ਨਵੀਂ ਦਿੱਲੀ- ਜੀਓ ਅਤੇ ਹੌਟਸਟਾਰ ਦੇ ਸਾਂਝੇ ਉੱਦਮ, ਜੀਓਹੌਟਸਟਾਰ ਨੇ ਇੱਕ ਵੱਡਾ ਫੈਸਲਾ ਲਿਆ ਹੈ ਅਤੇ 9 ਚੈਨਲਾਂ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਹੈ, ਜਿਸ 'ਚ ਉਹ ਚੈਨਲ ਵੀ ਸ਼ਾਮਲ ਹਨ ਜਿਨ੍ਹਾਂ ਨਾਲ ਦਰਸ਼ਕਾਂ ਦੀਆਂ ਬਹੁਤ ਸਾਰੀਆਂ ਯਾਦਾਂ ਜੁੜੀਆਂ ਹੋਈਆਂ ਹਨ। ਇਸ ਸੂਚੀ 'ਚ ਬਹੁਤ ਸਾਰੇ ਚੈਨਲ ਹਨ ਜਿਨ੍ਹਾਂ ਨੂੰ ਲੋਕ ਅੱਜ ਵੀ ਦੇਖਣਾ ਪਸੰਦ ਕਰਦੇ ਹਨ। ਇਸ ਤੋਂ ਇਲਾਵਾ, JioHotstar ਨੇ ਕੁਝ ਨਵੇਂ ਸਪੋਰਟਸ ਚੈਨਲ ਜੋੜਨ ਦਾ ਵੀ ਫੈਸਲਾ ਕੀਤਾ ਹੈ। ਆਖ਼ਰਕਾਰ, ਇਸ ਸੂਚੀ 'ਚ ਕਿਹੜੇ ਚੈਨਲ ਸ਼ਾਮਲ ਹਨ, ਆਓ ਤੁਹਾਨੂੰ ਦੱਸਦੇ ਹਾਂ।
9 ਚੈਨਲਾਂ 'ਤੇ ਡਿੱਗੀ JioHotstar ਦੀ ਗਾਜ
ਜੀਓ ਅਤੇ ਹੌਟਸਟਾਰ ਦੇ ਸਾਂਝੇ ਉੱਦਮ, ਜੀਓਹੌਟਸਟਾਰ ਨੇ ਕੁੱਲ 9 ਚੈਨਲਾਂ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਹੈ। ਇਨ੍ਹਾਂ ਚੈਨਲਾਂ 'ਚ ਬਿੰਦਾਸ ਤੋਂ ਲੈ ਕੇ MTV ਬੀਟਸ ਤੱਕ ਦੇ ਨਾਮ ਸ਼ਾਮਲ ਹਨ। ਇੰਡੀਅਨ ਟੈਕ ਐਂਡ ਇਨਫੋ ਦੀ ਪੋਸਟ ਦੇ ਅਨੁਸਾਰ, ਜੀਓਹੌਟਸਟਾਰ ਜਿਨ੍ਹਾਂ 9 ਚੈਨਲਾਂ ਨੂੰ ਬੰਦ ਕਰਨ ਜਾ ਰਿਹਾ ਹੈ ਉਹ ਹਨ - ਬਿੰਦਾਸ, ਐਮਟੀਵੀ ਬੀਟਸ, ਵੀਐਚ1, ਕਾਮੇਡੀ ਸੈਂਟਰਲ, ਕਾਮੇਡੀ ਸੈਂਟਰਲ ਐਚਡੀ, ਵੀ.ਐਚ1 ਐਚ.ਡੀ, MTV ਬੀਟਸ ਐਚਡੀ, ਕਲਰਸ ਓਡੀਆ, ਸਟਾਰ ਕਿਰਨ ਐਚ.ਡੀ। ਇਹ 9 ਚੈਨਲ 15 ਮਾਰਚ ਤੱਕ ਬੰਦ ਹੋ ਜਾਣਗੇ।
ਇਹ ਵੀ ਪੜ੍ਹੋ- ਮਸ਼ਹੂਰ ਅਦਾਕਾਰ ਦਾ ਹੋਇਆ ਐਕਸੀਡੈਂਟ, ਦੇਖੋ ਤਸਵੀਰਾਂ
8 ਸਪੋਰਟਸ ਚੈਨਲ ਕੀਤੇ ਜਾਣਗੇ ਲਾਂਚ
ਜਿੱਥੇ JioHotstar ਨੇ 9 ਚੈਨਲਾਂ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਹੈ, ਉੱਥੇ 8 ਸਪੋਰਟਸ ਚੈਨਲ ਹਨ ਜੋ ਲਾਂਚ ਕੀਤੇ ਜਾਣਗੇ। ਇਸ ਸੂਚੀ 'ਚ ਸਟਾਰ ਸਪੋਰਟਸ 2 ਤੇਲਗੂ ਐਚ.ਡੀ, ਸਟਾਰ ਸਪੋਰਟਸ 2 ਤਮਿਲ ਐਚ.ਡੀ, ਸਟਾਰ ਸਪੋਰਟਸ 2 ਕੰਨੜ, ਸਟਾਰ ਸਪੋਰਟਸ 2 ਹਿੰਦੀ, ਸਟਾਰ ਸਪੋਰਟਸ 2 ਤੇਲਗੂ, ਸਟਾਰ ਸਪੋਰਟਸ ਸਪੋਰਟਸ, ਸਟਾਰ ਸਪੋਰਟਸ 2 ਤਮਿਲ, ਸਟਾਰ ਸਪੋਰਟਸ 2 ਹਿੰਦੀ ਐਚ.ਡੀ ਸ਼ਾਮਲ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
4 ਥਾਣਿਆਂ ਦੀ ਪੁਲਸ ਸੁਰੱਖਿਆ 'ਚ ਨਿਕਲੀ ਬਰਾਤ, ਨਜ਼ਾਰਾ ਦੇਖ ਲੋਕ ਹੈਰਾਨ
NEXT STORY