ਮੁੰਬਈ (ਬਿਊਰੋ) — 'ਦੇਸੀ ਗਰਲ' ਪ੍ਰਿਯੰਕਾ ਚੋਪੜਾ ਦੇ ਘਰ 'ਸ਼ਹਿਨਾਈਆਂ' ਗੂੰਜਣ ਜਾ ਰਹੀਆਂ ਹਨ। ਦਰਅਸਲ, ਪ੍ਰਿਯੰਕਾ ਚੋਪੜਾ ਦੇ ਭਰਾ ਸਿਧਾਰਥ ਚੋਪੜਾ ਦੀ ਗਰਲਫ੍ਰੈਂਡ ਅਤੇ ਅਦਾਕਾਰਾ ਨੀਲਮ ਉਪਾਧਿਆਏ ਦੀ ਕੁੜਮਾਈ ਹੋ ਗਈ ਹੈ।

ਨੀਲਮ ਉਪਾਧਿਆਏ ਅਤੇ ਸਿਧਾਰਥ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੀ ਕੁੜਮਾਈ ਦੀਆਂ ਖ਼ੂਬਸੂਰਤ ਤਸਵੀਰਾਂ ਸ਼ੇਅਰ ਕੀਤੀਆਂ ਹਨ।

ਉਥੇ ਹੀ ਪ੍ਰਿਯੰਕਾ ਚੋਪੜਾ ਨੇ ਵੀ ਇੰਸਟਾਗ੍ਰਾਮ ਸਟੋਰੀ 'ਤੇ 'ਰੋਕਾ ਸੈਰੇਮਨੀ' ਦੀਆਂ ਤਸਵੀਰਾਂ ਸ਼ੇਅਰ ਕਰਦਿਆਂ ਆਪਣੇ ਭਰਾ ਅਤੇ ਹੋਣ ਵਾਲੀ ਭਾਬੀ ਨੂੰ ਵਧਾਈ ਦਿੱਤੀ ਹੈ।

ਦੱਸ ਦਈਏ ਕਿ ਸਿਧਾਰਥ ਚੋਪੜਾ ਅਤੇ ਨੀਲਮ ਉਪਾਧਿਆਏ ਲੰਬੇ ਸਮੇਂ ਤੋਂ ਇੱਕ-ਦੂਜੇ ਨੂੰ ਡੇਟ ਕਰ ਰਹੇ ਸਨ। ਜਿੱਥੇ ਉਹ ਇੱਕ ਨਿਰਮਾਤਾ ਹੈ, ਉੱਥੇ ਨੀਲਮ ਸਾਊਥ ਫ਼ਿਲਮ ਇੰਡਸਟਰੀ ਦੀ ਇੱਕ ਮਸ਼ਹੂਰ ਅਦਾਕਾਰਾ ਵੀ ਹੈ।

ਨੀਲਮ ਮੁੱਖ ਤੌਰ 'ਤੇ ਤਾਮਿਲ ਅਤੇ ਤੇਲਗੂ ਫ਼ਿਲਮਾਂ 'ਚ ਕੰਮ ਕਰਦੀ ਹੈ। ਅਦਾਕਾਰਾ ਨੇ ਸਾਲ 2012 'ਚ ਤੇਲਗੂ ਫ਼ਿਲਮ 'ਮਿਸਟਰ 7' ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਰੋਕਾ ਸੈਰੇਮਨੀ ਦੌਰਾਨ ਨੀਲਮ ਬੇਹੱਦ ਖੂਬਸੂਰਤ ਲੱਗ ਰਹੀ ਸੀ।

ਆਪਣੇ ਖਾਸ ਦਿਨ 'ਤੇ ਉਸ ਨੇ ਜਾਮਨੀ ਰੰਗ ਦਾ ਸ਼ਰਾਰਾ ਪਹਿਨਿਆ ਸੀ, ਜਿਸ ਨਾਲ ਉਸ ਨੇ ਸਿਲਵਰ ਗਹਿਣਿਆਂ ਨਾਲ ਆਪਣਾ ਲੁੱਕ ਪੂਰਾ ਕੀਤਾ। ਅਭਿਨੇਤਰੀ ਆਪਣੇ ਮੱਥੇ 'ਤੇ ਬਿੰਦੀ ਅਤੇ ਖੁੱਲ੍ਹੇ ਵਾਲਾਂ ਨਾਲ ਬਹੁਤ ਖੂਬਸੂਰਤ ਲੱਗ ਰਹੀ ਸੀ।

ਦੱਸਣਯੋਗ ਹੈ ਕਿ ਨੀਲਮ ਉਪਾਧਿਆਏ ਦੱਖਣ ਦੀ ਮਸ਼ਹੂਰ ਅਦਾਕਾਰਾ ਹੈ। ਉਸ ਨੇ ਸਾਲ 2012 'ਚ ਤੇਲਗੂ ਫ਼ਿਲਮ 'ਮਿਸਟਰ 7' ਨਾਲ ਆਪਣੀ ਅਦਾਕਾਰੀ ਦੀ ਸ਼ੁਰੂਆਤ ਕੀਤੀ। ਉਸ ਨੇ ਕੁਝ ਤਾਮਿਲ ਭਾਸ਼ਾ ਦੀਆਂ ਫ਼ਿਲਮਾਂ 'ਚ ਵੀ ਕੰਮ ਕੀਤਾ ਹੈ।


Kapil Sharma ਦੇ ਸ਼ੋਅ 'ਚ ਦਿਸਣਗੇ ਨਵਜੋਤ ਸਿੰਘ ਸਿੱਧੂ! ਅਗਲੇ ਐਪੀਸੋਡ ਦਾ ਪ੍ਰੋਮੋ ਹੋਇਆ ਵਾਇਰਲ
NEXT STORY