ਮੁੰਬਈ- ‘ਦਿ ਮਹਿਤਾ ਬੁਆਏਜ਼’ ਦਾ ਟ੍ਰੇਲਰ ਦਿਲ ਨੂੰ ਛੂਹਣ ਵਾਲੀ ਅਤੇ ਭਾਵਨਾਤਮਕ ਕਹਾਣੀ ਦੀ ਝਲਕ ਪ੍ਰਦਾਨ ਕਰਦਾ ਹੈ, ਜੋ ਪਰਿਵਾਰਕ ਟਕਰਾਅ, ਕਮਜ਼ੋਰੀ ਅਤੇ ਨਿੱਜੀ ਵਿਕਾਸ ਨਾਲ ਭਰਪੂਰ ਹੈ। ਟ੍ਰੇਲਰ ’ਚ ਕਲਾਕਾਰਾਂ ਦਾ ਸ਼ਾਨਦਾਰ ਪ੍ਰਦਰਸ਼ਨ ਸਾਹਮਣੇ ਆਉਂਦਾ ਹੈ ਜੋ ਚੰਗੇ ਪਿਤਾ-ਪੁੱਤਰ ਦੇ ਰਿਸ਼ਤੇ ਦੀਆਂ ਸੱਚੀਆਂ ਭਾਵਨਾਵਾਂ ਨੂੰ ਦਰਸਾਉਂਦਾ ਹੈ, ਜੋ ਗਲਤਫਹਿਮੀ ਅਤੇ ਅਣਕਹੀਆਂ ਭਾਵਨਾਵਾਂ ਨਾਲ ਸੰਘਰਸ਼ ਕਰ ਰਹੇ ਹਨ। ਹਲਕੇ-ਫੁਲਕੇ ਪਲਾਂ ਅਤੇ ਤੀਬਰ ਭਾਵਨਾਤਮਕ ਡੂੰਘਾਈ ਦਾ ਮਿਸ਼ਰਣ ਕਹਾਣੀ ਨੂੰ ਵਿਸ਼ੇਸ਼ ਬਣਾਉਂਦਾ ਹੈ।
ਇਹ ਵੀ ਪੜ੍ਹੋ- ਮੋਨਾਲੀਸਾ ਦੀ ਸੁੰਦਰਤਾ ਦੀ ਫੈਨ ਹੋਈ ਕੰਗਨਾ ਰਣੌਤ, ਕਿਹਾ...
ਲੇਖਕ, ਅਦਾਕਾਰ, ਡਾਇਰੈਕਟਰ ਅਤੇ ਨਿਰਮਾਤਾ ਬੋਮਨ ਈਰਾਨੀ ਨੇ ਕਿਹਾ ਕਿ ਉਨ੍ਹਾਂ ਲਈ ‘ਦਿ ਮਹਿਤਾ ਬੁਆਏਜ਼’ ਇਕ ਨਿੱਜੀ ਯਾਤਰਾ ਹੈ। ਪਿਤਾ ਅਤੇ ਪੁੱਤਰ ਵਿਚਾਲੇ ਰਿਸ਼ਤਾ ਸਭ ਤੋਂ ਗੁੰਝਲਦਾਰ ਅਤੇ ਭਾਵਾਤਮਕ ਹੁੰਦਾ ਹੈ। ਇਹ ਇਕ ਅਜਿਹੀ ਕਹਾਣੀ ਹੈ ਜੋ ਸਾਲਾਂ ਤੋਂ ਉਨ੍ਹਾਂ ਦੇ ਨਾਲ ਰਹੀ ਹੈ। ਉਹ ਇਸ ਨੂੰ ਭਾਰਤ ਤੇ ਦੁਨੀਆ ਭਰ ਦੇ ਦਰਸ਼ਕਾਂ ਨਾਲ ਪ੍ਰਾਈਮ ਵੀਡੀਓ ’ਤੇ ਸਾਂਝਾ ਕਰਨ ਲਈ ਉਤਸੁਕ ਹਨ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਮੋਨਾਲੀਸਾ ਦੀ ਸੁੰਦਰਤਾ ਦੀ ਫੈਨ ਹੋਈ ਕੰਗਨਾ ਰਣੌਤ, ਕਿਹਾ...
NEXT STORY