ਬਾਲੀਵੁੱਡ ਡੈਸਕ- ਪਹਿਲੀ ਇੰਡੋ-ਨੇਪਾਲੀ ਦੋਭਾਸ਼ੀ ਫ਼ਿਲਮ ਦੇ ਤੌਰ ’ਤੇ ਬਿਲ ਕੀਤੇ ਗਏ ‘ਪ੍ਰੇਮ ਗੀਤ 3’ ਦੀ ਕਾਸਟ, ਪ੍ਰਮੋਸ਼ਨ ਲਈ ਸ਼ੁੱਕਰਵਾਰ ਨੂੰ ਕੋਲਕਾਤਾ ’ਚ ਪਹੁੰਚੀ ਸੀ। ਫ਼ਿਲਮ ‘ਪ੍ਰੇਮ ਗੀਤ 3’ ਐਕਸ਼ਨ, ਡਰਾਮਾ ਨਾਲ ਭਰਪੂਰ ਹੈ। ਇਹ ਫ਼ਿਲਮ 23 ਸਤੰਬਰ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਣ ਲਈ ਤਿਆਰ ਹੈ।
ਇਹ ਵੀ ਪੜ੍ਹੋ :ਕੰਗਨਾ ਰਣੌਤ ਨੇ ਫ਼ਿਰ ਤੋਂ ਰਣਬੀਰ-ਆਲੀਆ ਦੀ ਫ਼ਿਲਮ ਨੂੰ ਬਣਾਇਆ ਨਿਸ਼ਾਨਾ, ਕਹੀ ਇਹ ਗੱਲ
ਦੱਸ ਦੇਈਏ ਇਸ ਫ਼ਿਲਮ ’ਚ ਪ੍ਰੇਮ ਅਤੇ ਗੀਤ ਦੀ ਪ੍ਰੇਮ ਕਹਾਣੀ ਹੈ। ਜਿਨ੍ਹਾਂ ਦਾ ਕਿਰਦਾਰ ਕ੍ਰਮਵਾਰ ਪ੍ਰਦੀਪ ਖੜਕਾ ਅਤੇ ਕ੍ਰਿਸਟੀਨਾ ਗੁਰੂੰਗ ਦੁਆਰਾ ਨਿਭਾਇਆ ਗਿਆ ਹੈ। ਇੰਡੀਅਨ ਆਈਡਲ 12 ਦੇ ਜੇਤੂ ਪਵਨਦੀਪ ਰਾਜਨ ਨੇ ਫ਼ਿਲਮ ਲਈ ਸੰਗੀਤ ਦਿੱਤਾ ਹੈ।
ਇਸ ਫ਼ਿਲਮ ਦਾ ਨਿਰਦੇਸ਼ਨ ਸੰਤੋਸ਼ ਸੇਨ ਦੁਆਰਾ ਕੀਤਾ ਗਿਆ ਹੈ। ‘ਪ੍ਰੇਮ ਗੀਤ 3’ ਫ਼ਿਲਮ ਸੁਭਾਸ਼ ਕਾਲੇ ਅਤੇ ਪ੍ਰਸ਼ਾਂਤ ਗੁਪਤਾ ਦੁਆਰਾ ਸਾਂਝੇ ਤੌਰ ’ਤੇ ਨਿਰਮਿਤ ਹੈ। ਪ੍ਰਸ਼ੰਸਕਾਂ ਇਸ ਫ਼ਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।
ਇਹ ਵੀ ਪੜ੍ਹੋ : ਪੂਜਾ ਹੇਗੜੇ ਨੇ ਸਰਵੋਤਮ ਅਦਾਕਾਰਾ(ਤੇਲੁਗੂ) ਦਾ ਜਿੱਤਿਆ ਪੁਰਸਕਾਰ, ਪਿੰਕ ਗਾਊਨ ’ਚ ਲੱਗ ਰਹੀ ਖੂਬਸੂਰਤ
ਇਸ ਦੇ ਨਾਲ ਫ਼ਿਲਮ ਦੇ ਕਲਾਕਾਰਾਂ ਨੇ ਪ੍ਰਮੋਸ਼ਨ ਦੌਰਾਨ ਸ਼ੁੱਕਰਵਾਰ ਨੂੰ ਵਿਕਟੋਰੀਆ ਮੈਮੋਰੀਅਲ ਦਾ ਦੌਰਾ ਕੀਤਾ। ਇਹ ਫ਼ਿਲਮ ਪ੍ਰੇਮ ਗੀਤ ਫ੍ਰੈਂਚਾਇਜ਼ੀ ਦਾ ਫ਼ਾਲੋ-ਅਪ ਹੈ, ਜਿਸ ਨੇ ਹੁਣ ਤੱਕ ਦੋ ਬਲਾਕਬਸਟਰ- ਪ੍ਰੇਮ ਗੀਤ 1 ਅਤੇ 2 ਦਾ ਨਿਰਮਾਣ ਕੀਤਾ ਹੈ।
ਕੰਗਨਾ ਰਣੌਤ ਨੇ ਫ਼ਿਰ ਤੋਂ ਰਣਬੀਰ-ਆਲੀਆ ਦੀ ਫ਼ਿਲਮ ਨੂੰ ਬਣਾਇਆ ਨਿਸ਼ਾਨਾ, ਕਹੀ ਇਹ ਗੱਲ
NEXT STORY