ਮੁੰਬਈ (ਏਜੰਸੀ)- ਅਦਾਕਾਰਾ ਪ੍ਰਿਯੰਕਾ ਚੋਪੜਾ ਨੇ ਦਿੱਲੀ ਦੇ ਲਾਲ ਕਿਲ੍ਹੇ ਦੇ ਨੇੜੇ ਸੋਮਵਾਰ ਸ਼ਾਮ ਹੋਏ ਧਮਾਕੇ ਨੂੰ "ਦਿਲ ਤੋੜਨ ਵਾਲਾ" ਦਸਦਿਆਂ ਲੋਕਾਂ ਨੂੰ ਸੁਰੱਖਿਅਤ ਅਤੇ ਚੌਕਸ ਰਹਿਣ ਦੀ ਸਲਾਹ ਦਿੱਤੀ। ਪ੍ਰਿਯੰਕਾ ਨੇ ਆਪਣੇ ਇੰਸਟਾਗ੍ਰਾਮ 'ਤੇ ਲਿਖਿਆ, “ਲਾਲ ਕਿਲ੍ਹੇ ਦੇ ਦ੍ਰਿਸ਼ ਦੇਖ ਕੇ ਦਿਲ ਟੁੱਟ ਗਿਆ। ਡਰ, ਹਫੜਾ-ਦਫੜੀ ਅਤੇ ਦਿਲ ਟੁੱਟਣਾ। ਮੇਰੀ ਹਮਦਰਦੀ ਅਤੇ ਪ੍ਰਾਰਥਨਾਵਾਂ ਜਖ਼ਮੀਆਂ ਅਤੇ ਜਾਨ ਗੁਆਉਣ ਵਾਲਿਆਂ ਦੇ ਪਰਿਵਾਰਾਂ ਨਾਲ ਹੈ। ਕ੍ਰਿਪਾ ਕਰੇ ਸੁਰੱਖਿਅਤ ਅਤੇ ਚੌਕਸ ਰਹੋ। ਉਨ੍ਹਾਂ ਨੇ ਜਲਦੀ ਹੀ ਕੁਝ ਜਵਾਬ ਮਿਲਣ ਦੀ ਉਮੀਦ ਵੀ ਜਤਾਈ।”
ਇਹ ਵੀ ਪੜ੍ਹੋ: ਇਸ ਭਾਰਤੀ ਗਾਇਕਾ ਨੇ ਬਚਾਈ 3,800 ਬੱਚਿਆਂ ਦੀ ਜਾਨ, ਗਿਨੀਜ਼ ਬੁੱਕ ਆਫ਼ ਰਿਕਾਰਡਜ਼ 'ਚ ਨਾਂ ਹੋਇਆ ਦਰਜ

ਦਿੱਲੀ ਵਿੱਚ ਸੋਮਵਾਰ ਸ਼ਾਮ ਲਾਲ ਕਿਲ੍ਹੇ ਦੇ ਨੇੜੇ ਇਕ ਕਾਰ ਵਿੱਚ ਜ਼ਬਰਦਸਤ ਧਮਾਕਾ ਹੋਇਆ, ਜਿਸ ਵਿੱਚ ਘੱਟੋ-ਘੱਟ 12 ਲੋਕਾਂ ਦੀ ਮੌਤ ਹੋ ਗਈ। ਇਸ ਘਟਨਾ ਤੋਂ ਬਾਅਦ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮੰਗਲਵਾਰ ਨੂੰ ਉੱਚ ਪੱਧਰੀ ਸੁਰੱਖਿਆ ਸਮੀਖਿਆ ਬੈਠਕ ਬੁਲਾਈ।
ਇਹ ਵੀ ਪੜ੍ਹੋ: 'ਅਰਦਾਸ ਕਰੋ', ਸਨੀ ਦਿਓਲ ਦੀ ਟੀਮ ਨੇ ਧਰਮਿੰਦਰ ਦੀ ਸਿਹਤ ਸਬੰਧੀ ਦਿੱਤੀ ਤਾਜ਼ਾ ਅਪਡੇਟ
