ਮੁੰਬਈ (ਬਿਊਰੋ) - ਅਤੀਤ ਦੇ ਪੰਨੇ ਪਲਟਣ ਨਾਲ ਪੁਰਾਣੀਆਂ ਯਾਦਾਂ ਦੀ ਭਾਵਨਾ ਹੋਰ ਗੂੜ੍ਹੀ ਹੋ ਜਾਂਦੀ ਹੈ ਪਰ ਕਈ ਵਾਰ ਹਾਲਾਤ ਦੀ ਡੂੰਘਾਈ ਨੂੰ ਬਿਹਤਰ ਢੰਗ ਨਾਲ ਸਮਝਣ ਲਈ ਚੀਜ਼ਾਂ ਨੂੰ ਵੱਖਰੇ ਨਜ਼ਰੀਏ ਤੋਂ ਦੇਖਣ ਦਾ ਮੌਕਾ ਵੀ ਮਿਲਦਾ ਹੈ। ਇਹ ਉਸ ਸਥਿਤੀ ’ਚ ਵਿਸ਼ੇਸ਼ ਤੌਰ ’ਤੇ ਪ੍ਰਸੰਗਿਕ ਬਣ ਜਾਂਦਾ ਹੈ, ਜਦੋਂ ਅਸੀਂ ਸੰਘਰਸ਼ ਦੇ ਸਮੇਂ ਮਨੁੱਖੀ ਹਿੱਤਾਂ ਦੀਆਂ ਕਹਾਣੀਆਂ ਨੂੰ ਦੇਖਦੇ ਹਾਂ।
ਨੈੱਟਫਲਿਕਸ ਦੀ ਅਗਲੀ ਦਿਲਚਸਪ ਅਤੇ ਮਨੋਰੰਜਕ ਫ਼ਿਲਮ ‘ਜੋਗੀ’ਦਾ ਪਿਛੋਕੜ ਸਾਲ 1984 ’ਚ ਭਾਰਤ ਦੀ ਰਾਜਧਾਨੀ ਦਿੱਲੀ ’ਤੇ ਕੇਂਦ੍ਰਿਤ ਹੈ। ਇਹ 1984 ਦੇ ਉਸ ਭਿਆਨਕ ਮੰਜਰ ਨੂੰ ਲੜੀਬੱਧ ਰੂਪ ’ਚ ਪਰਦੇ ’ਤੇ ਉਕੇਰਦੀ ਹੈ, ਜਿਸ ਨੇ ਦੇਸ਼ ਨੂੰ ਝਿੰਜੋੜ ਕੇ ਰੱਖ ਦਿੱਤਾ ਸੀ। ਨਾਲ ਹੀ ਇਹ ਮੁਸੀਬਤ ਵਾਲੇ ਹਲਾਤਾਂ ’ਚ ਗੂੜ੍ਹੀ ਦੋਸਤੀ ਅਤੇ ਹਿੰਮਤ ਦੀ ਇਕ ਸ਼ਾਨਦਾਰ ਮਿਸਾਲ ਪੇਸ਼ ਕਰਦੀ ਹੈ।
ਇਹ ਖ਼ਬਰ ਵੀ ਪੜ੍ਹੋ : ਸਿੱਧੂ ਮੂਸੇ ਵਾਲਾ ਦੇ ਪਿਤਾ ਦੀ ਵਿਗੜੀ ਸਿਹਤ, ਦੇਰ ਰਾਤ ਹਸਪਤਾਲ ’ਚ ਕਰਵਾਇਆ ਦਾਖ਼ਲ
