਼ਲ ਮੀਡੀਆ ਪੋਸਟ 'ਤੇ ਦਿੱਤੀ ਉਨ੍ਹਾਂ ਦੀ ਮੌਤ ਦੀ ਖ਼ਬਰ
ਟੀ.ਵੀ. ਡਰਾਮਿਆਂ 'ਚ ਆਪਣੀਆਂ ਭੂਮਿਕਾਵਾਂ ਲਈ ਮਸ਼ਹੂਰ ਸੀਰੀਆਈ ਅਦਾਕਾਰਾ ਨੂੰ ਜਨਵਰੀ ਵਿੱਚ ਆਈ.ਸੀ.ਯੂ. 'ਚ ਦਾਖਲ ਕਰਵਾਇਆ ਗਿਆ ਸੀ ਪਰ ਦੁੱਖ ਦੀ ਗੱਲ ਹੈ ਕਿ ਉਸ ਦੀ ਮੌਤ ਇੱਕ ਵਾਇਰਲ ਇਨਫੈਕਸ਼ਨ ਕਾਰਨ ਹੋ ਗਈ। ਫੇਸਬੁੱਕ 'ਤੇ ਸੁਨੇਹਾ ਪੋਸਟ ਕਰਨ ਤੋਂ ਬਾਅਦ, ਉਸ ਦੇ ਪ੍ਰਸ਼ੰਸਕ ਉਸ ਦੀ ਸਿਹਤ ਬਾਰੇ ਚਿੰਤਾ ਕਰਨ ਲੱਗ ਪਏ। ਉਸ ਨੇ ਪੋਸਟ ਵਿੱਚ ਲਿਖਿਆ: "ਮੈਂ ਮਰ ਰਹੀ ਹਾਂ, ਕਿਰਪਾ ਕਰਕੇ ਮੈਨੂੰ ਮੁਆਫ਼ ਕਰ ਦਿਓ।"
ਇਹ ਵੀ ਪੜ੍ਹੋ- ਪਿਤਾ ਦੇ ਮੋਢੇ 'ਤੇ ਸਿਰ ਰੱਖ ਫੁੱਟ-ਫੁੱਟ ਕੇ ਰੋਈ ਮੋਨਾਲੀਸਾ, ਵੀਡੀਓ ਵਾਇਰਲ
Angy Morad ਨੂੰ ICU 'ਚ ਕਰਵਾਇਆ ਗਿਆ ਸੀ ਦਾਖਲ
ਦੱਸਿਆ ਜਾ ਰਿਹਾ ਹੈ ਕਿ ਇਹ ਸਟਾਰ ਆਈ.ਸੀ.ਯੂ. 'ਚ ਲਿਜਾਏ ਜਾਣ ਤੋਂ ਪਹਿਲਾਂ ਨਮੂਨੀਆ ਨਾਲ ਜੂਝ ਰਹੀ ਸੀ। ਕਿਹਾ ਜਾ ਰਿਹਾ ਹੈ ਕਿ ਗਰਭ ਅਵਸਥਾ ਦੌਰਾਨ ਉਸ ਦੀ ਹਾਲਤ ਵਿਗੜ ਗਈ ਸੀ, ਜਿਸ ਕਾਰਨ ਫੇਫੜਿਆਂ 'ਚ ਇਨਫੈਕਸ਼ਨ ਹੋ ਗਈ ਸੀ। ਬਾਅਦ 'ਚ ਸੋਗ ਮਨਾ ਰਹੇ ਪਤੀ ਸਮੀਰ ਨੇ ਸੋਸ਼ਲ ਮੀਡੀਆ 'ਤੇ ਪੋਸਟ ਕੀਤਾ: "Angy ਜ਼ਿੰਦਗੀ ਅਤੇ ਮੌਤ ਦੇ ਵਿਚਕਾਰ ਇੱਕ ਮੁਸ਼ਕਲ ਸਥਿਤੀ 'ਚ ਹੈ। ਕਿਰਪਾ ਕਰਕੇ ਉਸ ਦੇ ਲਈ ਪ੍ਰਾਰਥਨਾ ਕਰੋ।"
ਇਹ ਵੀ ਪੜ੍ਹੋ- 15 ਮਾਰਚ ਤੱਕ ਹੋ ਜਾਣਗੇ ਇਹ ਚੈਨਲ ਬੰਦ, JioHotStar ਦਾ ਵੱਡਾ ਫੈਸਲਾ
ਮਾਂ ਨੇ ਕੀਤੀ ਮੌਤ ਦੀ ਪੁਸ਼ਟੀ
ਟੀ.ਵੀ. ਅਦਾਕਾਰਾ Angy Morad ਦੀ 9 ਫਰਵਰੀ ਨੂੰ ਹਸਪਤਾਲ 'ਚ ਮੌਤ ਹੋ ਗਈ। ਉਸ ਦੀ ਮਾਂ ਨੇ ਸੋਸ਼ਲ ਮੀਡੀਆ 'ਤੇ ਉਸ ਦੀ ਮੌਤ ਦੀ ਪੁਸ਼ਟੀ ਕਰਦੇ ਹੋਏ ਕਿਹਾ: "ਰੱਬ ਤੇਰੇ 'ਤੇ ਰਹਿਮ ਕਰੇ, ਮੇਰੀ ਧੀ।"
ਕੌਣ ਹੈ Angy Morad
Angy ਦਾ ਜਨਮ 1992 'ਚ ਸੀਰੀਆ ਦੀ ਰਾਜਧਾਨੀ ਦਮਿਸ਼ਕ 'ਚ ਹੋਇਆ ਸੀ। ਹਾਇਰ ਇੰਸਟੀਚਿਊਟ ਆਫ਼ ਡਰਾਮੈਟਿਕ ਆਰਟਸ ਤੋਂ ਗ੍ਰੈਜੂਏਟ ਹੋਣ ਤੋਂ ਬਾਅਦ, ਉਸ ਨੇ 2007 'ਚ ਆਪਣਾ ਅਦਾਕਾਰੀ ਕਰੀਅਰ ਸ਼ੁਰੂ ਕੀਤਾ। ਉਹ ਸੀਰੀਆਈ ਡਰਾਮਾ ਲੜੀਵਾਰਾਂ ਜਿਵੇਂ ਕਿ 'ਬਾਕਾ ਦਾਵਾ 13' ਅਤੇ 'ਅਲ-ਗ਼ਰੀਬ' 'ਚ ਆਪਣੀਆਂ ਭੂਮਿਕਾਵਾਂ ਲਈ ਸਭ ਤੋਂ ਵੱਧ ਜਾਣੀ ਜਾਂਦੀ ਹੈ। ਇਸ ਟੀ.ਵੀ. ਸਟਾਰ ਨੂੰ 2017 'ਚ ਅੰਤਰਰਾਸ਼ਟਰੀ ਪ੍ਰਸਿੱਧੀ ਮਿਲੀ ਜਦੋਂ ਉਸ ਨੂੰ ਮਿਸ ਏਸ਼ੀਆ ਵਰਲਡ ਦਾ ਤਾਜ ਪਹਿਨਾਇਆ ਗਿਆ। ਉਸ ਦਾ ਇੱਕ ਪਤੀ ਅਤੇ ਇੱਕ ਧੀ ਹੈ।
ਇਸ ਗੰਭੀਰ ਬਿਮਾਰੀ ਨਾਲ ਜੂਝ ਰਹੀ ਪ੍ਰਿਯੰਕਾ ਚੋਪੜਾ
NEXT STORY