ਜਲੰਧਰ : ਅਦਾਕਾਰਾ ਸੋਨਮ ਬਾਜਵਾ ਇਨ੍ਹੀਂ ਦਿਨੀਂ ਆਪਣੀ ਫ਼ਿਲਮ ''ਪਿੱਟ ਸਿਆਪਾ'' ਨੂੰ ਲੈ ਕੇ ਚਰਚਾ ‘ਚ ਹੈ। ਸੋਨਮ ਬਾਜਵਾ ਦੀ ਆਉਣ ਵਾਲੀ ਫਿਲਮ "ਪਿੱਟ ਸਿਆਪਾ" ਵਿਵਾਦਾਂ ਵਿੱਚ ਘਿਰ ਗਈ ਹੈ। ਕਾਪੀਰਾਈਟ ਵਿਵਾਦ ਦੇ ਚੱਲਦੇ ਚੰਡੀਗੜ੍ਹ ਦੀ ਅਦਾਲਤ ਨੇ ਫ਼ਿਲਹਾਲ ਇਸ ਫ਼ਿਲਮ ਦੀ ਰਿਲੀਜ਼ 'ਤੇ ਰੋਕ ਲਗਾ ਦਿੱਤੀ ਹੈ । ਮਾਮਲੇ ਅਨੁਸਾਰ ਲੇਖਕ ਰਾਜਨ ਨੰਦਨ ਦਾ ਦਾਅਵਾ ਹੈ ਕਿ ਫਿਲਮ ਦੀ ਕਹਾਣੀ ਉਨ੍ਹਾਂ ਦੁਆਰਾ ਲਿਖੀ ਗਈ ਸਕ੍ਰਿਪਟ 'ਤੇ ਅਧਾਰਤ ਹੈ । ਉਨ੍ਹਾਂ ਵਲੋਂ ਕਿਹਾ ਗਿਆ ਹੈ ਕਿ ਇਸ ਸਕ੍ਰਿਪਟ ਨੂੰ ਸਾਲ 2021 ਵਿੱਚ ਰਜਿਸਟਰ ਕਰਵਾਇਆ ਗਿਆ ਸੀ। ਲੇਖਕ ਦੇ ਅਨੁਸਾਰ ਜਦੋਂ "ਪਿੱਟ ਸਿਆਪਾ" ਦਾ ਪ੍ਰੋਮੋ 27 ਮਾਰਚ 2026 ਨੂੰ ਰਿਲੀਜ਼ ਹੋਇਆ ਸੀ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਫਿਲਮ ਦੀ ਕਹਾਣੀ ਉਨ੍ਹਾਂ ਦੀ ਸਕ੍ਰਿਪਟ ਨਾਲ ਰਲਦੀ-ਿਮਲਦੀ ਹੈ। ਇਸ ਤੋਂ ਬਾਅਦ ਉਨ੍ਹਾਂ ਨੇ 1 ਅਪ੍ਰੈਲ 2026 ਨੂੰ ਫਿਲਮ ਨਾਲ ਸਬੰਧਤ ਫਿਲਮ ਦੇ ਕਈ ਨਿਰਦੇਸ਼ਕਾਂ ਨੂੰ ਕਾਨੂੰਨੀ ਨੋਟਿਸ ਭੇਜਿਆ।
ਫਿਲਮ ਨੂੰ ਲੈ ਕੇ ਅਗਲੀ ਸੁਣਵਾਈ 28 ਅਪ੍ਰੈਲ ਨੂੰ ਹੋਵੇਗੀ
ਜਿਵੇਂ ਹੀ ਇਹ ਮਾਮਲਾ ਵਧਦਾ ਗਿਆ, ਲੇਖਕ ਨੇ ਚੰਡੀਗੜ੍ਹ ਦੀ ਅਦਾਲਤ ਵਿੱਚ ਕਾਪੀਰਾਈਟ ਪਟੀਸ਼ਨ ਦਾਇਰ ਕੀਤੀ । ਸੁਣਵਾਈ ਤੋਂ ਬਾਅਦ ਅਦਾਲਤ ਨੇ ਫਿਲਮ ਦੀ ਰਿਲੀਜ਼ 'ਤੇ ਰੋਕ ਲਗਾਉਣ ਦਾ ਹੁਕਮ ਦਿੱਤਾ ਹੈ । ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ 28 ਅਪ੍ਰੈਲ 2026 ਨੂੰ ਹੋਵੇਗੀ, ਜਿੱਥੇ ਕਿ ਅਦਾਲਤ ਵਲੋਂ ਅੱਗੇ ਦੀ ਕਾਰਵਾਈ ਬਾਰੇ ਫੈਸਲਾ ਲਿਆ ਜਾਵੇਗਾ ।
ਇਸ ਫ਼ਿਲਮ ਦਾ ਨਿਰਦੇਸ਼ਨ ਰੁਪਿੰਦਰ ਚਹਿਲ ਦੁਆਰਾ ਕੀਤਾ ਗਿਆ ਹੈ ਤੇ ਫ਼ਿਲਮ ਵਿੱਚ ਲੀਡਿੰਗ ਕਿਰਦਾਰ ਸੋਨਮ ਬਾਜਵਾ ਵਲੋ ਨਿਭਾਇਆ ਜਾ ਰਿਹਾ ਹੈ । ਅਦਾਕਾਰਾ ਦੇ ਦੂਜੇ ਪਾਸੇ ਉਭਰਦੇ ਚਿਹਰੇ ਪਰਮਵੀਰ ਸਿੰਘ ਚੀਮਾ ਦਿਖਾਈ ਦੇਣਗੇ । ਇਹ ਦੋਵੇਂ ਕਲਾਕਾਰ ਪਹਿਲੀ ਵਾਰ ਇਕੱਠਿਆ ਸਕਰੀਨ ਸ਼ੇਅਰ ਕਰਨ ਜਾ ਰਹੇ ਹਨ । ਇਸ ਫਿਲਮ ਦਾ ਨਿਰਮਾਣ ਬਲਵਿੰਦਰ ਸਿੰਘ ਜੰਜੂਆ, ਪੰਕਜ ਗੁਪਤਾ, ਸੂਰਿਆ ਗੁਪਤਾ, ਸੰਦੀਪ ਵਾਸਵਾਨੀ, ਯੋਗੇਸ਼ ਰੇਹਾੜ ਅਤੇ ਕੇਵਲ ਗਰਗ ਵੱਲੋਂ ਕੀਤਾ ਗਿਆ ਹੈ।
ਸਮਯ ਰੈਨਾ ਦਾ 'ਸਟਿਲ ਅਲਾਈਵ' ਬਣਿਆ ਦੁਨੀਆ ਦਾ ਸਭ ਤੋਂ ਵੱਧ ਦੇਖਿਆ ਜਾਣ ਵਾਲਾ ਸਟੈਂਡ-ਅੱਪ ਕਾਮੇਡੀ ਸਪੈਸ਼ਲ
NEXT STORY