ਫ਼ਿਲਮ ’ਚ ਦਿਲਜੀਤ ਦੋਸਾਂਝ ‘ਜੋਗੀ’ਦੀ ਮੁੱਖ ਭੂਮਿਕਾ ’ਚ ਹਨ, ਜੋ ਭਾਈਚਾਰੇ, ਏਕਤਾ ਦੀ ਭਾਵਨਾ ਅਤੇ ਸਾਹਸ ਨਾਲ ਸਾਰੀਆਂ ਮੁਸ਼ਕਿਲਾਂ ਦਾ ਮੁਕਾਬਲਾ ਕਰਦਾ ਹੈ ਅਤੇ ਆਪਣੇ ਅਜ਼ੀਜ਼ਾਂ ਨੂੰ ਬਚਾਉਣ ਲਈ ਕੋਈ ਵੀ ਕੀਮਤ ਅਦਾ ਕਰਨ ਤੋਂ ਵੀ ਝਿਜਕਦਾ ਨਹੀਂ ਹੈ। ‘ਜੋਗੀ’ ਭਾਰਤੀ ਇਤਿਹਾਸ ਦੇ ਕਾਲੇ ਦੌਰ ਦੇ ਪਿਛੋਕੜ ’ਤੇ ਬਣੀ ਫ਼ਿਲਮ ਹੈ ਅਤੇ ਇਹ ਇਨਸਾਨੀਅਤ ਅਤੇ ਭਾਈਚਾਰੇ ਦੀ ਕਹਾਣੀ ਬਿਆਨ ਕਰਦੀ ਹੈ। ਮਨੁੱਖਤਾ ਦੀ ਆਤਮਾ ਨੂੰ ਚਿਤਰਦੀ ਇਹ ਫ਼ਿਲਮ ਏਕਤਾ-ਇਕਜੁੱਟਤਾ ’ਤੇ ਕੇਂਦਰਿਤ ਹੈ, ਜੋ ਅੱਜ ਦੇ ਸਮੇਂ ’ਚ ਬਹੁਤ ਪ੍ਰਸੰਗਿਕ ਹੈ। ਲੀਡ ਐਕਟਰ ਦਿਲਜੀਤ ਦੋਸਾਂਝ ਨੇ ਕਿਹਾ ਕਿ ‘ਜੋਗੀ’ਇਕ ਅਜਿਹੀ ਫ਼ਿਲਮ ਹੈ, ਜੋ ਸਿੱਧੇ ਦਿਲ ਨੂੰ ਸੱਟ ਮਾਰਦੀ ਹੈ ਅਤੇ ਸਾਡੇ ਲਈ ਕਹਾਣੀ ਨੂੰ ਸੰਵੇਦਨਸ਼ੀਲ ਤਰੀਕੇ ਨਾਲ ਪੇਸ਼ ਕਰਨਾ ਮਹੱਤਵਪੂਰਨ ਸੀ।
ਇਹ ਖ਼ਬਰ ਵੀ ਪੜ੍ਹੋ : ਸਿੱਧੂ ਮੂਸੇ ਵਾਲਾ ਦੇ ਪਿਤਾ ਬਲਕੌਰ ਸਿੰਘ ਨੂੰ ਹਸਪਤਾਲ ਮਿਲਣ ਪਹੁੰਚੀ ਐੱਮ. ਪੀ. ਪਰਨੀਤ ਕੌਰ
ਅਜ਼ੀਜ਼ਾਂ ਦੀ ਰੱਖਿਆ ਲਈ ਕਿਸੇ ਵੀ ਹੱਦ ਤੱਕ ਜਾਂਦਾ ਹੈ ਜੋਗੀ
ਫ਼ਿਲਮ ਦੇ ਟ੍ਰੇਲਰ ’ਚ ਦਿਖਾਇਆ ਗਿਆ ਹੈ ਕਿ ਕਿਵੇਂ ਜੋਗੀ (ਦਿਲਜੀਤ) ਆਪਣੇ ਅਜ਼ੀਜ਼ਾਂ ਦੀ ਰੱਖਿਆ ਲਈ ਕਿਸੇ ਵੀ ਹੱਦ ਤਕ ਜਾ ਕੇ ਆਪਣਾ ਫਰਜ਼ ਨਿਭਾਉਂਦਾ ਹੈ। ਫ਼ਿਲਮ ਦੇ ਨਿਰਦੇਸ਼ਕ ਅਲੀ ਅੱਬਾਸ ਜ਼ਫਰ ਨੇ ਕਿਹਾ ਕਿ ‘ਜੋਗੀ’ ਸਹਿ-ਹੋਂਦ ਦੀ ਗੱਲ ਕਰਦੀ ਹੈ ਅਤੇ ਕਿਵੇਂ ਹਰ ਸਥਿਤੀ ’ਚ ਇਨਸਾਨੀਅਤ ਦੀ ਜਿੱਤ ਹੁੰਦੀ ਹੈ। ਇਹ ਜਿਊਂਦੇ ਰਹਿਣ ਦੀ ਸੰਭਾਵਨਾ, ਸੰਘਰਸ਼ ਅਤੇ ਨਵਾਂ ਜੀਵਨ ਪਾਉਣ ਦੀ ਮਨੁੱਖੀ ਕਹਾਣੀ ਹੈ। ਇਹ ਇਸ ਗੱਲ ਨੂੰ ਸਮੁੱਚੇ ਤੌਰ ’ਤੇ ਸਮਝਾਉਣ ਬਾਰੇ ਹੈ ਕਿ ਜ਼ਿੰਦਗੀ ’ਚ ਭਾਵੇਂ ਕੋਈ ਵੀ ਸਥਿਤੀ ਹੋਵੇ, ਭਾਵੇਂ ਕਿੰਨੇ ਵੀ ਵੱਡਾ ਝਟਕਾ ਕਿਉਂ ਨਾ ਲੱਗੇ, ਤੁਹਾਨੂੰ ਹਮੇਸ਼ਾ ਅੱਗੇ ਵਧਦੇ ਰਹਿਣਾ ਹੈ, ਤਾਂ ਹੀ ਤੁਹਾਨੂੰ ਇਕ ਬਿਹਤਰ ਦੁਨੀਆ ਮਿਲ ਸਕੇਗੀ।
ਫ਼ਿਲਮ ਨਿਰਮਾਤਾ ਹਿਮਾਂਸ਼ੂ ਮਹਿਰਾ ਨੇ ਦੱਸਿਆ ਕਿ ਫ਼ਿਲਮ ਦੋਸਤੀ ਬਾਰੇ ਹੈ। ਇਹ ਇਕ ਸਾਧਾਰਣ ਉਦੇਸ਼ ਲਈ ਲੋਕਾਂ ਦੀ ਸਮੂਹਿਕ ਇਕਜੁਟਤਾ ਬਾਰੇ ਹੈ। ਇਹ ਇਸ ਬਾਰੇ ਹੈ ਕਿ ਤੁਸੀਂ ਉਨ੍ਹਾਂ ਲੋਕਾਂ ਦੀ ਰਾਖੀ ਲਈ ਕਿਸ ਹੱਦ ਤੱਕ ਜਾ ਸਕਦੇ ਹੋ, ਜਿਨ੍ਹਾਂ ਨੂੰ ਤੁਸੀਂ ਪਿਆਰ ਕਰਦੇ ਹੋ। ਫ਼ਿਲਮ ’ਚ ਦਿਲਜੀਤ ਦੋਸਾਂਝ, ਕੁਮੁਦ ਮਿਸ਼ਰਾ, ਮੁਹੰਮਦ ਜ਼ੀਸ਼ਾਨ ਅਯੂਬ, ਹਿਤੇਨ ਤੇਜਵਾਨੀ, ਪਰੇਸ਼ ਪਾਹੂਆ ਅਤੇ ਅਮਾਇਰਾ ਦਸਤੂਰ ਮੁੱਖ ਭੂਮਿਕਾਵਾਂ ’ਚ ਹਨ।
ਪ੍ਰਾਈਮ ਵੀਡੀਓ ਨੇ ਪਹਿਲੀ ਭਾਰਤੀ ਐਮਾਜ਼ੋਨ ਆਰੀਜਨਲ ਮੂਵੀ ‘ਮਜ਼ਾ ਮਾ’ ਦਾ ਕੀਤਾ ਐਲਾਨ, 6 ਅਕਤੂਬਰ ਨੂੰ ਹੋਵੇਗੀ ਰਿਲੀਜ਼
NEXT STORY