ਪੁਲਸ ਜਾਂਚ ਵਿੱਚ ਖੁਲਾਸਾ ਹੋਇਆ ਹੈ ਕਿ ਧਮਾਕੇ ਨਾਲ ਜੁੜੀ ਹਿਉਂਡਈ i20 ਕਾਰ ਧਮਾਕੇ ਤੋਂ 11 ਘੰਟੇ ਪਹਿਲਾਂ ਸਵੇਰੇ ਫਰੀਦਾਬਾਦ ਤੋਂ ਲਾਲ ਕਿਲ੍ਹੇ ਲਈ ਨਿਕਲੀ ਸੀ ਅਤੇ ਇਸ ਦੌਰਾਨ ਕਈ ਥਾਵਾਂ ਤੋਂ ਲੰਘੀ। ਸੀਸੀਟੀਵੀ ਫੁਟੇਜ ਤੋਂ ਪਤਾ ਲੱਗਾ ਹੈ ਕਿ ਕਾਰ ਨੂੰ ਪਹਿਲਾਂ ਸੋਮਵਾਰ ਸਵੇਰੇ ਕਰੀਬ 7:30 ਵਜੇ ਫਰੀਦਾਬਾਦ ਦੇ ਏਸ਼ੀਆਨ ਹਸਪਤਾਲ ਦੇ ਬਾਹਰ ਦੇਖਿਆ ਗਿਆ ਸੀ। ਫਿਰ 8:13 ਵਜੇ ਬਦਰਪੁਰ ਟੋਲ ਪਲਾਜ਼ਾ ਪਾਰ ਕਰਕੇ ਦਿੱਲੀ ਵਿੱਚ ਦਾਖਲ ਹੋਈ। 3:19 ਵਜੇ ਕਾਰ ਲਾਲ ਕਿਲ੍ਹੇ ਦੇ ਪਾਰਕਿੰਗ ਇਲਾਕੇ 'ਚ ਖੜੀ ਕੀਤੀ ਗਈ ਅਤੇ 6:22 ਵਜੇ ਬਾਹਰ ਨਿੱਕਲੀ।
ਇਹ ਵੀ ਪੜ੍ਹੋ: ਧਰਮਿੰਦਰ ਮਗਰੋਂ ਉੱਡੀ ਜੈਕੀ ਚੈਨ ਦੇ ਦਿਹਾਂਤ ਦੀ ਖ਼ਬਰ ! ਸਾਹਮਣੇ ਆਇਆ ਸੱਚ
ਜਾਣਕਾਰੀ ਮੁਤਾਬਕ, ਸਿਰਫ਼ 24 ਮਿੰਟ ਬਾਅਦ ਸ਼ਾਮ 6:52 ਵਜੇ ਚਲਦੀ ਕਾਰ ਵਿੱਚ ਧਮਾਕਾ ਹੋ ਗਿਆ। ਜਾਂਚ ਏਜੰਸੀਆਂ ਇਹ ਵੀ ਖੰਗਾਲ ਰਹੀਆਂ ਹਨ ਕਿ ਕਿਤੇ ਧਮਾਕੇ ਦਾ ਅਸਲੀ ਨਿਸ਼ਾਨਾ ਕੋਈ ਹੋਰ ਥਾਂ ਤਾਂ ਨਹੀਂ ਸੀ, ਕਿਉਂਕਿ ਧਮਾਕੇ ਤੋਂ ਠੀਕ ਪਹਿਲਾਂ ਕਾਰ ਹੌਲੀ ਗਤੀ ਨਾਲ ਚੱਲ ਰਹੀ ਸੀ। ਪੁਲਸ ਹਰ ਸੰਭਵ ਪੱਖ ਤੋਂ ਜਾਂਚ ਕਰ ਰਹੀ ਹੈ।
ਇਹ ਵੀ ਪੜ੍ਹੋ: ਵੱਡੀ ਖਬਰ ; ਅਦਾਕਾਰ ਪ੍ਰੇਮ ਚੋਪੜਾ ਦੀ ਵਿਗੜੀ ਸਿਹਤ ! ਹਸਪਤਾਲ ਕਰਾਇਆ ਗਿਆ ਦਾਖ਼ਲ
ਅਦਾਕਾਰ ਰਾਜਕੁਮਾਰ ਰਾਓ ਨੇ ਪੂਰੀ ਕੀਤੀ "ਨਿਕਮ" ਦੀ ਸ਼ੂਟਿੰਗ
NEXT STORY